ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜੋ ਕਿਤੇ ਵੀ ਗਲੀ ਵਿੱਚ ਖੜ ਕੇ ਪੇਸ਼ਾਬ ਕਰ ਦਿੰਦਾ ਸੀ , ਲੋਕ ਉਸਤੋਂ ਬਹੁਤ ਪ੍ਰੇਸ਼ਾਨ ਸਨ ਤੇ ਉਸਨੂੰ ਬਹੁਤ ਗਾਲ਼ਾਂ ਕੱਢਦੇ ਸਨ , ਜਦੋਂ ਉਸ ਆਦਮੀ ਦਾ ਅੰਤਿਮ ਸਮਾਂ ਆਇਆ ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ ਕੇ ਮੈਨੂੰ ਲੋਕੀ ਚੰਗਾ ਨਹੀਂ ਸਨ ਸਮਝਦੇ ਤੇ ਗਾਲ਼ਾਂ ਹੀ ਕੱਢ ਦੇ ਸਨ ਤੂੰ ਕੁਝ ਅਜਿਹਾ ਕਰੀਂ ਕੇ ਲੋਕੀ ਮੈਨੂੰ ਮਰਨ ਤੋਂ ਬਾਅਦ ਚੰਗਾ ਕਹਿਣ , ਅਤੇ ਆਦਮੀ ਦੇ ਮਰਨ ਤੋਂ ਬਾਅਦ ਉਸਦਾ ਪੁੱਤਰ ਗਲੀਆਂ ਚ ਘੁੰਮ ਘੁੰਮ ਕੇ ਘਰਾਂ ਮੂਹਰੇ ਪੇਸ਼ਾਬ ਕਰਨ ਲੱਗ ਪਿਆ, ਫੇਰ ਲੋਕੀ ਕਹਿਣ ਲੱਗ ਪਏ ਕਿ ਇਸ ਨਾਲੋਂ ਤਾਂ
ਇਸਦਾ ਪਿਓ ਹੀ ਚੰਗਾ ਸੀ
ਇਸ ਕਹਾਣੀ ਦਾ ਕੈਪਟਨ ਅਤੇ ਬਾਦਲ ਨਾਲ ਕੋਈ ਸੰਬੰਧ ਨਹੀਂ ਹੈ