ਗੁਰੂ ਅਰਜਨ ਦੇਵ ਜੀ
ਝੁਕਦਾ ਏ ਸੀਸ ਮੇਰਾ ਜੀ,
ਪੰਜਵੇਂ ਦਾਤਾਰ ਤਾਈਂ ,
ਝੁਕੇ ਵੀ ਕਿਉਂ ਨਾਂ ਜੀ,
ਪੰਜਵੇਂ ਦਾਤਾਰ ਤਾਈਂ,
ਤੈਨੂੰ ਭਾਨੀ ਦੇ ਦੁਲਾਰਿਆ ਜੀ,
ਪੰਜਵੇਂ ਦਾਤਾਰ ਤਾਈਂ,
ਦੋਖੀਆਂ ਦੇ ਕਹੇ ਉਤੇ ਜੀ,
ਪੰਜਵੇਂ ਦਾਤਾਰ ਤਾਈਂ,
ਜਹਾਂਗੀਰ ਬਾਦਸ਼ਾਹ ਨੇ ਜੀ,
ਪੰਜਵੇਂ ਦਾਤਾਰ ਤਾਈਂ,
ਸੱਦ ਕੇ ਲਹੌਰ ਜੀ,
ਪੰਜਵੇਂ ਦਾਤਾਰ ਤਾਈਂ,
ਜਦੋਂ ਅਣਖ ਨੂੰ ਵੰਗਾਰਿਆ ਜੀ,
ਪੰਜਵੇਂ ਦਾਤਾਰ ਤਾਈਂ,
ਕੀਤਾ ਨਾਂ ਬਦਲ ਕੋਈ ਜੀ,
ਪੰਜਵੇਂ ਦਾਤਾਰ ਤਾਈਂ,
ਬਾਣੀ ਵਿੱਚ ਪਾਤਸ਼ਾਹ ਨੇ ਜੀ,
ਪੰਜਵੇਂ ਦਾਤਾਰ ਤਾਈਂ,
ਝੱਲਿਆ ਸਰੀਰ ਉੱਤੇ ਜੀ,
ਪੰਜਵੇਂ ਦਾਤਾਰ ਤਾਈਂ,
ਕਸ਼ਟਾ ਦਾ ਭਾਰ ਆ ਜੀ,
ਪੰਜਵੇਂ ਦਾਤਾਰ ਤਾਈਂ,
ਤੱਤੀ ਲੋਹ ਤੇ ਬੈਠ ਕੇ ਜੀ,
ਪੰਜਵੇਂ ਦਾਤਾਰ ਤਾਈਂ,
ਨਾਂ ਡੋਲੇ ਜ਼ਰਾ ਸਤਿਗੁਰੂ ਜੀ,
ਪੰਜਵੇਂ ਦਾਤਾਰ ਤਾਈਂ,
ਤੇਰਾ ਕੀਆ ਮੀਠਾ ਲਾਗੈ ਜੀ,
ਪੰਜਵੇਂ ਦਾਤਾਰ ਤਾਈਂ,
ਮੁੱਖ ਚੋ ਉਚਾਰਿਆ ਜੀ,
ਪੰਜਵੇਂ ਦਾਤਾਰ ਤਾਈਂ,
ਆਉ ਜੀ ਮਨਾਉ ਜੀ,
ਪੰਜਵੇਂ ਦਾਤਾਰ ਤਾਈਂ,
ਇਸ ਦਿਨ ਮਹਾਨ ਨੂੰ ਜੀ,
ਪੰਜਵੇਂ ਦਾਤਾਰ ਤਾਈਂ,
(ਘੁੱਗਾ) (ਔਲਖ ) ਹੱਥ ਜੋੜ ਜੋੜ ,
ਕਰੇ ਪ੍ਰਨਾਮ ਜੀ ,