ਬੇਬੇ ਵੀ ਬੜੀ ਘੈਂਟ ਚੀਜ ਬਣਾਈ ਆ ਰੱਬ ਨੇ,
ਅਖੇ
ਪੁੱਤ ਇਧਰ ਨਹੀ ਜਾਣਾ,
ਉਧਰ ਨਹੀ ਜਾਣਾ ਠੰਡ ਆ
ਸਿਰ ਢੱਕ ਕੇ ਬਾਹਰ ਜਾਣਾ ,
ਪੈਰਾਂ ਚ ਜੁਰਾਬਾਂ ਪਾ ਲਾ,
ਫਿਰ ਨਾਸਾਂ ਵੀ ਨਹੀ ਸਾਭੀਆਂ ਜਾਣੀਆਂ…
ਪੁੰਨਿਆ ਅੱਜ .ਗੁਰੂ ਘਰ ਜਾਣਾ
ਅੱਜ ਸੰਗਰਾਦ ਆ ਉਧਰ ਜਾਣਾ …
ਜਦੋ ਬੀਮਾਰ ਬੇਬੇ ਨੇ ਮੂੰਗੀ ਦੀ ਦਾਲ ਧਰਲੀ ,
ਲੇਟ ਘਰ ਆਏ ਹੱਥ ਚ ਸੋਟੀ ਫੜਲੀ…
ਕਿਹਣਾ ਆਉਣ ਦੇ ਤੇਰੇ ਪਿਉ ਨੂੰ ਕਰਾਉ ਤੇਰੀ ਛਿੱਤਰ ਪਰੇੜ …
ਫਿਰ ਆਪ ਹੀ ਕਿਹਣਾ ਜੀ ਉਝ ਲੇਟ ਤਾ ਥੋੜਾ ਚੀਰ ਹੀ ਹੋਇਆ ਸੀ …
ਬੇਬੇ ਦੀਆਂ ਮਿੱਠੀਆਂ ਮਿੱਠੀਆਂ ਗਾਲਾਂ ਦਾ ਸਵਾਦ ਵੀ ਵੱਖਰਾ ਹੀ ਹੁੰਦਾ …
ਸਵੇਰੇ ਰਜਾਈ ਖਿਚਣੀ ਕਿਹਣਾ ਨਾਲ
ਰਾਤ ਨੂੰ ਆਪਦੇ ਪਿਉ (ਫੋਨ) ਦੀ ਟੁੱਕ ਟੁੱਕ ਘੱਟ ਕਰਾ ਲਿਆ ਕਰ
ਜਾਂ ਰਾਤ ਨੂੰ ਅੱਧੀ ਅੱਧੀ ਰਾਤ ਤੱਕ
ਪਤਾ ਨਹੀ ਕਿਹੜੀ ਮਾਂ ਨਾ ਗੱਲਾਂ ਕਰਦਾ
ਹੁਣ ਉੱਠਦਾ ਨਹੀ ਕੰਜਰਾ ਉੱਠ ਖੜ …
ਆਥਣੇ; ਬੇਬੇ ਅੱਜ ਕੀ ਧਰਿਆ ਬੇਬੇ ਸਾਗ ਲੈ ਰੋਜ ਹੀ ਸਾਗ ?
ਹੁਣ ਤੈਨੂੰ ਕੀ ਬੱਕਰਾ ਧਰ ਦਾ …
ਕੋਈ ਗਲਤੀ ਹੋਣੀ ਸਾਰਾ ਟੱਬਰ ਇਕ ਪਾਸੇ
ਬੇਬੇ ਇਕ ਪਾਸੇ ਚਲ ਕੋਈ ਨਾ ਪੁੱਤ ਅੱਗੇ ਵਾਸਤੇ ਧਿਆਨ ਰੱਖੀ,
“ਨੋ ਮਹੀਨੇ ਢਿੱਡ ਚ ਰੱਖਣਾ, ਫਿਰ ਸਾਰੀ ਉਮਰ ਦਿਲ ਚ ਰੱਖਣਾ”
ਬੇਬੇ ਤੂੰ ਵੀ ਕਮਾਲ ਏ ਲਵ ਜੂ ਬੇਬੇ…!!!!!
ਜੇ ਤੂੰਹਾਨੂ ਵੀ ਆਪਣੀ ਬੇਬੇ ਨਾਲ ਪਿਆਰ ਹੈ….
ਤਾਂ ਇਸ ਮੈਸੇਜ ਨੂੰ ਵੱਧ ਤੋਂ ਵੱਧ ਸੇਅਰ ਕਰੋ……..