ਮੁੰਡਾ – ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿਥੇ ਆ ?
ਕੁੜੀ – ਮੈਨੂੰ ਕੀ ਪਤਾ ਸਾਲਿਆ ਕਿਥੇ ਆ
ਮੈਨੂੰ ਫੜਾਇਆ ਸੀ ?
ਸਿੰਗਲ ਰਹਿਣਾ ਕਿਉਂ ਜ਼ਿਆਦਾ ਚੰਗਾ ਆ ?
ਕਿਉਂਕਿ ਕਿਸੇ ਨੂੰ ਦੱਸਣਾ ਨੀ ਪੈਂਦਾ
ਕਦੋਂ ਖਾਣਾ ਖਾਧਾ, ਕਦੋਂ ਨਹੀਂ ਖਾਧਾ
ਕੀ ਖਾਧਾ , ਜੇ ਨਹੀਂ ਖਾਧਾ ਤੇ ਕਿਉਂ
ਨਹੀਂ ਖਾਧਾ
ਕਈ ਦੋਸਤ ਜਦੋਂ ਕਈ ਸਾਲਾਂ ਬਾਅਦ ਫੋਨ ਕਰਦੇ ਆ
ਹੈਲੋ – ਆਵਾਜ਼ ਪਹਿਚਾਣੀ ਮੇਰੀ ?
ਮੈਂ – ਕਿਉਂ ਸਾਲਿਆ ਤੂੰ ਸਿੱਧੂ ਮੂਸੇਵਾਲਾ ਆ ?
ਵਿਆਹੇ ਬੰਦਿਆ ਲਈ ਸ਼ਾਂਤੀ ਮੰਤਰ
ਰੋਜ਼ ਇਹਦਾ ਜਾਪ ਕਰਿਆ ਕਰੋ
ਘਰ ਚ ਸ਼ਾਂਤੀ ਰਹੂਗੀ
1. ਬੜੀ ਸੋਹਣੀ ਲੱਗਦੀ ਪਈ ਆ
2. ਪਤਲੀ ਹੋ ਗਈਂ ਪਹਿਲਾਂ ਨਾਲੋਂ
3. ਕਿੰਨਾ ਕੰਮ ਕਰਦੀ ਆ ਸਾਰਾ ਦਿਨ
4. ਥੱਕ ਗਈ ਹੋਊਂਗੀ
5. ਘੜੀ ਆਰਾਮ ਵੀ ਕਰ ਲਿਆ ਕਰ
ਠੰਡ ਬਹੁਤ ਪੈ ਰਹੀ ਆ
.
.
.
.
ਛੱਤ ਤੇ ਪੰਛੀਆਂ ਲਈ ਅਦਰਕ ਵਾਲੀ ਚਾਹ ਜਰੂਰ ਰੱਖੋ . . !
ਮੈਂ – ਮੰਮੀ ਭੁੱਖ ਲੱਗੀ ਆ
ਮੰਮੀ – ਹੋਰ ਚਲਾ ਫੋਨ
ਬੇਕਾਰ ਹੀ ਕਹਿੰਦੇ ਨੇ ਲੋਕ ਕੇ
ਪਤਨੀਆਂ ਕਦੇ ਆਪਣੀ ਗਲਤੀ ਨਹੀਂ ਮੰਨਦੀਆਂ
ਮੇਰੀ ਵਾਲੀ ਤਾਂ , ਰੋਜ ਮੰਨਦੀ ਆ
“ਗਲਤੀ ਹੋ ਗਈ ਤੁਹਾਡੇ ਨਾਲ ਵਿਆਹ ਕਰ ਕੇ”
ਬੈਂਸ (kid) – ਪਾਪਾ tv ਚਲਾਓ
ਪਾਪਾ – ਕੀ ਦੇਖਣਾ ਮੇਰੇ ਪੁੱਤ ਨੇ
ਬੈਂਸ (kid) – CNBC
ਪਾਪਾ – ਮੇਰੇ ਪੁੱਤ ਨੇ ਖਬਰਾਂ ਦੇਖਣੀਆਂ
ਬੈਂਸ ਦੀ ਮੰਮੀ – Cartoon Network
ਬੋਲ ਰਹੀ ਆ
ਜਪਾਨ ਚ 17 ਸਾਲ ਦਾ ਲੜਕਾ ਡਾਕਟਰ ਆ
ਬ੍ਰਾਜ਼ੀਲ ਚ 17 ਸਾਲ ਦਾ ਲੜਕਾ ਫੁੱਟਬਾਲਰ ਆ
ਚਾਈਨਾ ਚ 17 ਸਾਲ ਦਾ ਲੜਕਾ ਇੰਜੀਨਿਅਰ ਆ
ਇਰਾਕ ਚ 17 ਸਾਲ ਦਾ ਲੜਕਾ ਫੌਜੀ ਆ
ਅਮਰੀਕਾ ਚ 17 ਸਾਲ ਦਾ ਲੜਕਾ ਸਿੰਗਰ ਆ
ਇੰਡੀਆ ਚ 17 ਸਾਲ ਦਾ ਲੜਕਾ
Whatsapp ਗਰੁੱਪ ਐਡਮਿਨ ਆ
ਤੁਸੀਂ ਕਰਨੀ ਤਾਂ ਮਰਜ਼ੀ ਹੀ ਆ
ਵੋਟਾਂ ਆ ਰਹੀਆਂ ਨੇ
ਮਹਿੰਗੀ ਸ਼ਰਾਬ ਮੰਗਿਓ , ਮੋਟੇ ਸੰਤਰੇ
ਤੇ ਨਾ ਮਰ ਜਾਇਓ
ਜ਼ਮੀਰਾਂ ਤਾਂ ਮਰ ਗਈਆਂ , ਲੀਵਰ ਹੀ ਬਚਾ ਲਓ
ਆਸ਼ਾਵਾਦੀ – ਬੋਤਲ ਅੱਧੀ ਭਰੀ ਆ
ਨਿਰਾਸ਼ਾਵਾਦੀ – ਬੋਤਲ ਅੱਧੀ ਖਾਲੀ ਆ
ਮੰਮੀ – ਬੋਤਲ ਭਰ ਕੇ ਤੇਰੇ ਪਿਓ ਨੇ ਰੱਖਣੀ ਆ
ਬੱਸ ਕੰਡਕਟਰ – 2 ਸਾਲ ਦੇ ਬੱਚੇ ਦੀ ਵੀ ਪੂਰੀ ਟਿਕਟ ਲੱਗੂਗੀ
ਔਰਤ – ਪਰ ਮੇਰਾ ਬੱਚਾ ਤਾਂ ਸਿਰਫ 24 ਮਹੀਨਿਆਂ ਦਾ ਆ
ਬੱਸ ਕੰਡਕਟਰ – ਇਹ ਤਾਂ ਬਹੁਤ ਛੋਟਾ ਆ , ਨਹੀਂ ਲੱਗੂਗੀ ਟਿਕਟ
ਨਵੇਂ ਨਵੇਂ ਵਿਆਹ ਤੋਂ ਬਾਅਦ ਪੱਪੂ ਨੂੰ
ਸਮਝ ਨੀ ਸੀ ਆ ਰਿਹਾ ਕੇ ਕਿਵੇਂ ਗੱਲ
ਸ਼ੁਰੂ ਕਰੇ , ਅੱਧਾ ਘੰਟਾ ਸੋਚਣ ਤੋਂ ਬਾਅਦ
ਆਖੀਰ ਆਪਣੀ ਪਤਨੀਂ ਨੂੰ ਬੋਲਿਆ
“ਤੁਹਾਡੇ ਘਰਵਾਲਿਆਂ ਨੂੰ ਪਤਾ ਹੈ ਨਾ
ਕੇ ਅੱਜ ਰਾਤ ਤੁਸੀਂ ਇਥੇ ਹੀ ਰੁਕੋਗੇ
ਆਪਣੇ ਮੁੰਡੇ ਦੇ, ਘਰ ਦੇਰ ਨਾਲ ਆਉਣ ਤੇ
ਮਾਂ – ਕਿਥੇ ਗਿਆ ਸੀ ਅੱਧੀ ਰਾਤ ਤੱਕ ?
ਮੁੰਡਾ – ਮੰਮੀ ਮੈਂ ਇਮੋਸ਼ਨਲ ਫਿਲਮ ਦੇਖਣ ਗਿਆ ਸੀ
“ਪਿਆਰੀ ਮਾਂ”
ਮਾਂ – ਚੱਲ ਅੰਦਰ ਤੇਰਾ ਪਿਓ ਪੂਰੇ ਗੁੱਸੇ ਚ ਬੈਠਾ ਆ
ਹੁਣ ਉਹ ਦਿਖਾਉਗਾ ਤੈਨੂੰ ਐਕਸ਼ਨ ਫਿਲਮ
“ਜ਼ਾਲਿਮ ਬਾਪ”
ਮੈਂ – ਯਾਰ ਆਪਣੀ DP ਬਦਲ ਲੈ ਹੁਣ
ਕੁੜੀ – ਕਿਉਂ ?
ਮੈਂ – ਕਿੰਨੇ ਦਿਨ ਹੋ ਗਏ ਯਾਰ
ਚੰਗੀ ਤਰਾਂ ਹਾਸਾ ਨਹੀਂ ਆਇਆ
She – ਇੰਨੀ ਰਾਤ ਨੂੰ Online ਕੀ ਕਰ ਰਿਹਾ ਆ
Me – ਇੰਤਜਾਰ !
She – (Romantic ) ਕਿਸਦਾ
Me – Battery Low ਹੋਣ ਦਾ