ਪੰਜਾਬ ਦਾ ਦਰਦ
ਸੁਣੋ ਸੁਣਾਵਾਂ ਦੇਸ ਵਾਸੀਓ ਸੱਚੀਂ ਗੱਲ ਨੌਜਵਾਨ ਦੀ,
ਪੰਜਾਬੀ ਸੀ ਸੋ ਅਣਖ ਦੇ ਰਾਖੇ, ਨਸ਼ਿਆਂ ਵਿੱਚ ਅਣਖ ਗਏ।
ਬਾਪੂ ਦੀ ਮਿਹਨਤ ਵੇਚ ਕੇ,ਬਸ ਬੋਤਲ ਪੱਲੇ ਪਾ ਗਏ।
ਤਿੰਨ ਦਿਨਾਂ ਵਿਚ ਨੌਂ ਗਵਾਏ, ਇਹ ਨਤੀਜਾ ਨਸ਼ਾ ਲਿਆ ਗਿਆ।
ਬੇਬੇ ਬਾਪੂ ਰੋਂਦੇ ਰਹਿੰਦੇ ਗਏ, ਇਹ ਦੁੱਖ ਪੱਲੇ ਪਾ ਗਿਆ।
ਸਾਲਾਂ ਤੋਂ ਜੋ ਖ਼ੁਆਬ ਸੀ ਪਾਲੇ, ਮਿੰਟਾਂ ਵਿਚ ਮੁੱਕਾ ਗਿਆ।
ਇਹਨੀਂ ਬੇਰੁਜ਼ਗਾਰੀ ਵਿਚ ਵੀ ਨਸ਼ਾ ਕਿੱਥੋਂ ਆ ਗਿਆ।
ਵੋਟਾਂ ਵੇਲੇ ਜੀ ਜੀ ਕਰਦੇ, ਉਂਝ ਲੈਂਦਾ ਕੋਈ ਸਾਰ ਨਹੀਂ।
ਪਤਾ ਨੀ ਕਿਹੜੇ ਖਜ਼ਾਨੇ ਇਹਨਾਂ ਭਰਨੇ, ਲੱਖਾਂ ਪਰਿਵਾਰ ਉਜਾੜ ਕੇ।
ਕਰ ਵਾਅਦੇ ਮੁਕਰ ਜਾਂਦੇ ਨੇ, ਇੱਥੇ ਕੋਈ ਜੁਵਾਨ ਦਾ ਪੱਕਾ ਨਹੀਂ।
ਕਰਜ਼ੇ ਮੁਆਫ਼ ਕਰਨ ਦੀ ਲੋੜ ਨਹੀਂ, ਰੁਜ਼ਗਾਰ ਮੁਹੱਈਆ ਕਰਵਾਦੋ ਜੀ।
ਨਸ਼ਿਆਂ ਵਿੱਚ ਡੁੱਬੇ ਨੋਜਵਾਨਾਂ ਨੂੰ, ਨਵੀਂ ਦਿਸ਼ਾ ਦਿਖਾਦੋ ਜੀ।
ਕਾਮਨੀ ਕਿਹਦੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਲ, ਨਸ਼ਾ ਛੁਡਾਓ ਪੁੱਤ ਬਚਾਓ ਇਹ ਨਵੀਂ ਮੁਹਿੰਮ ਚਲਾ ਦਿਓ ਜੀ।।
ਕਾਮਿਨੀ ਸ਼ਰਮਾ