ਇੱਕ ਵਾਰੀ ਇੱਕ ਪ੍ਰੋਫੈਸਰ ਨੇ ਇੱਕ ਖਾਲੀ ਮਰਤਬਾਨ ਲਿਆ
ਤੇ ਆਪਣੀ ਕਲਾਸ ਦੇ ਸਾਹਮਣੇ ਉਸ ਨੂੰ ਗੌਲਫ Balls ਨਾਲ ਭਰ ਦਿੱਤਾ..
.
ਤੇ Students ਨੂੰ ਪੁੱਛਿਆ ਕਿ….??
.
.
.
.
”ਕੀ ਇਹ ਹੁਣ ਭਰ ਗਿਆ ਹੈ ?”
ਸਭ ਨੇ ਕਿਹਾ .
”ਹਾਂਜੀ’ ..
.
ਫੇਰ ਪ੍ਰੋਫੈਸਰ ਨੇ ਉਸ ਵਿੱਚ ਛੋਟੀਆਂ ਛੋਟੀਆਂ ਰੋੜੀਆਂ ਪਾ ਦਿੱਤੀਆਂ,
ਜਿਹਨਾਂ ਨੇ golf balls ਵਿੱਚਲਾ ਥਾਂ ਭਰ ਦਿੱਤਾ, ਤੇ ..
.
ਉਸ ਨੇ ਪੁੱਛਿਆ ਕਿ
”ਕੀ ਹੁਣ ਇਹ ਭਰ ਗਿਆ ਹੈ ?”
.
ਸਭ ਨੇ ਕਿਹਾ ”ਹਾਂਜੀ”.
.
ਉਸ ਨੇ ਫੇਰ ਉਸ ਵਿੱਚ ਰੇਤਾ ਪਾ ਦਿੱਤਾ ਤੇ ਇਸ ਰੇਤੇ ਨੇ
ਵੀ ਆਪਣੀ ਜਗਾਹ ਬਣਾ ਲਈ ਤੇ ਮਰਤਬਾਨ ਭਰ ਗਿਆ,
ਹੁਣ ਉਸ ਨੇ ਪੁਛਿਆ ਕਿ..
.
”ਕੀ ਹੁਣ ਇਸ ਵਿੱਚ ਕੋਈ ਜਗਾਹ ਹੈ ?”…..
.
ਤਾਂ ਸਭ ਨੇ ਕਿਹਾ ”ਨਹੀਂ ਹੁਣ ਕੋਈ ਜਗਾਹ ਨਹੀਂ,
ਹੁਣ ਇਹ ਪੂਰੀ ਤਰਾਂ ਭਰ ਗਿਆ ਹੈ”…
.
ਤਾਂ ਪ੍ਰੋਫੈਸਰ ਨੇ ਕੋਲ ਹੀ ਪਿਆ ਇੱਕ ਚਾਹ ਦਾ cup ਚੱਕਿਆ
ਤੇ ਸਾਰੀ ਚਾਹ ਉਸ ਵਿੱਚ ਪਾ ਦਿੱਤੀ, ..
.
ਉਸ ਚਾਹ ਨੇ ਵੀ ਨੱਕੋ ਨੱਕ ਭਰੇ ਮਰਤਬਾਨ ਚ
ਆਪਣੀ ਜਗਾਹ ਆਰਾਮ ਨਾਲ ਬਣਾ ਲਈ…
.
ਪ੍ਰੋਫੈਸਰ ਨੇ ਕਿਹਾ ਕਿ ”ਇਹ ਮਰਤਬਾਨ ਸਾਡੀ
ਜਿੰਦਗੀ ਦੀ ਤਰਾਂ ਹੈ, ਇਹ golf balls ਸਾਡੀ ਜ਼ਿੰਦਗੀ ਦੀਆਂ
ਮੁੱਖ ਚੀਜ਼ਾਂ ਹਨ, ਜੋ ਸਭ ਤੋਂ ਜਰੂਰੀ ਹਨ….
.
ਜਿਵੇਂ ਸਾਡੀ ਸਿਹਤ, ਸਾਡਾ ਪ੍ਰੀਵਾਰ, ਸਾਡਾ ਘਰ,
ਸਾਡੀ job ਜਾਂ business ਤੇ ਸਾਡੇ ਦੋਸਤ…
.
ਇਹ ਜਿਹੜੀਆਂ ਰੋੜੀਆਂ ਹਨ ਇਹ ਬਾਕੀ ਜਰੂਰੀ
ਚੀਜ਼ਾਂ ਹਨ ਜਿਵੇਂ ਸਾਡੀ ਕਾਰ ,ਗਹਿਣੇ ਜਾਂ ਸਾਡੇ tv ਵਗੈਰਾ, ਤੇ
ਇਹ ਜਿਹੜਾ ਰੇਤਾ ਹੈ ਇਹ ਨਾ ਲੋੜੀਂਦਾ ਜਿਹਾ ਸਮਾਨ ਹੈ ..
.
ਜਿਵੇਂ ਚੁਗਲੀਆਂ,ਇੱਕ ਦੂਜੇ ਦੀ ਜਿੰਦਗੀ ਚ
ਦਖਲ ਦੇਣਾ ਵਗੈਰਾ…..
.
ਜਿਹੜਾ ਬੰਦਾ ਆਪਣੀ ਜਿੰਦਗੀ ‘ਚ ਇਹਨਾ ਚੀਜ਼ਾਂ ਨੂੰ
ਓਹਨਾਂ ਦੀ ਅਹਿਮੀਅਤ ਮੁਤਾਬਿਕ ਨਹੀਂ ਰੱਖਦਾ ਓਹ ਦੁਖੀ
ਹੀ ਰਹਿੰਦਾ ਹੈ …
.
ਤੇ ਅਸਫਲ ਵੀ, ਅਗਰ ਤੁਸੀਂ ਆਪਣੀ ਜਿੰਦਗੀ ‘ਚ ਫਾਲਤੂ
ਚੀਜ਼ਾਂ ਨੂੰ ਅਹਿਮੀਅਤ ਦੇਵੋਗੇ ਜਾਣੀ ਰੇਤੇ ਨੂੰ ਪਹਿਲ ਦੇਵੋਗੇ ਤੇ
ਆਪਣਾ ਮਰਤਬਾਨ ਪਹਿਲਾਂ ਰੇਤੇ ਨਾਲ ਹੀ ਭਰ ਲਵੋਂਗੇ
.
ਤਾਂ golf balls ਜਾਂ ਰੋੜੀਆਂ ਇਸ ਵਿੱਚ ਨਹੀਂ
ਪਾਈਆਂ ਜਾ ਸਕਦੀਆਂ…
.
ਪਹਿਲਾਂ golf balls ਜਾਣੀ ਜਰੂਰੀ ਚੀਜ਼ਾਂ ਹੀ ਪਾਓ,
ਫੇਰ ਉਸ ਤੋਂ ਘੱਟ ਜਰੂਰੀ, ਤੇ ਰੇਤਾ ਤਾਂ ਜਦੋਂ ਮਰਜੀ ਪਾ ਲਓ
.
ਪੈ ਹੀ ਜਾਵੇਗਾ, …
ਜੇ ਨਾ ਵੀ ਪਿਆ ਤਾਂ ਕੋਈ ਨੁਕਸਾਨ ਨਹੀਂ…
ਬੱਚਿਆਂ ਨੇ ਪੁਛਿਆ ਕਿ ”ਫੇਰ ਇਸ ਵਿੱਚ ਚਾਹ ਪਾਉਣ ਦੀ ਕੀ ਲੋੜ ਸੀ ?”..
.
ਤਾਂ ਪ੍ਰੋਫੈਸਰ ਨੇ ਕਿਹਾ ਕਿ ”ਸਭ ਕਰਨ ਤੋਂ ਬਾਅਦ ਵੀ ਆਪਣੇ
ਪਿਆਰਿਆਂ ਨਾਲ ਬੈਠ ਕੇ ਇੱਕ cup ਚਾਹ ਦਾ ਤਾਂ ਪੀ ਹੀ ਲੈਣਾ ਚਾਹੀਦਾ ਹੈ,
..
ਇਸ ਨਾਲ ਪਿਆਰ ਵਧਦਾ ਹੈ..
Good