ਦੇਸੀ ਲਵ ਲੈਟਰ ਜਰੂਰ ਪੜਿਓ :- ਹੁਣ ਆਪਣੇ ਦਿਲ ਤੇ
ਪੱਥਰ ਰੱਖ ਕੇ ਮੈਨੂੰ ਭੁੱਲ ਜਾਵੀਂ। ਹੁਣ ਮੈਂ ਭੋਲੇ ਦੀ ਮੰਗ ਹਾਂ।
ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ। ਮੇਰੀਆਂ
ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ। ਹੋਰ
ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ । ਵੇ
ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ, ਜਦੋਂ
ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ, ਜਿਥੇ ਆਪਾਂ 2 ਰੁਪਏ
ਦੇ ਗੋਲ ਗੱਪੇ ਖਾਦੇ ਸੀ ਇਕੋ ਪਲੇਟ ਵਿੱਚ, ਮੈਨੂੰ ਵੀ ਉਹ
ਦਿਨ ਯਾਦ ਆਉਣਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ
ਚੁੰਨੀ ਲੈ ਕੇ ਦਿਤੀ ਸੀ ਓ ਸਾਡੇ ਕੱਟੇ ਦੀ ਪੂਛ ਮੱਝ ਨੇ
ਪੈਰ ਨਾਲ ਦੱਬ ਦਿੱਤੀ ਸੀ, ਉਹ ਉਸਦੀ ਪੂਛ ਨਾਲ ਬੰਨ
ਦਿੱਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁੱਤੀ ਚੱਕ ਕੇ
ਦਿਤੀ ਸੀ ਉਹ ਵਾਪਸ਼ ਕਰ ਦੇਵੀ ਉਹ ਹੁਣ ਭੋਲੇ ਨੂੰ
ਦੇਣੀ ਹੈ। ਤੇਰੀਆਂ ਭੇਜੀਆਂ ਸਾਰੀਆਂ ਚੀਜਾਂ ਮੈਂ
ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ
ਚੈਕ ਕਰ ਲਈ ਕੀਤੇ ਕੱਢ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ
ਦੇਵੇ । ਸਮਾਨ ਦੀ ਲਿਸਟ ਮੈਂ ਲਿਫਾਫੇ ਵਿੱਚ
ਪਾ ਦਿਤੀ ਹੈ। ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ
ਰਹੀ, ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ
ਲੱਡੂ ਜਲੇਬੀਆਂ ਬਹੁਤ ਪਸੰਦ ਨੇ, ਵੇ ਕੰਜਰਾਂ ਵਾਂਗੂੰ ਕੀਤੇ
ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ..