ਮਾਂ ਨੇ ਫੋਨ ਤੇ ਬੇਟੀ ਨੂੰ : ਕੀ ਦਿੱਤਾ ਭਰਾ
ਨੇ ਰੱਖੜੀ ਤੇ ? ..
.
ਬੇਟੀ : ਇੱਕ ਸਾੜੀ ਦਿੱਤੀ 1000-1200 ਦੀ……?
.
.
ਤੈਨੂੰ ਪਤਾ ਹੀ ਏ ਭਰਾ ਦਾ ਦਿਲ ਸਾਫ ਆ ਉਹ ਕੁਝ ਕਰਨਾ
ਚਹੁੰਦਾ ਤਾਂ ਭਾਬੀ ਰੋਕ ਦਿੰਦੀ …
.
ਉਹੀ ਲਿਆਈ ਹੋਊ ਐਨਾ ਸਸਤਾ ਸੂਟ ਸਾਲ ਵਿੱਚ ਇੱਕ
ਵਾਰ ਤਾਂ ਦੇਣਾ ਹੁੰਦਾ ਉਸ ਤੇ ਵੀ ਕੰਜੂਸੀ ਦਿਖਾ ਦਿੰਦੀ…
,
,
ਮਾਂ : ਖੈਰ ਛੱਡ ਕੀ ਉਸਦੀਆਂ ਗੱਲਾਂ ਕਰਨੀਆਂ ।
ਤੂੰ ਦੱਸ ਤੇਰੀ ਨਨਾਣ ਕੱਲ ਆਉਣ ਵਾਲੀ ਐ ।
ਹੋ ਗਈ ਤਿਆਰੀ ? ਕਰ ਲਈ ਸ਼ੌਪਿੰਗ ? ..
.
,
ਬੇਟੀ : ਹਾਂ ਮੰਮੀ, ਹੋ ਗਈ ਸ਼ੌਪਿੰਗ ।
ਇਹ ਤਾਂ ਕਹਿ ਰਹੇ ਸੀ 3 ਸਾਲ ਬਾਅਦ ਆ ਰਹੀ 5000 ਦਾ ਲਿਫਾਫਾ
ਦੇ ਦਿੰਨੇ …
.
ਮੈਂ ਮਸਾਂ ਸਮਝਾਇਆ ਇਹਨਾਂ ਨੂੰ ਕੇ
ਇਨਾਂ ਕਰਨ ਦੀ ਕੀ ਲੋੜ ਆ …
.
ਚਾਰ ਦਿਨ ਰੁਕੁਗੀ ਵੀ..ਖਾਣ-ਪੀਣ ਦਾ ਖਰਚ ਆਊਗਾ,
ਫਿਰ ਬੱਚਿਆਂ ਨੂੰ ਵੀ ਪੈਸੇ ਦੇਣੇ ਪੈਣਗੇ …
..
ਆਪਣਾ ਘਰ ਵੀ ਦੇਖਣਾ ਐ ..
800 ਦਾ ਸੂਟ ਲੈ ਆਈ ਆਂ …ਵਧੀਆ ਡਿਜ਼ਾਇਨ ਆ ।..
..
ਮਾਂ : ਵਧੀਆ ਕੀਤਾ ਪੁੱਤ .. ਆਪਣਾ ਘਰ ਦੇਖਣਾ ਚਾਹੀਦਾ ਪਹਿਲਾਂ !!!


Related Posts

Leave a Reply

Your email address will not be published. Required fields are marked *