Whtsapp ਦੇ ਮਹਾਂ ਮੂਰਖਾਂ ਦੀਆਂ 5 ਨਿਸ਼ਾਨੀਆਂ​

1) ​ਸਾਰਾ ਦਿਨ ਬਿਨਾਂ ਸੋਚੇ-ਸਮਝੇ, ਬਿਨਾਂ ਦੇਖੇ-ਪਰਖੇ ਫਾਲਤੂ ਦੇ msg ਭੇਜਦੇ ਨੇ । ਭੇਡ ਚਾਲ ਵਾਂਗੂ ਜਿਵੇ ਕੋਈ ਅੱਗੇ ਤੋਂ ਆਇਆ ਓਵੇਂ ਈ ਅੱਗੇ ਕਿਸੇ ਨੂੰ ਭੇਜਤਾ ।​

2) ​ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਬੱਚਾ ਗੁੰਮ ਹੋਣ ਦਾ msg, ਨਾ ਤਰੀਕ ਦਾ ਪਤਾ ਨਾ ਸਚਾਈ ਦਾ , ਕੋਈ ਵੀ ਐਕਸੀਡੈਂਟ ਦਾ msg,ਕੱਟੀਆਂ ਵੱਢੀਆਂ ਲਾਸ਼ਾਂ ਵਾਲੇ msg ਆਦਿ ਪਤਾ ਨਹੀਂ ਕੀ ਕੀ ਊਟ ਪਟਾਂਗ ਭੇਜਣਗੇ । ਇਹਨਾਂ msg ਦੀ ਕੋਈ ਸਚਾਈ ਜਾਂ ਪ੍ਰਮਾਣ ਈ ਨਹੀਂ ਹੁੰਦਾ ।​

3) ​ਫ੍ਰੀ ਟੀ ਸ਼ਰਟ, ਫ੍ਰੀ ਮੋਬਾਇਲ, ਫ੍ਰੀ ਨੈੱਟ ਪੈਕ ਵਗੈਰਾ ਦੇ ਮੇਸਜ ਭੇਜਣ ਵਾਲੇ ਇੰਟਰਨੈੱਟ ਭਿਖਾਰੀ । ਮੰਗਤਿਆਂ ਤੋਂ ਵੀ ਗਏ ਗੁਜ਼ਰੇ ਹੁੰਦੇ ਨੇ ਅਜਿਹੇ ਬੇਬਕੂਫ ਲੋਕ ।​

4) ​ਕਿਸੇ ਛੋਟੇ ਜਿਹੇ ਬੱਚੇ ਦੀ ਫ਼ੋਟੋ ਭੇਜਣਗੇ ਕਿ ਇਸ ਦੇ ਦੰਦ ਚ ਸਟੀਲ ਦੀ ਰਾਡ ਫਸੀ ਏ, ਗਲ ਚ ਪਿੰਨ ਫਸੀ ਏ । 30 ਲੱਖ ਲੱਗਣਗੇ ਅਪਰੇਸ਼ਨ ਉੱਤੇ । ਅਜਿਹੇ ਲੋਕ ਪੜ੍ਹੇ ਲਿਖੇ ਮੂਰਖ ਅਤੇ ਅਕਲ ਦੇ ਅੰਨ੍ਹੇ ਹੁੰਦੇ ਨੇ । ਜਿਹੜੇ ਬੱਚੇ ਦੇ ਦੰਦ ਈ ਨਹੀਂ ਆਏ ਅਜੇ, ਨਾਲੇ ਕਿਹੜਾ ਸਟੀਲ ਦਾ ਰਾਡ ਵੜ ਗਿਆ ਦੰਦ ਚ ਤੇ ਕਿਸ ਹਸਪਤਾਲ ਚ 30 ਲੱਖ ਲਗਦਾ ।​

5) ​ॐ , ਅੱਲ੍ਹਾ, ਵਾਹਿਗੁਰੂ ਲਿਖੋ ਜਾਂ ਫੋਟੋ ਅੱਗੇ ਹੋਰਾਂ ਨੂੰ ਭੇਜੋ ਚਮਤਕਾਰ ਹੋਵੇਗਾ ਨਾ ਭੇਜਣ ਵਾਲੇ ਦਾ ਸੱਤਿਆਨਾਸ ਹੋਵੇਗਾ । ਅਵੱਲ ਦਰਜੇ ਦੇ ਮੂਰਖ ਲੋਕ ਭੇਜਦੇ ਨੇ ਇਹ msg । ਕਿਸ ਭਗਵਾਨ ਨੇ ਕਦੋਂ ਕਿਸ ਗ੍ਰੰਥ ਚ ਕਿਹਾ ਸੀ ਕਿ 21ਵੀਂ ਸਦੀ ਚ ਉਹ ਇੰਟਰਨੈੱਟ ਤੇ msg ਭੇਜਣ ਨਾਲ ਮਿਲਣਗੇ ਤੇ ਖੁਸ਼ ਹੋਣਗੇ ।​

​ਤੁਸੀਂ ਵੀ ਇਹਨਾਂ ਲੱਛਣਾਂ ਤੋਂ ਦੂਰ ਰਹੋ । ਆਪਣੀ ਅਕਲ ਸੋਚ ਦਾ ਇਸਤੇਮਾਲ ਕਰੋ । ਉਮੀਦ ਹੈ ਕਿ ਉਪਰੋਕਤ msg ਆਉਣ ਤੇ ਤੁਸੀਂ ਬਿਨਾਂ ਸੋਚੇ ਸਮਝੇ ਅੱਗੇ ਨਹੀਂ ਭੇਜੋਗੇ।​
​ਧੰਨਵਾਦ !



ਔਰਤ – ਡਾਕਟਰ ਸਾਹਿਬ ਇਹਨਾਂ ਦੀ ਬਿਮਾਰੀ ਠੀਕ ਕਰੋ
ਇਹ ਰਾਤ ਨੂੰ ਜ਼ੋਰ ਜ਼ੋਰ ਨਾਲ ਮੇਰਾ ਨਾਮ ਪੁਕਾਰਦੇ ਹਨ
ਡਾਕਟਰ – ਤੁਸੀਂ ਤਾਂ ਬਹੁਤ ਕਿਸਮਤ ਵਾਲੇ ਹੋ
ਔਰਤ – ਨਹੀਂ , ਕੱਲ ਇਹਨਾਂ ਦੀ ਪਤਨੀ ਪੇਕੇ
ਤੋਂ ਵਾਪਿਸ ਆਉਣ ਵਾਲੀ ਆ

ਮੇਰੀ ਕੋਈ ਗਰਲਫ੍ਰੈਂਡ ਬਣ ਜਾਵੇ
ਏਦਾਂ ਹੋ ਨਹੀਂ ਸਕਦਾ
ਤੇ ਮੇਰਾ ਦੋਸਤ ਕੋਈ ਗਰਲਫ੍ਰੈਂਡ ਬਣਾ ਲਵੇ
ਏਦਾਂ ਮੈਂ ਕਦੇ ਹੋਣ ਨਹੀਂ ਦੇਣਾ

ਕੁੜੀ – ਅੱਜ ਉਸ ਪ੍ਰੋਫੈਸਰ ਨੇ ਫੇਰ ਡਾਂਟਿਆ
ਮੈਂ ਨੀਂ ਜੀਣਾ ਮਰਨ ਜਾ ਰਹੀ ਆ
ਮੁੰਡਾ – ਏਦਾਂ ਨਾ ਕਰ
ਕੁੜੀ – ਕਿਉ ਤੈਨੂੰ ਕੋਈ ਫਰਕ ਪੈਂਦਾ ਆ ?
ਮੁੰਡਾ – ਹਾਂ ,
ਅੱਜ ਤਾਂ ਵੈਸੇ ਵੀ 4 ਲੈਕਚਰ ਹੋ ਗਏ ਆ
ਕੱਲ ਆਉਂਦੇ ਹੀ ਮਰ ਜਾਂਵੀ
ਪੂਰੇ ਦਿਨ ਦੀ ਛੁੱਟੀ ਮਿਲ ਜਾਊਗੀ


ਮੁੰਡਾ – ਹੋਰ ਰਸਗੁੱਲਾ ਲਵੋ ਨਾ . . ! !
ਕੁੜੀ – “ਨਹੀਂ ਧੰਨਵਾਦ ,
ਮੈਂ ਪਹਿਲਾਂ ਹੀ 3 – 4 ਖਾ
ਚੁੱਕੀ ਹਾਂ । . . ”
ਮੁੰਡਾ – “ਖਾਧੇ ਤਾਂ ਤੁਸੀਂ 9 ਆ ,
ਪਰ ਚਲੋ ਇੱਥੇ
ਕਿਹੜਾ ਕੋਈ ਗਿਣ ਰਿਹਾ ਆ

ਜਿਹੜੇ ਮੇਰੇ ਵੀਰਾਂ ਕੋਲ girlfriend ਹੈ..
ਓਹਨਾਂ ਨੂੰ advance ਵਿੱਚ happy valentine day..
.
ਅਤੇ ਜਿਹੜੇ ਮੇਰੇ ਵਰਗੇ ਕੋਲ girl
Friend ਨਹੀ ਹੈ..
.
ਓਹਨਾਂ ਨੂੰ ਬਸੰਤ ਦੀ ਲੱਖ ਲੱਖ ਵਧਾਈ ..
ਤੁਸੀ ਗੁੱਡੀਆਂ ਹੀ ਉਡਾਓ ਵੀਰੋ


ਮੈਂ ਆਪਣੇ ਬੈਸਟ ਫ੍ਰੈਂਡ ਦੀ ਬਕਵਾਸ ਦਾ
ਇਹੀ ਸੋਚ ਕੇ ਬੁਰਾ ਨੀਂ ਮੰਨਦਾ ਕਿ
ਇਸ ਵਿਚਾਰੇ ਦੀ ਘਰ ਚ ਕੋਈ ਸੁਣਦਾ ਨੀਂ ਹੋਣਾ


ਦਾੜ੍ਹੀ ਵਧਾਉਣ ਨਾਲ ਗਰਲਫ੍ਰੈਂਡ ਬਣ ਜਾਂਦੀ ਆ
.
.
.
.
ਇਸ ਅਫਵਾਹ ਨੇ ਵੀ ਪੂਰੇ ਦੇਸ਼ ਦੇ ਮੁੰਡਿਆਂ ਨੂੰ
ਆਦਿਵਾਸੀ ਬਣਾ ਦਿੱਤਾ ਹੈ

ਪਤੀ ਪਤਨੀ ਹੱਥ ਫੜੇ ਬਾਜ਼ਾਰ ਜਾ ਰਹੇ ਸਨ . . . !
ਉਨ੍ਹਾਂ ਨੂੰ ਵੇਖ ਕੇ ਦੋਸਤ ਬੋਲਿਆ ,
ਏਨੇ ਸਾਲਾਂ ਬਾਅਦ ਵੀ ਇੰਨੀ ਮੁਹੱਬਤ . . . !
.
ਪਤੀ ਬੋਲਿਆ , ਓ ਭਰਾ . . . ! ਕਾਹਦੀ ਮੁਹੱਬਤ ?
ਹੱਥ ਛੱਡਦੇ ਹੀ ਕਿਸੇ ਦੁਕਾਨ ਚ ਵੜ ਜਾਂਦੀ ਆ

ਇਕ ਹੁੰਦੇ ਨੇ ਬਦਕਿਸਮਤ ਮੁੰਡੇ
ਦੂਜੇ ਹੁੰਦੇ ਨੇ ਬਹੁਤ ਬਦਕਿਸਮਤ ਮੁੰਡੇ
ਫੇਰ ਆਉਂਦੇ ਨੇ ਉਹ ਮੁੰਡੇ
ਜਿਹਨਾਂ ਦੇ ਦਾੜ੍ਹੀ ਨੀਂ ਆਉਂਦੀ


ਕੁੜੀ ਦਾ ਫੋਨ ਆਉਂਦਾ ਮੁੰਡੇ ਨੂੰ

ਮੁੰਡਾ : ਹਾਂ ! ਕਿੰਨੇ ਦਾ recharge ਕਰਵਾਵਾਂ ?
ਕੁੜੀ : ਤੈਨੂੰ ਕੀ ਲੱਗਦਾ ਕਿ ਮੈਂ ਹਰ ਵਾਰ recharge ਕਰਵਾਉਣ ਲਈ ਹੀ ਫੋਨ ਕਰਦੀ ਹਾਂ ?
ਮੁੰਡਾ : ਹਾਂ ਫੇਰ ?
ਕੁੜੀ : 2 ਨਵੇਂ ਸੂਟ ਹੀ ਲੈ ਦੇ


ਏਨਾ ਤਾਂ ਕੋਈ ਡਾਕਟਰ ਵੀ ਆਪਣੇ
ਮਰੀਜ ਨੂੰ ਨਹੀਂ ਚੈੱਕ ਕਰਦਾ ..
.
ਜਿੰਨਾ ਅਸੀਂ . .?

.
.
.
…………..

.
ਆਪਣੇ Mobile ਨੂੰ ਚਾਰਜ ਲਾ ਕੇ
ਚੈੱਕ ਕਰਦੇ ……
.
ਹਾਂ ਕਿ ਕਿੰਨਾ ਕੁ ਹੋਇਆ ਏ…

Call ਆਈ ਸੀ Facebook
ਵਾਲਿਆਂ ਦੀ ਕਹਿੰਦੇ ਕੀ ਗੱਲ Sir Status
ਪਾਉਣੇ ਕਿਉਂ ਬੰਦ ਕਰਤੇ ??
.
.
ਆਪਾਂ ਵੀ ਕਹਿ ਹੀ ਦਿੱਤਾ ਫਿਰ,…
.
.
.
.
.
.
.
.
ਪਹਿਲਾਂ ਕੋਈ ਸਹੇਲੀ ਦਿਓ ਮੈਂਨੂੰ,
ਮੈਂ ਨਿੱਕੀ ਜਿਹੀ ਜਿੰਦ ਕੀ ਕੀ
ਕਰੀਂ ਜਾਵਾਂ ਇਕੱਲਾ


ਮੁੰਡਾ – ਮੈਂ ਤੈਨੂੰ ਪਿਆਰ ਕਰਦਾ ਆ
ਮੇਰੀ ਗਰਲਫ੍ਰੈਂਡ ਬਣੇਗੀ ?
ਕੁੜੀ – ਆਪਣਾ ਨੰਬਰ ਦੇ ਜਾ
ਜਦੋਂ ਹੁਣ ਵਾਲੇ ਨਾਲ ਬ੍ਰੇਕਅਪ ਹੋ ਗਿਆ
ਤਾਂ ਮਿਸ ਕਾਲ ਕਰ ਦਊਂਗੀ

ਪਤਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ

ਇੱਕ ਉਹ ਜੋ ਉਸ ਦੇ ਪਤੀ ਦੀ ਜਰ ਗੱਲ ਸੁਣਦੀ ਹੈ,
ਉਸ ਦੇ ਵਿਚਾਰ ਸਮਝਦੀ ਹੈ,
ਹਮੇਸ਼ਾਂ ਪਿਆਰ ਨਾਲ ਪੇਸ਼ ਆਉਂਦੀ ਹੈ,
ਅਤੇ ਭਾਵੇਂ ਪਤੀ ਗੁੱਸੇ ਹੋਵੇ, ਮੁਸਕਰਾਉਂਦੀ ਰਹਿੰਦੀ ਹੈ.

ਦੂਜੀ ਕਿਸਮ
ਓਹ ਹੈ ਜੋ ਹਰ ਕਿਸੇ ਕੋਲ ਹੈ

ਕਈ ਲੋਕਾਂ ਨੂੰ ਮੇਰੀ ਯਾਦ ਉਦੋਂ ਹੀ ਆਉਂਦੀ ਆ
ਜਦੋਂ ਚਮਤਕਾਰ ਵਾਲੇ ਮੈਸਜ ਭੇਜਣ ਲਈ
11 ਲੋਕ ਨਹੀਂ ਮਿਲਦੇ