ਮੇਰੀ ਗਰਲਫ੍ਰੈਂਡ ਨੇ ਮੇਰੇ ਨਾਲ ਬ੍ਰੇਕਅਪ ਕਰ ਲਿਆ
ਓਹਨੂੰ ਲੱਗਦਾ ਮੈਂ ਬੱਚਿਆਂ ਵਾਲੀਆਂ ਹਰਕਤਾਂ ਕਰਦਾ
ਮੈਂ ਖੁਦ ਨੂੰ ਸ਼ਾਂਤ ਕੀਤਾ , ਲੰਬਾ ਸਾਹ ਲਿਆ
ਸਿੱਧਾ ਓਹਦੇ ਘਰ ਗਿਆ , ਬੈੱਲ ਵਜਾਈ
ਤੇ ਭੱਜ ਗਿਆ



ਬ੍ਰੇਕਅਪ ਤੋਂ 2 ਸਾਲ ਬਾਅਦ ਮੁੰਡੇ ਨੇ ਕੁੜੀ ਨੂੰ
ਫੇਰ ਫੋਨ ਕੀਤਾ ਓਹਦੇ ਜਨਮ ਦਿਨ ਤੇ
ਮੁੰਡਾ – ਤੈਨੂੰ ਉਹ dress ਯਾਦ ਆ ਜਿਹੜੀ
ਮੈਂ ਤੈਨੂੰ ਤੇਰੇ ਜਨਮ ਦਿਨ ਤੇ ਦਿੱਤੀ ਸੀ ?
ਕੁੜੀ (ਅੱਖਾਂ ਚ ਹੰਝੂ) – ਹਾਂ ਹਾਂ ਯਾਦ ਆ
ਮੁੰਡਾ – ਮੇਰੀ ਭੈਣ ਹੁਣ ਵਾਪਿਸ ਮੰਗ ਰਹੀ ਆ

ਪਹਿਲਾਂ ਪਿਆਰ ਅੰਨਾ ਹੁੰਦਾ ਸੀ
ਫਿਰ ਉਸਨੇ ਇਲਾਜ਼ ਕਰਵਾ ਲਿਆ
ਹੁਣ ਸ਼ਕਲ ਵੀ ਦੇਖਦਾ ਆ ਤੇ
ਬੈਂਕ ਬੈਲੇਂਸ ਵੀ

ਰੇਸਟੌਰੈਂਟ ਚ
ਬਾਕੀ ਦੋਸਤ –
ਆਪਾਂ ਕੀ ਆਰਡਰ ਕਰੀਏ ?
ਸਾਡਾ ਗਰੁੱਪ –
ਦੱਸੋ ਹਰ ਇੱਕ ਕੋਲ ਕਿੰਨੇ ਕਿੰਨੇ ਪੈਸੇ ਆ


ਖਸਮਾਂ ਨੂੰ ਖਾਵੇ ਦੁਨੀਆ ਸਾਰੀ
ਮੈਂ ਤੇ ਆਪਣੇ ਕੰਬਲ ਦਾ ਨਾਮ ਹੀ
ਜਾਨੂੰ ਰੱਖ ਲਿਆ ਆ

ਦੋਸਤ – ਆਪਣੀ EX ਨਾਲ ਕਿੰਨੀ ਕ ਨਫਰਤ ਕਰਦਾ ਆ ?
ਮੈਂ – ਇੱਕ ਵਾਰ YouTube ਦੀ ਸਾਰੀ Ad ਦੇਖ ਲਊਂਗਾ
ਪਰ ਉਸਦੀ ਸ਼ਕਲ ਨਹੀਂ


ਮੈਂ – ਡੈਡ ਮੈਂ ਬਾਹਰ ਪਾਰਟੀ ਕਰਨ ਜਾ ਰਿਹਾ ਆ
ਡੈਡ – ਸਾਡੇ ਘਰ ਚ ਰਾਤ ਨੂੰ ਪਾਰਟੀ ਕਰਨ ਦਾ ਰਿਵਾਜ਼ ਨਹੀਂ ਆ
ਮੈਂ – ਹਾਂਜੀ , ਤਾਂ ਹੀ ਬਾਹਰ ਜਾ ਰਿਹਾ ਆ
ਫਿਰ ਚੱਪਲ ਤੇ ਚੱਪਲ


ਇੱਕ ਨਰਸ ਬਾਹਰ ਆਈ ਅਤੇ ਬੋਲੀ :
ਮਾਂ ਅਤੇ ਬੱਚਾ ਦੋਨੋ ਠੀਕ ਨੇ
ਅਤੇ ਨਰਸ ਨੇ ਬੱਚਾ, ਬੱਚੇ ਦੇ ਪਿਤਾ ਨੂੰ ਦਿੱਤਾ ।
ਬੱਚੇ ਦੇ ਬਾਪ ਨੇ ਆਪਣੀ ਭੈਣ ਨੂੰ ਦਿੱਤਾ ।
ਭੈਣ ਨੇ ਆਪਣੇ ਪਤੀ ਨੂੰ ਦਿੱਤਾ ।
ਉਸਨੇ ਨਾਨੀ ਨੂੰ ਦਿੱਤਾ ।
ਨਾਨੀ ਨੇ ਨਾਨਾ ਨੂੰ ਦਿੱਤਾ ।
ਨਾਨਾ ਨੇ ਬੱਚੇ ਦੇ ਚਾਚੇ ਨੂੰ ਦਿੱਤਾ ।
ਚਾਚਾ ਨੇ ਚਾਚੀ ਨੂੰ ਦਿੱਤਾ ।
ਚਾਚੀ ਨੇ ਬੱਚੇ ਦੀ ਦਾਦੀ ਨੂੰ ਦਿੱਤਾ
ਅਤੇ ਦਾਦੀ ਨੇ ਦਾਦੇ ਨੂੰ ਦਿੱਤਾ ।
.
.
ਬੱਚੇ ਨੇ ਘਬਰਾਕੇ ਪੁੱਛਿਆ : ਦਾਦਾ ਜੀ… .
ਇਹ ਤੁਸੀ ਲੋਕ ਕੀ ਕਰ ਰਹੇ ਹੋ… . ? ? ? ?

ਦਾਦਾ ਜੀ ਬੋਲੇ :
ਪੁੱਤਰ ਇਹ ਸਭ Whatsapp ਰੋਗ ਤੋਂ ਗ੍ਰਸਤ ਹਨ
ਤੂੰ Market ਵਿੱਚ ਨਵਾਂ ਹੈ ਨਾ
ਇਸ ਲਈ ਤੈਨੂੰ “Forward” ਕਰ ਰਹੇ ਹਨ । !

ਅੱਜ ਦਾ ਗਿਆਨ
ਕੁੜੀਆਂ ਜਿੰਨਾ ਮਰਜ਼ੀ ਕੁੱਤੇ ਬਿੱਲੀ ਵਾਲੇ
ਫਿਲਟਰ ਲਾ ਲੈਣ ਸਨੈਪਚੈਟ ਤੇ
ਪਰ ਕਦੇ ਉਹਨਾਂ ਵਾਂਗੂ ਵਫ਼ਾਦਾਰ ਨੀ ਬਣ ਸਕਦੀਆਂ

ਅੱਜ ਦਾ ਗਿਆਨ
ਜੇ ਪਤਨੀ ਬਿਮਾਰ ਹੋਵੇ ਤਾਂ
ਉਸਨੂੰ ਸੂਟਾਂ ਦੀ ਦੁਕਾਨ ਤੇ ਲੈ ਜਾਓ
ਫਿਰ ਵੀ ਆਰਾਮ ਨਾ ਆਵੇ ਤਾਂ
ਸੁਨਿਆਰੇ ਦੀ ਦੁਕਾਨ ਤੇ ਲੈ ਜਾਓ
ਗਿਆਨ ਸਮਾਪਤ


ਡਾਕਟਰ ਨੇ ਔਰਤ ਦੇ ਮੂੰਹ ਚ ਥਰਮਾਮੀਟਰ ਰੱਖਿਆ ਤੇ
ਕੁਛ ਦੇਰ ਰੱਖਣ ਦੇ ਲਈ ਕਿਹਾ
ਪਤਨੀ ਨੂੰ ਚੁੱਪ ਬੈਠੀ ਦੇਖ ਪਤੀ ਕੋਲੋਂ ਰਿਹਾ ਨੀਂ ਗਿਆ
ਪਤੀ – ਡਾਕਟਰ ਸਾਹਿਬ ਆਹ ਕਮਾਲ ਦੀ ਚੀਜ਼
ਕਿੰਨੇ ਕ ਦੀ ਆਉਂਦੀ ਆ ?


ਇੱਕ ਹੁੰਦੇ ਨੇ ਪਿਆਰ ਕਰਨ ਵਾਲੇ
ਦੂਜੇ ਹੁੰਦੇ ਨੇ ਸੱਚਾ ਪਿਆਰ ਕਰਨ ਵਾਲੇ
ਫਿਰ ਆਉਂਦੇ ਨੇ ਉਹ ਲੋਕ ਜੀ insta bio ਚ
ਆਪਣੇ BF/GF ਨੂੰ Mention ਕਰਦੇ ਨੇ

ਬਿਗ ਬੌਸ ਸਾਡੇ ਦੇਸ਼ ਵਿਚ ਇਸ ਲਈ ਵੀ ਮਸ਼ਹੂਰ ਆ
ਕਿਉਂਕਿ ਸਾਨੂੰ ਆਪਣੇ ਘਰ ਨਾਲੋਂ ਜਿਆਦਾ
ਦੂਜੇ ਘਰ ਵਿਚ ਕੀ ਹੋ ਰਿਹਾ ਦੇਖਣ ਦਾ
ਜਿਆਦਾ ਚਸਕਾ ਹੁੰਦਾ


ਅੱਧੀ ਰਾਤ ਨੂੰ…ਬੇਡਰੂਮ ਦਾ ਟੇਲਿਫੋਨ ਵੱਜਿਆ
ਪਤੀ ( ਪਤਨੀ ਨੂੰ ) – ਕੋਈ ਮੇਰੇ ਬਾਰੇ ਪੁੱਛੇ ਤਾਂ ਕਹਿ ਦੇਣਾ ਮੈਂ ਘਰ ਨਹੀਂ ਹਾਂ !
ਪਤਨੀ ( ਫੋਨ ਤੇ ) – ਮੇਰੇ ਪਤੀ ਘਰ ਹੀ ਹਨ , ਕਹਿ ਕੇ ਫੋਨ ਕੱਟ ਦਿੱਤਾ !
ਪਤੀ ( ਖਿਝ ਕੇ ) – ਮੈਂ ਕਿਹਾ ਸੀ ਕੇ ਕੋਈ ਮੇਰੇ ਬਾਰੇ ਪੁੱਛੇ ਤਾਂ ਕਹਿਣਾ ਮੇੈਂ ਘਰ ਨਹੀਂ ਹਾਂ ?
ਪਤਨੀ ( ਗੁੱਸੇ ਚ ) – ਸੋ ਜਾਓ ਚੁਪਚਾਪ , ਹਰ ਵਾਰ ਜਰੂਰੀ ਨਹੀਂ ਕਿ ਤੁਹਾਡਾ ਹੀ ਫੋਨ ਹੋਵੇ !

ਕਿਸੇ ਨੇ ਪੱਥਰੀ ਦਾ ਆਪਰੇਸ਼ਨ
ਕਰਵਾਉਣਾ ਹੋਵੇ ਤਾਂ ਦੱਸਿਓ
ਮੈਂ ਹਾਲੇ ਕੱਲ ਹੀ ਸਿੱਖਿਆ
YouTube ਤੋਂ ਦੇਖ ਕੇ

ਸ਼ਰਾਬੀ – ਗਰਮ ਕੀ ਆ ?
ਵੇਟਰ – ਚਾਓਮੀਨ
ਸ਼ਰਾਬੀ – ਹੋਰ ਗਰਮ ?
ਵੇਟਰ- ਸੂਪ
ਸ਼ਰਾਬੀ – ਹੋਰ ਗਰਮ ?
ਵੇਟਰ- ਉਬਲਦਾ ਪਾਣੀ
ਸ਼ਰਾਬੀ – ਹੋਰ ਗਰਮ ?
ਵੇਟਰ- ਅੱਗ ਦਾ ਗੋਲਾ ਆ , ਸਾਲਿਆ
ਸ਼ਰਾਬੀ – ਜਾ ਲੈ ਕੇ ਆ , ਮੈਂ ਬੀੜੀ ਜਲਾਉਣੀ ਆ