ਪਤੀ ਮੁਸਕਰਾਉਂਦਾ ਹੋਇਆ ਫਟਾਫਟ ਆਪਣੇ ਮੋਬਾਇਲ ਤੇ ਉਂਗਲੀਆਂ ਦੌੜਾ ਰਿਹਾ ਸੀ ।
ਉਸਦੀ ਪਤਨੀ ਬਹੁਤ ਦੇਰ ਤੋਂ ਉਸ ਕੋਲ ਬੈਠੀ ਖਾਮੋਸ਼ੀ ਨਾਲ ਦੇਖ ਰਹੀ ਸੀ, ਜੋ ਕਿ ਉਸਦੀ ਰੋਜ਼ ਦੀ ਆਦਤ ਬਣ ਗਈ ਸੀ ਜਦੋਂ ਵੀ ਆਵਦੇ ਪਤੀ ਨਾਲ ਗੱਲ ਕਰਦੀ ਕੋਈ ਤਾਂ ਜਵਾਬ ਹੂੰ ਹਾਂ ਵਿੱਚ ਹੀ ਹੁੰਦਾ ।
ਕਿਸ ਨਾਲ ਚੈਟਿੰਗ ਕਰ ਰਹੇ ਓ ?
“ਫੇਸਬੁੱਕ ਫਰੈਂਡ ਨਾਲ ।”
“ਮਿਲੇ ਓ ਕਦੀ ਆਪਣੇ ਇਸ ਦੋਸਤ ਨਾਲ ?”
“ਨਹੀਂ ।”
“ਫਿਰ ਵੀ ਇੰਨੇ ਮੁਸਕੁਰਾਉਂਦੇ ਹੋਏ ਚੈਟਿੰਗ ਕਰ ਰਹੇ ਓ ?”
“ਹੋਰ ਫਿਰ ਕੀ ਕਰਾਂ, ਦੱਸ ?”
“ਕੁਝ ਨਹੀਂ, ਫੇਸਬੁੱਕ ਤੇ ਬਹੁਤ ਸਾਰੀਆਂ ਔਰਤਾਂ ਵੀ ਤੁਹਾਡੀਆਂ ਦੋਸਤ ਹੋਣਗੀਆਂ ,ਹਨਾਂ ?”
“ਹਮਮਮਮ ।”
ਉਂਗਲੀਆਂ ਨੂੰ ਥੋੜਾ ਚਿਰ ਰੋਕ ਪਤੀ ਬੋਲਿਆ ।
“ਉਹਨਾਂ ਨਾਲ ਵੀ ਇਸ ਤਰਾਂ ਹੀ ਮੁਸਕੁਰਾਉਂਦੇ ਹੋਏ ਚੈਟਿੰਗ ਕਰਦੇ ਓ, ਕੀ ਤੁਸੀਂ ਸਾਰਿਆਂ ਨੂੰ ਚੰਗੀ ਤਰਾਂ ਜਾਣਦੇ ਓ ?”
ਪਤਨੀ ਨੇ ਬੜੀ ਮਾਸੂਮੀਅਤ ਨਾਲ ਪ੍ਰਸ਼ਨ ਪੁੱਛਿਆ ।
“ਚੰਗੀ ਤਰਾਂ ਤਾਂ ਨਹੀਂ, ਪਰ ਰੋਜ਼ਾਨਾ ਚੈਟਿੰਗ ਕਰ ਨਾਲ ਅਸੀਂ ਬਹੁਤ ਕੁਝ ਇੱਕ ਦੁਜੇ ਬਾਰੇ ਜਾਨਣ ਲੱਗ ਜਾਂਦਾ ਹਾਂ, ਫਿਰ ਗੱਲਾਂ ਐਦਾਂ ਦੀਆਂ ਹੋਣ ਲੱਗਦੀਆਂ ਕਿ ਜਿਵੇਂ ਵਰ੍ਹਿਆਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ, ਤਾਂ ਚਿਹਰੇ ਤੇ ਮੁਸਕਾਨ ਆ ਜਾਂਦੀ ਤੇ ਫਿਰ ਆਪਣੇ ਲੱਗਣ ਲੱਗ ਜਾਂਦੇਂ
।”
“ਹਮਮਮ । ਤੇ ਫਿਰ ਆਪਣੇ ਪਰਾਏ ਲੱਗਣ ਲੱਗ ਜਾਂਦੇ ।” ਪਤਨੀ ਨੇ ਧੀਮੀ ਅਵਾਜ਼ ਚ ਕਿਹਾ ।
” ਹਜੇ ਬੜਾ ਹੀ ਮਜ਼ੇਦਾਰ ਟੋਪਿਕ ਚੱਲ ਰਿਹਾ ਗਰੁੱਪ ਚ” ਕੀ ਕਿਹਾ ਤੂੰ, ਦੁਬਾਰਾ ਦੱਸੀਂ, ਮੈਂ ਧਿਆਨ ਨੀ ਦਿੱਤਾ ਬੋਲੀਂ ਫਿਰ ਤੋਂ” । ਪਤੀ ਤੇਜ਼-ਤੇਜ਼ ਫੋਨ ਤੇ ਉਂਗਲੀਆਂ ਚਲਾਉਂਦਾ ਬੋਲਿਆ ।
“ਕਿਸੇ ਸੋਚ ਵਿੱਚ ਨਹੀਂ । ਸੁਣੋ, ਮੇਰੀ ਇੱਕ ਇੱਛਾ ਪੂਰੀ ਕਰੋਂਗੇ ?” ਪਤਨੀ ਨੇ ਟਿਕਟਿਕੀ ਲਾਏ ਬੋਲੀ ।
” ਮੈਂ ਤੇਰੀ ਕੋਈ ਇੱਛਾ ਅਧੂਰੀ ਰੱਖੀ ? ਖੈਰ ਦੱਸ ਕੀ ਚਾਹੀਦਾ । ” ਪਤੀ ਨੇ ਬੇਰੁਖੀ ਚ ਕਿਹਾ ।
“ਨਹੀਂ ਮੇਰਾ ਇਹ ਮਤਲਬ ਨਹੀਂ ਸੀ, ਪਰ ਇਹ ਇੱਛਾ ਬਹੁਤ ਅਹਿਮ ਹੈ ।”
“ਹਮਮ, ਦੱਸ ਕੀ ਚਾਹੀਦਾ ?।”
“ਸਕਰੀਨ ਟੱਚ ਮੋਬਾਈਲ । ”
” ਮੋਬਾਈਲ? ਬੱਸ ਇੰਨੀ ਕ ਇੱਛਾ ? ਲਿਆ ਦਊਂਗਾ, ਪਰ ਦੱਸ ਕਰਨਾ ਕੀ ਆ ?
” ਪਤਨੀਂ ਨੇ ਭਿੱਜੀਆਂ ਹੋਈਆਂ ਪਲਕਾਂ ਨਾਲ ਉੱਤਰ ਦਿੱਤਾ ਕਿ ਕੁਝ ਨੀ ਬੱਸ ਚੈਟਿੰਗ ਦੇ ਜ਼ਰੀਏ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਿਆ ਕਰੂੰਗੀ ” ।
——
ਇਸ ਪੋਸਟ ਦਾ ਇਹ ਮਕਸਦ ਹੈ ਕਿ ਅੱਜ ਦੇ digital time ਚ ਇਨਸਾਨ ਇੰਨਾ ਰੁੱਝ ਗਿਆ ਹੈ ਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਟਾਇਮ ਨਹੀਂ ਦੇ ਪਾਉਂਦਾ ।ਇਸ ਪੋਸਟ ਦੇ ਜ਼ਰੀਏ ਇਹ ਕਹਿਣਾ ਚਹੁੰਦੀ ਹਾਂ ਕਿ ਕੁਝ ਸਮਾਂ ਆਪਣੇ ਪਰਿਵਾਰ ਨੂੰ ਦਿਓ ਕਿਉਂਕਿ ਇਹੀ ਨੇ ਜਿੰਨਾਂ ਨੂੰ ਅਸੀਂ ਦਿਲ ਤੋਂ ਆਪਣਾ ਕਹਿੰਦੇ ਜੋ ਸਾਡੇ ਦੁੱਖ-ਸੁਖ ਦੇ ਸਹਾਈ ਹੁੰਦੇ ।