ਮਾਪੇ – ਸਾਡੀ ਕੁੜੀ ਡਾਕਟਰ ਬਣੂੰਗੀ
ਕੁੜੀ – mwaaahhhhh , ਹੁਣ ਦਰਦ ਠੀਕ ਹੋਇਆ ?



ਅੱਜ ਜਲੰਧਰ ਚ ਇੱਕ ਜੋਡ਼ੇ ਦੀ ਲਾਸ਼ ਮਿਲੀ , ਪੋਸਟ ਮਾਰਟਮ ਤੋਂ ਪਤਾ ਲੱਗਿਆ ਕੇ ਵਜ੍ਹਾ ਸ਼ੂਗਰ ਸੀ ,
ਇਹ ਬਿਮਾਰੀ ਦੋਵਾਂ ਨੂੰ ਇਸ ਕਰਕੇ ਹੋਈ ਕਿਉਂਕਿ ਉਹ ਇੱਕ ਦੂਜੇ ਨੂੰ “ਮੇਰੀ ਮਿਸ਼ਰੀ” ਮੇਰਾ ਲੱਡੂ”
“ਮੇਰੀ ਜਲੇਬੀ””ਮੇਰਾ ਮਿੱਠਾ””ਮੇਰੀ ਮਿੱਠੀ” ਆਦਿ ਕਹਿ ਕੇ ਬੁਲਾਉਂਦੇ ਸਨ , ਮੇਰੀ ਸਭ ਨੂੰ ਗੁਜ਼ਾਰਿਸ਼ ਆ
ਕਿ ਅੱਜ ਤੋਂ ਤੁਸੀਂ ਸਿਰਫ ਆਪਣੇ ਪਾਰਟਨਰ ਨੂੰ healthy food ਨਾਲ ਬੁਲਾਓ , ਜਿਵੇਂ ਮੇਰੀ ਗਾਜਰ
ਮੇਰੀ ਗੋਭੀ, ਮੇਰਾ ਕਰੇਲਾ , ਮੇਰੀ ਰਾਮ ਤੋਰੀ , ਕਿਰਪਾ ਕਰਕੇ ਸਭ ਨਾਲ ਸ਼ੇਅਰ ਕਰੋ ਤਾਂ ਕਿ ਹਰ ਇੱਕ ਦਾ
ਭਲਾ ਹੋ ਸਕੇ

ਉਹ ਪਲ ਜਦੋਂ ਤੁਸੀਂ ਆਪਣੀ ਗਰਲਫ੍ਰੈਂਡ ਨਾਲ ਹੋਵੋ ਤੇ ਤੁਹਾਡੇ
ਦੋਸਤ ਦਾ ਫੋਨ ਤੁਸੀਂ ਸਪੀਕਰ ਤੇ ਚੁੱਕ ਲਿਆ ਤੇ ਕਹੋ ਕੇ ਮੈਂ
ਆਪਣੀ ਗਰਲਫ੍ਰੈਂਡ ਨਾਲ ਆ ਤੇ ਦੋਸਤ ਪੁੱਛੇ “ਕਿਹੜੀ ਵਾਲੀ” ?

ਚੰਪਾ ਟ੍ਰੇਨ ਵਿੱਚ ਸਫਰ ਕਰ ਰਹੀ ਸੀ

ਜਦੋਂ ਗੰਗਾ ਨਦੀ ਦੇ ਪੁੱਲ ਉੱਤੋਂ ਟ੍ਰੇਨ ਜਾਂਦੀ ਹੈ ਤਾਂ ਲੋਕ ਉਸ ਵਿੱਚ ਪੈਸੇ ਸੁੱਟ ਰਹੇ ਸਨ

ਇਹ ਦੇਖ ਕੇ , ਚੰਪਾ ਆਪਣਾ ਬੈਗ ਖੋਲ੍ਹਦੀ ਹੈ ਅਤੇ ਅਤੇ ਆਪਣੀ ਚੇਕ ਬੁੱਕ ਵਿੱਚੋਂ 1 ਚੇਕ ਕੱਢਦੀ ਹੈ ।

ਉਸ ਚੇਕ ਉੱਤੇ “ਸ਼੍ਰੀ ਗੰਗਾ ਮਇਆ” “1 ਲੱਖ ਰੁਪਏ” ਲਿਖਕੇ ਨਦੀ ਵਿੱਚ ਸੁੱਟ ਦਿੰਦੀ ਹੈ ! ! !

* ਚੰਪਾ ਮੋਦੀ ਜੀ ਦੀ ਫੈਨ ਹੈ । *

* ਕੈਸ਼ਲੇਸ ਮਤਲਬ ਕੈਸ਼ਲੇਸ । । । *


ਇੱਕ ਵਾਰ ਇੱਕ ਅੰਗਰੇਜ ਪੰਜਾਬ ਚ ਰਸਤਾ ਭੁੱਲ ਗਿਆ ,
ਉਸਨੇ ਪੁਲਿਸ ਵਾਲੇ ਤੋਂ ਪੁੱਛਿਆ
Will you please guide me the way to bus stand ?
ਪੁਲਿਸ ਵਾਲਾ – ਕੀ ਕਹਿ ਰਿਹਾ ?
ਅੰਗਰੇਜ ਨੇ ਫੇਰ ਦੂਜੇ ਪੁਲਿਸ ਵਾਲੇ ਨੂੰ ਪੁੱਛਿਆ
Will you please tell me the way to reach bus stand ?
ਪੁਲਿਸ ਵਾਲਾ – ਕੀ ਕਹਿ ਰਿਹਾ ਹੈ ਭਰਾ ?
ਅੰਗਰੇਜ ਉੱਥੋਂ ਚੁਪਚਾਪ ਚਲਾ ਗਿਆ
ਪਹਿਲੇ ਪੁਲਿਸ ਵਾਲੇ ਨੇ ਦੂਜੇ ਨੂੰ ਕਿਹਾ
ਸ਼ਮਸ਼ੇਰ ਭਰਾ, ਬੰਦੇ ਨੂੰ ਅੰਗ੍ਰੇਜੀ ਜਰੂਰ ਆਉਣੀ ਚਾਹੀਦੀ ਆ ,
ਕੀਤੇ ਏਮਰਜੈਂਸੀ ਚ ਕੰਮ ਆ ਜਾਂਦੀ ਆ
ਦੂਜਾ ਪੁਲਿਸ ਵਾਲਾ – ਉਸ ਅੰਗਰੇਜ ਨੂੰ ਤਾਂ ਅੰਗ੍ਰੇਜੀ ਆਉਂਦੀ ਸੀ
ਉਸਦੇ ਕੋਈ ਕੰਮ ਆਈ ??

ਮੁੰਡੇ ਵਾਲੇ – ਸਾਡੇ ਮੁੰਡੇ ਵਲੋਂ ਹਾਂ ਹੈ
ਕੁੜੀ ਵਾਲੇ – ਸਾਡੀ ਕੁੜੀ ਵਲੋਂ HMM ਹੈ


ਕੋਈ ਪਾਵਾ ਚੁੱਕੀ ਫਿਰਦਾ
ਕੋਈ ਨਲਕਾ ਚੁੱਕੀ ਫਿਰਦਾ
ਸਾਲਾ ਸਮਝ ਨੀ ਆਉਂਦੀ ਕਿ
ਅਸੀਂ MP ਚੁਣਨਾ ਜਾਂ ਮਿਸਤਰੀ


ਮੈਂ – ਤੈਨੂੰ ਕੀ ਲੱਗਦਾ ਚੇੱਨਈ ਫਾਈਨਲ ਚ ਜਾਊਗੀ ?
ਮੋਦੀ ਭਗਤ – ਫਾਈਨਲ ਚ ਜਿਹੜਾ ਮਰਜ਼ੀ ਜਾਵੇ
ਪਰ ਜਿਤੂਗਾ ਤਾਂ ਮੋਦੀ ਹੀ

ਵੋਟਾਂ ਸਿਰ ਤੇ ਆ ਗਈਆਂ ਨੇ
ਹੁਣ ਤਾਂ ਭਾਂਵੇ ਕੈਪਟਨ,ਬਾਦਲ
ਹੁਰਾਂ ਕੋਲੋਂ ਆਪਣੇ ਖੇਤਾਂ ਚ
ਝੋਨਾ ਵੀ ਲਗਵਾ ਲਵੋ

ਮੈਂ – ਹੋਰ ਸਭ ਠੀਕ ਆ ?
ਕੁੜੀ – ਬਸ ਤੁਹਾਡੀ ਦੁਆ ਆ
ਮੈਂ – ਪਰ ਮੈਂ ਤਾਂ ਕੋਈ ਕੀਤੀ ਨੀਂ


ਦਰਵਾਜ਼ੇ ਦੀ ਘੰਟੀ ਵੱਜੀ
ਮੈਂ ਦਰਵਾਜ਼ਾ ਖੋਲਿਆ
ਰਿਸ਼ਤੇਦਾਰ – ਹੋਰ ਬੇਟਾ, ਅੱਗੇ ਦਾ
ਕੀ ਸੋਚਿਆ ਆ ?
ਮੈਂ – ਬਸ ਇਹੀ ਕੇ ਅੱਗੇ ਤੋਂ ਦਰਵਾਜਾ
ਨਹੀਂ ਖੋਲ੍ਹਣਾ


ਪਤਨੀ – ਮੈਂ 2 ਘੰਟੇ ਲਈ ਬਾਜ਼ਾਰ ਜਾ ਰਹੀ ਹਾਂ ,
ਤੁਹਾਨੂੰ ਕੁਝ ਚਾਹੀਦਾ ?
ਪਤੀ – ਨਾ , ਐਨਾ ਹੀ ਬਹੁਤ ਆ

ਵਿਰਾਟ ਕੋਹਲੀ ਦਾ ਕਹਿਣਾ ਆ ਕਿ ਜਿੰਨਾ ਚਿਰ
ਟੀਮ ਦਾ ਨਾਮ ਬਦਲ ਕੇ RCB ਤੋਂ RBC ਨਹੀਂ
ਰੱਖਦੇ, ਓਹ IPL ਨਹੀਂ ਜਿੱਤਣਗੇ


ਮੈਂ ਗੁਆਂਢੀਆਂ ਦੇ ਛੋਟੇ ਜਿਹੇ ਮੁੰਡੇ ਨੂੰ 50 ਰੁਪਏ ਦਿੱਤੇ
ਕਿ ਜਾ 40 ਰੁਪਏ ਵਾਲਾ ਦੁੱਧ ਦਾ ਪੈਕੇਟ ਲੈ ਕੇ ਆ
ਤੇ ਬਾਕੀ 10 ਰੁਪਏ ਤੂੰ ਖਰਚ ਲਵੀਂ
ਉਹ 15 ਕ ਮਿੰਟਾ ਬਾਅਦ ਹੱਥ ਚ Lays ਲੈ ਕੇ
ਤੁਰਿਆ ਆਵੇ “ਕਹਿੰਦਾ ਆ ਲਓ ਆਪਣੇ 40 ਰੁਪਏ
ਦੁੱਧ ਦਾ ਪੈਕੇਟ 45 ਦਾ ਸੀ

ਜਿਹੜਾ ਵੀ ਇਸ ਵਾਰ ਕਾਂਗਰਸ ਨੂੰ ਵੋਟ ਪਾਊਗਾ
ਉਸ ਨੂੰ ਸਮਾਰਟਫੋਨ ਦੇ ਨਾਲ PowerBank ਵੀ
ਦਿੱਤਾ ਜਾਊਗਾ – ਕੈਪਟਨ ਅਮਰਿੰਦਰ ਸਿੰਘ

ਨੋਟ – ਸੱਚੀ ਘਟਨਾ ਤੇ ਆਧਾਰਿਤ
ਔਰਤਾਂ ਦਾ ਦਿਲ ਸੱਚ ਵਿੱਚ ਉਦੋਂ ਟੁੱਟਦਾ ਹੈ
ਜਦੋਂ ਉਹ ਆਪਣੇ ਵਰਗਾ ਸੂਟ ਪਿੰਡ ਦੀ
ਕੰਮ ਵਾਲੀ ਦੇ ਪਾਇਆ ਵੇਖਦੀ ਹੈ