ਜਦੋ ਕੋਈ ਚੰਡੀਗੜ ਦਾ ਨਾਮ ਲੈਂਦਾ ਏ ਤਾਂ ਕੇਂਰਾਂ ਤਾਂ ..
ਦਿਲ ਜਾ ਕਹਿੰਦਾ ਦੇਖ ਕੇ ਆਈਏ….
.
ਬੀ ਬਲਾ ਕੀ ਆ …..?
.
.
ਜਿਹੜਾ ਸਾਰਾ ਪੰਜਾਬ ਈ ਉਧਰ ਨੂੰ ਭੱਜਿਆ ਜਾਂਦਾ ..
.ਜਿਮੇ ਜਬਾਕ ਪਾਣੀ ਆਲੀ ਛਬੀਲ ਕੰਨੀ ਜਾਂਦੇ ਹੁੰਦੇ ਆ….
.
ਜਾਕੇ ਕੁਝ ਗੱਲਾਂ ਜੀਆ ਸਾਹਮਣੇ ਆਈਆ …
ਮੁਲਖ ਇੱਕ ਤਾਂ ਅਜਾਦੀ ਦੇ ਨਾਂ ਤੇ ਥੋੜਾ ਜਾ ਜਿਆਦਾ ਈ ਵਾਰਾ
ਹੋ ਗਿਆ ….
.
ਪਹਿਲੇ ਸਮੇ ਚ ਕਹਿੰਦੇ ਮਨੁੱਖ ਕੋਲ ਪਾਉਣ ਲਈ
ਕੱਪੜਾ ਹੈਨੀ ਸੀ ਪਰ ਅੱਜ ਕੱਲ ਹੁੰਦੇ ਸੁੰਦੇ ਵੀ ਪਾਉਣ ਨੂੰ
ਜੀਅ ਨੀ ਕਰਦਾ ਅਖੇ ….
.
ਅਜਾਦੀ ਆ …
.
ਏਹ ਸਾਬਹ੍ ਨਾਲ ਫਿਰ ਪਸ਼ੂ ਤਾਂ ਫਿਰ ਮੁਢੋ ਈ
ਅਜ਼ਾਦੀ ਚ ਆ ….
.
ਇੱਕ ਅੱਜ ਕਲ ਹਰੇਕ ਦਾ ਮੂੰਹ ਸਿਰ ਲਬੇਟਿਆ
ਹੁੰਦਾ ਜਿਮੇ ਸੜਕਾਂ ਤੇ ਇੰਨਸਾਨ ਨੀ ਖੁੰਬਾ
.
ਤੁਰੀਆ ਫਿਰਦੀਆ ਹੋਣ …
.
ਦੂਜੇ ਪਹਿਲੂ ਚ ਨਾਮਰਾਦ ਬੀਮਾਰੀਆ ਨੇ ਵੀ
ਚੰਡੀ ਗੜ ਜਾਣ ਲਈ ਬਹੁਤਿਆ ਨੂੰ ਮਜਬੂਰ ਕੀਤਾ ਏ ….
.
ਹਰੇਕ ਚੰਡੀਗੜ ਜਾਣ ਆਲੀ ਬੱਸ ਚ ਇੱਕ
ਅੱਧੀ ਸਵਾਰੀ ਅਜਿਹੀ ਬੈਠੀ ਹੁੰਦੀ ਆ
.
ਜੋ ਰਿਪੋਟਾਂ ਆਲੇ ਲਿਫਾਫੇ ਦੇ ਖੂੰਜੇ ਚ
ਪਈਆ ਪਰਚੀਆ ਕੰਡਕਡਰ ਨੂੰ ਦਿੰਦੇ ਨੇ
.
ਜਿਸ ਤੇ ਵੱਡੇ ਅੱਖਰਾਂ ਚ ਲਿਖਿਆ ਹੁੰਦਾ ਏ ….
.
ਕੇਵਲ ਕੈਂਸਰ ਦੇ ਮਰੀਜਾਂ ਲਈ ਟਿਕਟਾਂ…
ਇੱਕ ਗੁਣ ਤਾਂ ਚੰਡੀਗੜ ਦਾ ਸਾਨੂੰ ਵੀ ਧਾਰਨ ਕਰ ਲੈਣਾ
ਚਾਹੀਦਾ ਬੀ ਰੁੱਖ ਬਹੁਤ ਆ ਉਥੇ …
.
ਜਿਹੜੇ ਚੰਡੀਗੜ ਦੀ ਸੋਭਾ ਵਧਾਉਦੇ ਆ ..
ਛਾਂਗਣ ਤੇ ਵੀ ਮਨਾਹੀ ਆ …..
.
ਜੱਟ ਭਾਸ਼ਾ ਚ ਕਹਿ ਲੀਏ ਬੀ …
ਬੱਲਿਆ ਉਥੇ ਤਾਂ
ਦਾਤਣ ਬੀ ਨੀ ਤੋੜਣ ਦਿੰਦੇ ….