ਇਸ ਨੂੰ ਪੜ ਕੇ ਆਪਣੇ ਵਿਚਾਰ ਦਿਉ
ਡੇਰਾਵਾਦ ਦਾ ਸ਼ਿਕਾਰ ਲੋਕਾਂ ਲਈ ਕੁਝ ਸਵਾਲ।
ਚਾਹੇ ਬਿਆਸ ਵਾਲੇ ਚਾਹੇ ਸਰਸੇ ਵਾਲੇ, ਜਵਾਬ ਜਰੂਰ ਦੇਣਾ ਮੇਰੇ ਭੈਣ ਭਰਾ।
1. ਤੁਸੀ ਗੱਲ ਕਰਦੇ ਹੋ ਨਾਮ ਦਾਨ ਦੀ, ਸਬ ਤੋਂ ਪਹਿਲਾਂ ਤਾਂ ਨਾਮ ਦਾਨ ਹੈ ਕੀ ਨਾਮ ਪ੍ਰਾਪਤੀ ਦਾ ਮਤਲਬ ਹੈ ਕਿ ਵਾਹਿਗੁਰੂ ਵਿੱਚ ਖੋ ਜਾਣਾ ਆਸ ਪਾਸ ਦੀ ਸੁੱਧ ਬੁੱਧ ਨਾ ਰਹਿਣੀ ਸਭ ਪਾਸੇ ਰੱਬ ਦਿਖਣਾ,
ਇਹ ਚੀਜ਼ ਨਾਮ ਪ੍ਰਾਪਤ ਕਰਨ ਵਾਲਿਆਂ ਨਾਲ ਕਿੰਨੀਆ ਕਿ ਨਾਲ ਹੋਈ??
2.ਸ੍ਰੀ ਗੁਰੂ ਰਾਮਦਾਸ ਕੋਲ ਕੋਈ ਇਨਸਾਨ ਆਉਂਦਾ ਤੇ ਕਹਿੰਦਾ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ,
ਤੇ ਗੁਰੂ ਜੀ ਬੋਲੇ,” ਜਿਸ ਪਰ ਕ੍ਰਿਪਾ ਕਰੇ ਮੇਰਾ ਮਲਿਕ ,ਤਿਸ ਹੀ ਕਿ ਮਨ ਨਾਮ ਵਸਾਵੇ ਰਾਮ”
ਮਤਲਬ ਗੁਰੂ ਜੀ ਕਹਿੰਦੇ ਕਿ ਨਾਮ ਸਿਰਫ ਉਸਨੂੰ ਮਿਲਦਾ ਜਿਸ ਤੇ ਵਾਹਿਗੁਰੂ ਕ੍ਰਿਪਾ ਕਰੇ, ਮੈਂ ਕੋਣ ਹੁੰਦਾ ਨਾਮ ਦੇਣ ਵਾਲਾ।
ਹੁਣ ਦੱਸੋ ਬਾਬੇ ਨਾਮ ਕਿੱਦਾਂ ਦਿੰਦੇ??
3. ਇਹਨਾਂ ਬਾਬਿਆਂ ਦੀ ਸਾਡੇ ਸਮਾਜ ਲਈ ਕੀ ਦੇਣ ਹੈ??
4.ਹਰ ਇੱਕ ਗੁਰੂ ਨੇ ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਦ ਵੀ ਉਸ ਸਮੇਂ ਦੀਆਂ ਜ਼ਾਲਿਮ ਸਰਕਾਰਾਂ ਕੁਝ ਬੁਰਾ ਕਰਦੀਆਂ ਸੀ ਓਹਦੇ ਵਿਰੁੱਧ ਬੋਲਦੇ ਸੀ, ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲ ਕੱਟੀ, ਗੁਰ
ਕੋਈ ਤੱਤੀ ਤਵੀ ਤੇ, ਕਿਸੇ ਨੇ ਯੁੱਧ ਕੀਤਾ,
ਇਹ ਇਕੱਲਾ ਸਿੱਖ ਧਰਮ ਚ ਨੀ ਇਸਲਾਮ ਦੇ ਪੈਂਗੇਬਰ ਦਾ ਇਤਿਹਾਸ ਪੜਲੋ, ਜਾ ਫਿਰ ਈਸ਼ਾ ਮਸੀਹ ਦਾ ਪੜਲੋ, ਸਭ ਨੇ ਸਮਾਜ ਦੇ ਭਲੇ ਲਈ ਅੱਗੇ ਹੋਕੇ ਵਿਰੋਧ ਕੀਤਾ।
ਪਰ ਅੱਜ ਜਦ ਗਰੀਬ ਲੋਕਾਂ ਦੇ ਘਰ ਫੂਕੇ ਜਾਂਦੇ, ਕੁੜੀਆਂ ਤੇ ਤੇਜ਼ਾਬ ਸੁਟਿਆ ਜਾਂਦਾ, ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ, ਓਦੋਂ ਕਿਥੇ ਹੁੰਦੇ ਨੇ ਇਹ????
ਕੀ ਇਹਨਾਂ ਦਾ ਸਮਾਜ ਲਈ ਕੋਈ ਫਰਜ਼ ਨਹੀਂ????
5. ਕਈ ਡੇਰੇ ਆਜ਼ਾਦੀ ਤੋਂ ਪਹਿਲਾਂ ਦੇ ਨੇ, ਪਰ ਸਾਨੂੰ ਇਹਨਾਂ ਦਾ ਯੋਗਦਾਨ ਆਜ਼ਾਦੀ ਵਿੱਚ ਵੀ ਦੂਰ ਦੂਰ ਤੱਕ ਨਹੀਂ ਦਿਸਦਾ।
6. ਇਕ ਉਹ ਸੀ ਜਿਨ੍ਹਾਂ ਨੇ ਆਪਣੇ ਬਚੇ ਧਰਮ ਦੀ ਖਾਤਿਰ ਵਾਰ ਦਿੱਤੇ, ਦੂਜਾ ਆਹ ਬਿਆਸ ਵਾਲੇ ਬਾਬੇ ਦੇ 2 ਮੁੰਡੇ ਇੰਗਲੈਂਡ ਪੱਕੇ ਆ,
ਕਿਉਂ ਵੀ ਓਹਨਾ ਨੂੰ ਕਿਊ ਨੀ ਲਾਇਆ ਗਿਆ ਲੋਕਾਂ ਦੀ ਸੇਵਾ ਚ??
7. ਜਾਤ ਪਾਤ ਖਤਮ ਕਰਨ ਦੀ ਗੱਲ, ਵਿਰੋਧ ਕਰਨ ਦੀ ਗੱਲ
ਸਿਰਫ ਡੇਰੇ ਦੇ ਅੰਦਰ ਹੀ ਰਹਿੰਦੀ, ਗੱਲਾਂ ਹੁੰਦੀਆਂ ਬਸ। ਕਿੰਨਾ ਕਿ ਵਿਰੋਧ ਕੀਤਾ ਭੋਰੇ ਤੋਂ ਬਾਹਰ ਨਿਕਲ ਕੇ??
8. ਹਰ ਜਗ੍ਹਾ ਡੇਰੇ ਬਣਾ ਦਿੱਤੇ ,ਸਤਿਸੰਗ ਘਰ
ਪਰ ਕਿੰਨੇ ਕਿ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਜੇਕਰ ਇਹੀ ਜਗ੍ਹਾ ਤੇ ਗਰੀਬਾਂ ਨੂੰ ਘਰ ਦਿੱਤੇ ਹੁੰਦੇ ਤਾਂ ਸ਼ਾਇਦ ਬਹੁਤ ਲੋਕਾਂ ਦੇ ਸਿਰ ਤੇ ਛੱਤ ਹੋਣੀ ਸੀ,
ਘਰ ਦੀ ਲੋੜ ਇਨਸਾਨ ਨੂੰ ਹੈ ਜਾ ਭਗਵਾਨ ਨੂੰ??
9. ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਉਣ ਦੀ ਗੱਲ 1900 ਤੋਂ ਚੱਲ ਰਹੀ ਸੀ , ਤੇ ਉਹ ਸੀ ਹਿੰਦੂ ਕੋਡ ਬਿੱਲ, ਜੋ ਕਿ ਡਾਕਟਰ ਭੀਮ ਰਾਓ ਅੰਬੇਡਕਰ ਲੈਕੇ ਆਏ ਸੀ, ਓਹਨਾ ਕਰ ਕੇ ਅੱਜ ਦੀ ਔਰਤ, ਪੜ ਲਿਖ, ਨੌਕਰੀ, ਜਾਇਦਾਦ ਚ ਹਿਸਾ , ਆਦਮੀ ਦੇ ਬਰਾਬਰ ਹੈ,
ਓਦੋਂ ਇਹ ਬਾਬੇ ਔਰਤਾਂ ਦੀ ਬਰਾਬਰਤਾ ਲਈ ਕਿਉਂ ਨੀ ਬੋਲੇ??
10. ਅਸੀਂ ਕਿਉਂ ਇਹਨਾ ਕੋਲ ਜਾਈਏ ਜੇਕਰ ਇਹਨਾਂ ਨੇ ਬਾਈਬਲ, ਕੁਰਾਨ, ਤੇ ਗੁਰੂ ਗ੍ਰੰਥ ਸਾਹਿਬ ਹੀ ਪੜ ਕੇ ਸਿਖੋਣਾ,
ਉਹ ਤੇ ਅਸੀਂ ਆਪ ਵੀ ਪੜ ਸਕਦੇ। ਇਹਨਾਂ ਦਾ ਆਪਣਾ ਗਿਆਨ ਕੀ ਹੈ??
11. ਇਹ ਤੁਲਸੀਦਾਸ ਨੂੰ ਪੜੋਂਦੇ ਨੇ ਜਿਸ ਨੇ ਕਿਹਾ ਸੀ,” ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਯੇ ਸਬ ਤਾੜਨ ਕੇ ਅਧਿਕਾਰੀ”
ਮਤਲਬ ,” ਢੋਲ , ਸ਼ੂਦਰ(ਬ੍ਰਾਹਮਣ, ਖੱਤਰੀ, ਤੇ ਵੈਸਵ ਨੂੰ ਛੱਡ ਕੇ ਸਬ ਜਿਵੇਂ ਜੱਟ, ਵਾਲਮੀਕਿ, ਰਵਿਦਾਸੀਏ, ਘੁਮਿਆਰ ਸਬ ) ਅਤੇ ਔਰਤਾਂ ਨੂੰ ਸਿਰਫ ਕੁਟਿਆ ਜਾਣਾ ਚਾਹੀਦਾ।
ਕੀ ਏਦਾਂ ਦੇ ਇਨਸਾਨ ਦੀ ਸਿੱਖਿਆ ਦੇਣੀ ਚਾਹੀਦੀ ਹੈ????
ਕ੍ਰਿਪਾ ਕਰਕੇ ਪੁੱਠਾ ਸਿੱਧਾ ਬੋਲਣ ਨਾਲੋਂ, ਜੇ ਜਵਾਬ ਨੇ ਉਹ ਦਵੋ।
1. ਜਦੋ ਦਾ ਨਾਮ ਸ਼ਬਦ ਲਿਆ ਹੈ ਅੰਦਰੋਂ ਇਕ ਵੱਖਰੀ ਹੀ ਖੁਸ਼ੀ ਆ ਰਹੀ ਮਨ ਵਿਚ ਵੀ ਨਿਮਰਤਾ ਦਾ ਭਾਵ ਹੈ ਕੋਈ ਨਿੰਦਿਆ ਵੀ ਕਰਦਾ ਹੈ ਤਾ ਉਸਨੂੰ ਗਾਲਾਂ ਕੱਢਨ ਨੂੰ ਨਹੀਂ ਬਲਕਿ ਮਨ ਵਿਚ ਇਕ ਹੀ ਭਾਵ ਆਉਂਦਾ ਹੈ ਸਤਿਗੁਰ ਇਸਨੂੰ ਸਤਬੁਧੀ ਬਕਸ਼…
2. ਗੁਰੂ ਦਾ ਕੰਮ੍ ਹੁੰਦਾ ਹੈ ਦੁਨੀਆਂ ਨੂੰ ਸਿਧੇ ਰਾਹੀ ਪਾਣਾ ਨਾਨਕ ਸ਼੍ਰੀ ਗੁਰੂ ਨਾਨਕ ਜੀ ਦੇਵ ਜੀ ਨੇ ਵਾਹਿਗੁਰੂ ਦਾ ਨਾਮ ਬਖਸ਼ਿਆ ਤੇ ਨਾਮ ਉਹ ਹੀ ਪਾ ਸਕਦੇ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਹੀਂ ਤਾ ਹਰ ਰੋਜ ਲੱਖਾਂ ਲੋਕ ਡੇਰੇ ਦੇ ਸਾਹਮਣੇਓ ਸੜਕ ਤੋਂ ਲੰਘ ਜਾਂਦੇ ਬਿਨਾ ਉਸਦੀ ਕਿਰਪਾ ਤੇ ਹੁਕਮ ਦੇ ਰੁਕਦਾ ਹੀ ਨਹੀਂ..
3. ਸਭ ਤੋਂ ਵਧ ਮਾਨਵਤਾ ਭਲਾਈ ਦੇ ਕੰਮ੍ ਕਰਦਾ ਹੈ ਡੇਰਾ ਸੱਚਾ ਸੌਦਾ ਸਿਰਸਾ 134 ਮਾਨਵਤਾ ਭਲਾਈ ਦੇ ਕੰਮ੍ ਹਨ ਲਿਸਟ ਮੰਗੋਂਗੇ ਹਿਸਾਬ ਮੰਗੋਗੇ ਉਹ ਵੀ ਮਿਲ ਜਾਊਗਾ…
4. ਤੁਸੀਂ ਵਿਰੋਧ ਦੀ ਗਲ ਕੀਤੀ ਗੁਰੂ ਪੀਰਾ ਨੂੰ ਸਮੇ ਸਮੇ ਅਨੁਸਾਰ ਆਪਣੇ ਤੇ ਬੜਾ ਕੁਜ ਸਹਿਣਾ ਪੈਂਦਾ ਹੈ ਸਮਾਜ ਨੂੰ ਜਗਾਉਣ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈਂ ਓਦੋ ਵੀ DR. MSG ਨੇ ਖੁਲ ਕੇ ਘੋਰ ਨਿੰਦਾ ਕੀਤੀ ਤੇ ਜਦੋ ਵੀ ਕੋਈ ਜ਼ੁਲਮ ਹੁੰਦਾ ਸੀ ਉਹ ਖੁਲ ਕੇ ਬੋਲਦੇ ਨੇ ਜਿਨ੍ਹਾਂ ਦੇ ਘਰ ਜਲਾਏ ਗਏ ਸਿਰਫ ਬੋਲਿਆ ਹੀ ਨਹੀਂ ਕਰ ਕੇ ਦਿਖਾਇਆ ਓਹਨਾ ਨੂੰ ਘਰ ਬਣਾ ਕੇ ਦਿੱਤੇ ਜਿੰਨਾ ਲੜਕੀਆਂ ਤੇ ਤੇਜਾਬ ਸੁੱਟਿਆ ਗਿਆ ਓਹਨਾ ਦਾ ਇਲਾਜ ਕਰਵਾਇਆ ਤੇ ਵਿਆਹ ਵੀ ਕਰਵਾਇਆ ਉਹ ਵੀ ਮਾੜੇ ਮੋਟੇ ਨਹੀਂ ਵੱਡੇ ਵੱਡੇ ਘਰਾਂ ਵਿਚ ਜਿਥੇ ਉਸਨੂੰ ਪੂਰਾ ਮਾਨ ਸਨਮਾਨ ਮਿਲੇ
5.ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਪਨਾ 29 ਅਪ੍ਰੈਲ 1948 ਵਿਚ ਹੋਈ
6. ਸਮੇ ਅਨੁਸਾਰ ਸਭ ਹੁੰਦਾ ਜੀ… ਸ਼੍ਰੀ ਚੰਦ ਜੀ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਉਪਰ ਨਹੀਂ ਤੁਰੇ..
7. ਜਾਤ ਪਾਤ ਦਾ ਦਿਖਾਵਾ ਹੀ ਨਹੀਂ ਹੁੰਦਾ ਡੇਰਾ ਸੱਚਾ ਸੌਦਾ ਨੇ ਕਰ ਕੇ ਦਿਖਾਈ ਹੈ ਇਕ ਵੀ ਪ੍ਰੇਮੀ ਇਸਨੂੰ ਨਹੀਂ ਮਨਦਾ ਇਥੇ ਜਾਤ ਪਾਤ ਸ਼ਡ ਕੇ ਵਿਆਹ ਹੁੰਦੇ ਸਭ ਇਕਠੇ ਖਾਂਦੇ ਇਕਠੇ ਸੇਵਾ ਕਰਦੇ ਤੇ ਇਕਠੇ ਰਲ ਮਿਲ ਕੇ ਸਮਾਜ ਦਾ ਭਲਾ ਕਰਦੇ..
8. ਆਜੋ ਬਾਈ ਜੀ ਚੈੱਕ ਕਰ ਲਵੋ ਸਭ ਤੋਂ ਵਧ ਲੋੜਵੰਦਾਂ ਨੂੰ ਘਰ ਡੇਰਾ ਸੱਚਾ ਸੌਦਾ ਹੀ ਬਣਾ ਕੇ ਦਿੰਦਾ ਹੈ…
9. ਡੇਰਾ ਸੱਚਾ ਸੌਦਾ ਜਦੋ ਤੋਂ ਬਣਿਆ ਹੈ ਔਰਤਾ ਦੇ ਹਕ ਦੀ ਗਲ ਹੀ ਨੀ ਕੀਤੀ ਬਲਕੇ ਕਰ ਕੇ ਦਿਖਾਇਆ ਹੈ…..
10. ਪੂਰਨ ਗੁਰੂ ਤੋਂ ਬਿਨਾ ਗਤ ਨਹੀਂ ਤੇ ਸਾਡੇ ਧਾਰਮਿਕ ਗ੍ਰੰਥ ਸਭ੍ ਤੋਂ ਵੱਡਾ ਵਿਗਿਆਨ ਨੇ ਪਰ ਚੈੱਕ ਕਰੋ ਕੋਈ ਵੀ ਗੁਰੂ ਪੀਰ ਆਇਆ ਓਹਨਾ ਨੇ ਸਮੇ ਸਮੇ ਅਨੁਸਾਰ ਸਮਾਜ ਨੂੰ ਉਪਦੇਸ਼ ਦਿੱਤਾ ਬਲਕਿ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦੇ ਸਮਾਜ ਦੇ ਅਨੁਸਾਰ ਬਦਲਾਵ ਵੀ ਆਏ…..
11. ਸਮਾਜ ਨੂੰ ਸੇਧ ਦੇਣ ਲਈ ਜੋ ਜਰੂਰੀ ਹੁੰਦਾ ਹੈ ਉਹ ਕਰਨਾ ਪੈਂਦਾ ਹੈ ਅਗਰ ਕਿਸੇ ਵਿਚ ਕੋਈ ਬੁਰਾਈ ਹੈ ਪਰ ਉਹ ਬਹੁਤ ਵੱਡਾ ਵਿਧਵਾਨ ਵੀ ਹੈ ਜਿਸ ਨਾਲ ਸਮਾਜ ਦਾ ਭਲਾ ਹੋ ਸਕਦਾ ਉਹ ਜਰੂਰ ਦੱਸਣੀ ਚਾਹੀਦੀ ਤਾ…