ਮੈਂ ਦੇਖੇ ਲੱਗੇ ਕੁੱਤਿਆਂ ਨੂੰ ਏ ਸੀ , ਕੁੱਤੇ ਮੌਜ ਵਿੱਚ ਰਹਿਣ ,
ਓ ਵੀ ਭੌਂਕਦੇ ਗਰੀਬ ਨੂੰ ਹੀ, ਕੋਟ ਟਾਈ ਵਾਲੇ ਨੂੰ ਨਾਂ ਪੈਣ,
ਦੇਖੇ ਮਹਿਲਾਂ ਜਹੇ ਘਰ, ਬੰਦੇ ਘੱਟ ਕਮਰੇ ਜਿਆਦਾ ,
ਕਿਤੇ ਆਸਮਾਨ ਛੱਤ , ਫੁੱਟਪਾਥ ਬੈੱਡ ਕਈਆਂ ਦੇ ਭਾ ਦਾ,
ਕਿਤੇ ਪੱਕਦਾ ਰੋਜ ਰਾਸ਼ਨ ਏਨਾ , ਵਦਇਆ ਹੋਇਆ ਛੁੱਟਣਾ ਪੈਂਦਾ ਏ,
ਧਾਮੀ ‘ ਕਿਤੇ ਫਰੋਲ ਕੂੜਾ ਕੋਈ ਲੱਭੇ ਰੋਟੀ, ..
ਬੈਰਮਪੁਰੀਏ, ਜਸਕਮਲਾ, ਇੱਕ ਦੂਜੇ ਤੋਂ ਵੀ ਲੁੱਟਣਾ ਪੈਂਦਾ ਏ
ਸਭ ਰੱਬ ਦੇ ਰੰਗ, ਕੋਈ ਰਾਜਾ ਕੋਈ ਰੰਕ ?