ਕੀ ਲਿਖੇ ਕੋਈ ਗੜੀ ਚਮਕੌਰ ਬਾਰੇ

ਜਿੱਥੇ ਸੁੱਤਾ ਏ “ਅਜੀਤ ਜੁਝਾਰ” ਤੇਰਾ

ਹੱਥੋਂ ਕਲਮਾ ਡਿੱਗ ਪੈਦੀਆਂ “ਬਾਜਾਂ ਵਾਲਿਆ”

ਚਿਣਿਆ ਵੇਖ ਕੇ ਨੀਂਹਾਂ ਚ ਪਰੀਵਾਰ ਤੇਰਾ



ਜਉ ਤਉ ਪ੍ਰੇਮ ਖੇਲਣ ਕਾ ਚਾਉ ।।
ਸਿਰ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰਪ ਧਰੀਜੈ ।।
ਸਿਰੁ ਦੀਜੈ ਕਾਣਿ ਨ ਕੀਜੇ ।।

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ,
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜਾਦੇ,
ਦੋ ਮੈਦਾਨ ਅੰਦਰ ਦੋ ਦਿਵਾਰ ਅੰਦਰ ॥

ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ
ਜਿਤਨੀ ਭੀ ਹੋ ਗੁਰੂ ਗੋਬਿੰਦ ਸਿੰਘ ਜੀ ਕੀ ਤਾਰੀਫ਼ ਵੋ ਕੰਮ ਹੈ॥
ਵਾਹਿਗੁਰੂ ਜੀ ਸਭ ਦਾ ਭਲਾ ਕਰੀ ਦਾਤਿਆ


ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇਂ,
ਤੇ ਜੰਝੂ ਲਾਹੁਣ ਦਾ ਅੱਜ ਵੀ ਰਿਵਾਜ ਰਹਿੰਦਾ।
ਦਸਮ ਪਿਤਾ ਜੇ ਸਰਵੰਸ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ।

ਤੇਰੇ ਜਬਰ ਦੀਆਂ ਰਾਹਾਂ ਰੋਕਣ,
ਕਲਗ਼ੀਧਰ ਦੇ ਵਾਰਸ ਆਏ ਨੇ।
ਭੀਖ ਦੇ ਆਦੀ ਤਾਂ ਭਿਖਾਰੀ ਹੁੰਦੇ,
ਆਪਣੇ ਹੱਕਾਂ ਨੂੰ ਲੈਣ ਨੀਹਾਂ ਚੋ ਉੱਠ ਸਾਹਿਬਜ਼ਾਦੇ ਆਏ ਨੇ।


ਮਨੁ ਨ ਡਿਗੈ
ਤਨੁ ਕਾਹੇ ਕਉ ਡਰਾਇ ।।
ਚਰਨ ਕਮਲ ਚਿਤੁ ਰਹਿਓ

ਜਿੰਨ੍ਹਾਂ ਦਾ ਮਨ ਪ੍ਰਭੂ ਪ੍ਰੇਮ ਵਿੱਚ ਟਿਕ ਗਿਆ, ਉਹਨਾਂ ਦਾ ਮਨ ਨਹੀਂ ਡੋਲਦਾ,
ਚਾਹੇ ਸਰੀਰ ਨੂੰ ਕਿੰਨੇ ਵੀ ਕਸ਼ਟ ਆ ਜਾਣ।


22 ਦਸੰਬਰ ਦਾ ਇਤਿਹਾਸ
ਅੱਜ ਦੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘਾਂ
ਨੇ ਜੰਗ ਵਿੱਚ ਸ਼ਹੀਦੀ ਪਾਈ ਸੀ।
ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ

ਸੁਣਿਆ ਚਮਕੌਰ ਗੜੀ ਵਿੱਚ ਰੰਗਰੱਤੇ ਵੜ ਗਏ ਸੀ
ਤੀਰਾਂ ਦੀ ਬਾਰਿਸ਼ ਅੱਗੇ ਹਿੱਕ ਟੰਗ ਕੇ ਖੜ੍ਹ ਗਏ ਸੀ
ਲੱਖ ਲੱਖ ਨੂੰ ਕੱਲਾ ਯੋਧਾ ਭੱਜ ਭੱਜ ਕੇ ਪੈਂਦਾ ਸੀ
ਹੋਣੀ ਸ਼ਹਾਦਤ ਸਭ ਨੂੰ ਇਹੀਓ ਚਾਅ ਰਹਿੰਦਾ ਸੀ
– ਸਿਰਤਾਜ
ਸਾਕਾ ਚਮਕੌਰ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ


ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥


ਦਿੱਲੀ ਦਾ ਇੱਕ ਜਵਾਨ ਪੁੱਛਦਾ – ਆਪਕੋ ਠੰਡ ਨਹੀਂ ਲਗਤੀ ?
ਬਾਬਾ ਕਹਿੰਦਾ – ਲੱਗਦੀ ਆ !!
ਜਵਾਨ ਪੁੱਛਦਾ- ਫਿਰ ਕਯਾ ਕਰਤੇ ਹੋ ?
ਬਾਬਾ ਕਹਿੰਦਾ – ਧੰਨ ਮਾਤਾ ਗੁਜਰੀ ਕਹੀਦਾ !!

ਵਾਹਿਗੁਰੂ ਜੀ

ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ 1675ਈ: ਵਿੱਚ ਸ਼੍ਰੀ ਆਨੰਦਪੁਰ
ਸਾਹਿਬ ਵਿਖੇ 9 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਗੁਰਗੱਦੀ
ਬਖਸ਼ਿਸ਼ ਹੋਈ , ਰਾਮ ਕੋਇਰ ਜੀ ਨੇ ਗੁਰਿਆਈ ਤਿਲਕ
ਲਗਾਇਆ, 33 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ,
1699 ਈ: ਵਿੱਚ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ
ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਹੈ, ਆਪ ਸਭ
ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ


ਜਾਤ ਮੇਰੀ ਸਿੱਖ ਗੋਤ ਮੇਰਾ ਕੋਰ🧕🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ🙏

ਜਿਨ੍ ਸੇਵਿਆ ਤਿਨ ਪਾਇਆ ਮਾਨ,,,
ਨਾਨਕ ਗਾਵੀੲਏ ਗੁਣੀ ਨਿਧਾਨ

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ
ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ
ਹਾਰਨ ਵੀ ਨਹੀਂ ਦਿੰਦਾ
#SOHAL