ਐਤਵਾਰ ਦਾ ਦਿਨ ਸੀ। ਅੱਜ ਜਰਨੈਲ ਸਿੰਘ ਨੇ ਆਪਣੀ ਪਤਨੀ ਨਾਲ
ਆਪਣੀ ਭੈਣ ਨੂੰ ਮਿਲਣ ਜਾਣਾ ਸੀ। ਉਸਦੀ ਭੈਣ ਦਾ ਪਿੰਡ ਉਸਦੇ ਪਿੰਡ
ਤੋਂ 30 ਕੁ ਮੀਲ ਤੇ ਸੀ। ਜਰਨੈਲ ਸਿੰਘ ਤਿਆਰ ਵਰ ਤਿਆਰ ਹੋ ਕੇ
ਆਪਣੇ ਪੁੱਤਰ ਨੂੰ ਚੁਬਾਰੇ ਚੋਂ ਉਠਾਣ ਗਿਆ ਜੋ ਰਾਤੀਂ ਕਾਲਜ ਤੋਂ ਘਰ
ਆਇਆ ਸੀ।..
.
ਜਰਨੈਲ ਸਿੰਘ ਹਲਕੀ ਜਹੀ ਮੁਸਕਾਨ ਤੇ ਹਲੀਮੀ ਭਰੀ ਆਵਾਜ਼ ਨਾਲ
ਆਪਣੇ ਪੁੱਤਰ ਨੂੰ ਆਖਦਾ ਹੈ “ਉੱਠ ਖੜ ਸ਼ੇਰਾ ਮੈਂ ਤੇ ਤੇਰੀ ਮਾਂ ਤੇਰੀ
ਭੂਆ ਨੂੰ ਮਿਲਣ ਜਾ ਰਹੇ ਆ . ਸਾਨੂੰ ਮੁੜਦਿਆਂ ਨੂੰ ਦਿਨ ਛਿਪ ਜੂ . ਤੂੰ
ਡੰਗਰਾਂ ਵਾਸਤੇ ਪੱਠੇ ਵੱਡ ਲਿਆਂਈ”
.
ਅੱਗੋਂ ਉਸਦਾ ਪੁੱਤਰ ਬਹੁਤ ਗੁੱਸੇ ਚ ਬੋਲਦਾ ਹੈ ” ਆਹ ਕੰਮ ਨੀ ਹੋਣੇ
ਮੈਥੋਂ . ਚੰਡੀਗੜ ਪੜਦਾ ਮੈਂ , ਜੇ ਹੁਣ ਮੈਂ ਬਲਦ ਗੱਡੀ ਚਲਾਊਂ ਲੋਕੀ
ਕੀ ਕਹਿਣਗੇ ,ਮੇਰੀ ਵੀ ਕੋਈ ਇੱਜਤ ਐ ਪਿੰਡ ਚ ,, ਨਾਲੇ ਅੱਜ
ਐਤਵਾਰ ਐ ਮੈਂ ਪਾਰਟੀ ਕਰਨੀ ਐ ਪੈਸੇ ਦੇ ਜੀ”
.
ਇਹ ਸਭ ਸੁਣਕੇ ਜਰਨੈਲ ਸਿੰਘ ਦਾ ਦਿਲ ਪਸੀਜ ਗਿਆ ।ਉਹ ਹੇਠਾਂ
ਆਕੇ ਸਕੂਟਰ ਤੋਂ ਮਿਠਾਈਆ ਨਾਲ ਭਰਿਆ ਝੋਲਾ ਲਾਹ ਕੇ ਕਿੱਲੀ ਤੇ
ਟੰਗ ਦਿੰਦਾ ਹੈ ਤੇ ਪਤਨੀ ਨੂੰ ਕਹਿੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ
ਪੈਸੇ ਦੇ ਦੇਵੇ ਉਹਨੇ ਪਾਰਟੀ ਕਰਨੀ ਐ ਉਹ ਕਦੇ ਫੇਰ ਚਲੇ ਜਾਣਗੇ
ਜਰਨੈਲ ਪੱਲੀ ਤੇ ਦਾਤੀ ਨੂੰ ਬੈਲ ਗੱਡੀ ਤੇ ਰੱਖ ਕੇ ਬਲਦ ਦੀ ਪਿੱਠ
ਉੱਪਰ ਥਾਪੀ ਮਾਰਦਾ ਹੋਇਆ ਆਖਦਾ ਹੈ
..
“ਚੱਲ ਪੁੱਤਰਾ ਆਪਾਂ
ਚੱਲੀਏ ਖੇਤਾਂ ਨੂੰ ਆਪਣੀ ਕੇਹੜਾ ਕੋਈ ਇੱਜਤ ਐ”।..
.