ਕੁੜੀ ਪਹਿਲੀ ਵਾਰ ਫੋਨ ਲੈ ਕੇ ਆਈ
ਅਤੇ
ਦੁਕਾਨ ਉੱਤੇ ਰਿਚਾਰਜ ਕਰਵਾਉਣ ਗਈ . .
ਕੁੜੀ – 50 ਰੁਪਏ ਦਾ ਰਿਚਾਰਜ ਕਰ ਦੋ . .
ਦੁਕਾਨਦਾਰ – 50 ਵਿੱਚ ਕੇਵਲ 40 ਰੁਪਏ ਹੀ ਮਿਲਣਗੇ . .
ਕੁੜੀ – ਕੋਈ ਗੱਲ ਨਹੀ ,
10 ਰੁ ਦੀ ਨਮਕੀਨ ਦੇ ਦੋ… ! !
ਦੋਸਤੋ ਪੇਪਰਾਂ ਦਾ ਟਾਇਮ ਆ , ਜੇਕਰ ਕਿਸੇ ਭਰਾ ਜਾਂ ਭੈਣ ਨੂੰ ਫੇਲ
ਹੋਣ ਦਾ ਡਰ ਹੈ ਤਾਂ 2100 ਰੁਪਏ ਅਤੇ ਆਪਣਾ ਰੋਲ ਨੰਬਰ ਇੱਕ ਪਰਚੀ ਉੱਤੇ
ਲਿਖਕੇ ਭੇਜ ਦੋ… ! ! !
.
.
.
.
.
ਮੈਂ ਤੁਹਾਡੇ ਲਈ ਅਰਦਾਸ ਕਰਾਂਗਾ
ਮੋਦੀ ਦਾ ਇਕ ਹੀ ਦੌਰਾ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਆ ਸਕਦਾ ਹੈ…
.
.
.
.
ਓਹ ਹੈ “ਦਿਲ ਦਾ ਦੌਰਾ”
😜😜😜
ਦੁਕਾਨਦਾਰ – ਸਰ ਕਾਕਰੋਚ ਲਈ ਪਾਊਡਰ ਲੈ ਲੋ
ਪੱਪੂ – “ਨਹੀਂ ਅਸੀ ਕਾਕਰੋਚ ਨੂੰ ਇੰਨਾ ਲਾਡ ਪਿਆਰ ਨਹੀਂ ਕਰਦੇ !
ਅੱਜ ਪਾਊਡਰ ਲਗਾ ਦੇਵਾਂਗੇ ਤਾਂ ਕੱਲ ਸਾਲਾ Fogg ਮੰਗੂਗਾ
ਬਾਪੂ – ਬੇਟਾ ਕਾਲਜ ਜਾਣ ਲਈ Bike ਕੀ ਕਰਨੀ ਆ ?
ਸਾਹਮਣੇ ਵਾਲੀ ਕੁੜੀ ਦੇਖ ਬੱਸ ਚ ਜਾਂਦੀ ਆ
ਮੁੰਡਾ – ਓਹੀ ਤਾ ਦੇਖਿਆ ਨੀਂ ਜਾਂਦਾ ਬਾਪੂ
ਬਾਪੂ – ਸਾਲਿਆ ਫੇਰ ਮੋਢਿਆਂ ਤੇ ਬਿਠਾ ਕੇ ਲੈ ਜਾਇਆ ਕਰ
ਆਸ਼ਿਕੀ ਦੀ ਅੱਗ ਤਾਂ ਸਾਡੇ
ਅੰਦਰ ਵੀ ਲੱਗ ਚੁੱਕੀ ਆ ਹੁਣ
ਪਰ ਡਰ ਇਸ ਗੱਲ ਦਾ ਆ ਕਿ
ਉਸਦਾ ਬਾਪੂ ਕਿਤੇ ਫੜ੍ਹ ਕੇ ਬੁਝਾ ਨਾ ਦੇਵੇ
ਹੁਣ ਤਾਜ ਮਹੱਲ ਪੁਰਾਣਾ ਹੋ ਚੁੱਕਾ ਆ
ਅਸੀਂ ਆਉਣ ਵਾਲੀ ਪੀੜ੍ਹੀ ਨੂੰ
ਰਾਮ ਰਹੀਮ ਦੀ ਗੁਫਾ ਦਿਖਾਵਾਂਗੇ
ਪਿਆਰ ਦੀ ਅਸਲੀ ਨਿਸ਼ਾਨੀ
ਕਈ ਫੁਕਰੇ ਤਾਂ ਵਿਆਹਾਂ ਚ
ਏਦਾਂ ਹਥਿਆਰ ਲੈ ਕੇ ਜਾਂਦੇ ਆ
ਜਿਦਾਂ ਕੁੜੀ ਨੂੰ ਵਿਆਹੁਣ ਨਹੀਂ
ਅਗਵਾਹ ਕਰਨ ਚੱਲੇ ਹੋਣ
ਕਮਾਲ ਦੀ ਗੱਲ ਤਾਂ ਇਹ ਆ ਕੇ
ਉਹ ਲੋਕ ਵੀ ਮੋਦੀ ਨੂੰ ਗਾਲ੍ਹਾਂ
ਕੱਢ ਰਹੇ ਨੇ
ਜਿਹਨਾਂ ਨੇ ਕੈਪਟਨ ਸਰਕਾਰ ਨੂੰ
ਸਿਰਫ ਸਮਾਰਟਫੋਨ ਲਈ ਵੋਟ ਦਿੱਤੇ ਸੀ
jio ਵਾਲਿਆਂ ਦੀ ਕਾਲ ਆਈ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦਾ ਮੈਸਜ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦੀ E – Mail
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
ਫੇਰ ਮੈਂ ਛੱਤ ਤੇ ਕਬੂਤਰ ਬੈਠਾ ਦੇਖਿਆ
ਮੈਂ – ਤੈਨੂੰ ਵੀ ਸਾਲਿਆ Jio ਵਾਲਿਆਂ
ਨੇ ਭੇਜਿਆ ?
ਇਕ ਆਦਮੀ IPL ਫਾਈਨਲ ਮੈਚ ਦੇਖਣ ਲਈ
ਸੀਟ ਤੇ ਬੈਠਿਆ , ਉਸ ਨੇ ਨੋਟਿਸ ਕੀਤਾ ਕੇ
ਸਾਰਾ ਸਟੇਡੀਅਮ ਪੂਰਾ ਭਰਿਆ ਹੋਇਆ ਹੈ
ਪਰ ਉਸਦੇ ਖੱਬੇ ਪਾਸੇ ਇਕ ਸੀਟ ਖਾਲੀ ਹੈ
ਉਸਨੇ ਖਾਲੀ ਸੀਟ ਵਾਲੇ ਤੋਂ ਅੱਗੇ ਵਾਲੇ ਬੰਦੇ ਨੂੰ ਕਿਹਾ
ਕੌਣ ਇਸ ਤਰਾਂ ਦਾ ਫਾਈਨਲ miss ਕਰ ਸਕਦਾ ਆ ?
ਦੂਜਾ ਆਦਮੀ – ਇਹ ਸੀਟ ਮੈਂ ਆਪਣੀ ਘਰਵਾਲੀ ਲਈ
ਖਰੀਦੀ ਸੀ , ਅਸੀਂ ਪਿਛਲੇ ਪੰਜ ਸਾਲਾਂ ਤੋਂ IPL ਦਾ ਫਾਈਨਲ
ਇਕੱਠੇ ਦੇਖ ਰਹੇ ਆ , ਪਰ ਇਸ ਵਾਰ ਉਸਦੀ Death
ਹੋ ਗਈ।
ਪਹਿਲਾ ਆਦਮੀ – ਬਹੁਤ ਬੁਰਾ ਹੋਇਆ , ਪਰ ਤੁਸੀਂ ਉਸਨੂੰ
ਕਿੰਨਾ ਪਿਆਰ ਕਰਦੇ ਹੋ ਕੇ ਉਸ ਲਈ ਸੀਟ ਬੁਕ ਕੀਤੀ ਆ
ਟਿਕਟ ਬਹੁਤ ਮਹਿੰਗੀ ਆ , ਤੁਸੀਂ ਆਪਣੇ ਨਾਲ ਕਿਸੇ
ਫੈਮਿਲੀ ਮੇਂਬਰ ਨੂੰ ਜਾਂ ਦੋਸਤ ਨੂੰ ਲੈ ਆਉਂਦੇ
ਦੂਜਾ ਆਦਮੀ – ਨਹੀਂ , ਉਹ ਸਾਰੇ ਅੱਜ ਉਸਦੇ
ਅੰਤਿਮ ਸੰਸਕਾਰ ਤੇ ਗਏ ਆ
ਨੌਕਰਾਨੀ :
ਮਾਲਕਣ ਤੁਸੀ ਉਦਾਸ ਕਿਉਂ ਹੋ ?
ਮਾਲਕਣ :
ਤੇਰੇ ਸਾਹਿਬ ਆਪਣੇ
ਦਫਤਰ ਦੀ ਕਿਸੇ ਕੁੜੀ ਨਾਲ ਪਿਆਰ ਕਰਦੇ ਨੇ
ਨੌਕਰਾਨੀ :
ਨਹੀਂ ,
ਸਾਹਿਬ ਮੈਨੂੰ ਧੋਖਾ ਨਹੀਂ ਦੇ ਸਕਦੇ . . . . . ! !
5 ਸਾਲ ਦਾ ਬੱਚਾ : ਆਈ ਲਵ ਯੂ ਮਾਂ . . ,
ਮਾਂ : – ਆਈ ਲਵ ਯੂ ਟੂ ਪੁੱਤਰ… ! ! !
16 ਸਾਲ ਦਾ ਮੁੰਡਾ : – ਆਈ ਲਵ ਯੂ ਮਾਮ… ! ! !
ਮਾਂ : ਬੇਟਾ ਜੀ , ਪੈਸੇ ਨਹੀਂ ਮਿਲਣੇ
25 ਸਾਲ ਦਾ ਮੁੰਡਾ : – ਆਈ ਲਵ ਯੂ ਮਾਂ… ! ! !
ਮਾਂ : – ਕੌਣ ਆ ਚੁੜੈਲ, ਕਿੱਥੇ ਰਹਿੰਦੀ ਹੈ… ?
35 ਸਾਲ ਦਾ ਆਦਮੀ : – ਆਈ ਲਵ ਯੂ ਮਾਂ ।
ਮਾਂ : – ਪੁੱਤਰ ਮੈਂ ਪਹਿਲਾਂ ਹੀ ਬੋਲਿਆ ਸੀ ,
ਉਸ ਕੁੜੀ ਨਾਲ ਵਿਆਹ ਨਾ ਕਰਵਾਈਂ
55 ਸਾਲ ਦਾ ਆਦਮੀ : – ਆਈ ਲਵ ਯੂ ਮਾਂ… ! ! !
ਮਾਂ : – ਪੁੱਤਰ , ਮੈਂ ਕਿਸੇ ਵੀ ਕਾਗਜ ਉੱਤੇ
ਸਾਇਨ ਨਹੀਂ ਕਰਨੇ
ਮੈਂ ਬੈਡ ਤੇ*
ਮੰਮੀ – ਚੱਲ ਉੱਠ , ਚਾਦਰ ਬਦਲਣੀ ਆ
ਮੈਂ ਰਸੋਈ ਚ*
ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਬਾਹਰ Lobby ਚ*
ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ?
ਗੁਆਂਢ ਵਾਲੀ ਆਂਟੀ ਕਹਿ ਰਹੀ ਸੀ
ਸਾਡੀ ਨੂੰਹ ਤਾਂ
ਗਊ ਆ ਗਊ
ਅਸੀ ਵੀ ਫਿਰ ਮੂੰਹ ਵਿਖਾਈ ਵਿੱਚ
“ਕਪਿਲਾ ਪਸ਼ੂ ਆਹਾਰ”
ਦੀ ਬੋਰੀ ਦੇ ਆਏ
ਉਦੋਂ ਤੋਂ ਆਂਟੀ ਨਰਾਜ ਆ
ਜੇ ਪਿਆਰ ਵੀ ਪੜਾਈ ਵਾਂਗ ਹੁੰਦਾ ਫਿਰ ਤਾਂ
ਘਰਦਿਆਂ ਨੇਂ ਵੀ ਕੁੱਟ ਕੁੱਟ ਕਹਿਣਾ ਸੀ..
ਕਰਲਾ ਕਰਲਾ ਇਹੀ ਕੰਮ ਆਉਣਾ ..
ਇਹੀ ਉਮਰ ਆ