ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇੱਕ ਬੇਨਤੀ ਆ ਕੇ ਹਰ ਸੜਕ ਤੇ ਬੋਰਡ
ਲਗਾ ਦਿਓ ਅੱਗੇ ਟੋਏ ਹਨ , ਹੋਲੀ ਚੱਲੋ
ਜਿਸਨੂੰ ਨਹੀਂ ਪਤਾ ਸਾਰੇ ਪਾਸੇ JCB ਹੀ JCB ਕਿਉਂ ਹੋਈ ਪਈ ਆ ਤਾਂ ਤੁਹਾਨੂੰ ਦੱਸ ਦਈਏ
ਹੈਦਰਾਬਾਦ ਦੇ ਇਕ MP ਨੇ ਵਿਵਾਦਿਤ ਭਾਸ਼ਣ ਚ ਕਹਿ ਦਿੱਤਾ ਕੇ
ਅੱਜ ਬੇਰੋਜ਼ਗਾਰੀ ਏਨੀ ਜਿਆਦਾ ਵੱਧ ਚੁੱਕੀ ਆ ਕੇ ਕਿਤੇ ਜੇ JCB
ਨਾਲ ਖੁਦਾਈ ਵੀ ਹੋਵੇ ਤਾਂ ਉਸਨੂੰ. ਦੇਖਣ ਲਈ ਹਜ਼ਾਰਾਂ ਲੋਕ ਇਕੱਠਾ ਹੋ ਜਾਂਦੇ ਨੇ , ਬਸ ਇਸਤੋਂ ਬਾਅਦ ਹੀ JCB JCB ਹੋ ਗਈ , ਉੱਪਰੋਂ ਇੱਕ ਯੂ ਟਿਊਬ ਤੇ JCB ਨਾਲ ਖੁਦਾਈ ਵਾਲਾ ਵੀਡੀਓ ਜਿਸਨੂੰ 600 ਮਿਲੀਅਨ ਲੋਕਾਂ ਨੇ ਦੇਖਿਆ ਹੈ ਇਸ ਤੇ ਤੇਲ ਪਾਉਣ ਦਾ ਕੰਮ ਕੀਤਾ ,
Much
ਟੀਚਰ – ਇੱਕ ਵਾਕ ਬਣਾਓ ਜਿਸ ਵਿੱਚ “ਖੰਡ” ਸ਼ਬਦ ਆਵੇ
ਪੱਪੂ – ਮੈਂ ਅੱਜ ਸਵੇਰੇ ਚਾਹ ਪੀਤੀ
ਟੀਚਰ – ਇਸ ਵਿੱਚ “ਖੰਡ” ਕਿੱਥੇ ਆ ?
ਪੱਪੂ – ਖੰਡ ਪਹਿਲਾਂ ਹੀ ਚਾਹ ਚ ਪਾ ਦਿੱਤੀ ਸੀ
ਇੱਕ ਵਾਰ ਸਾਰੇ ਇੰਜੀਨਿਅਰ ਅਤੇ ਪ੍ਰੋਫੈਸਰ
ਜਹਾਜ਼ ਵਿੱਚ ਬੈਠੇ ਸਨ , ਜਹਾਜ਼ ਉੱਡਣ ਤੋਂ ਪਹਿਲਾਂ
ਇੱਕ ਅਨਾਊਸਮੈਂਟ ਹੋਈ “ਇਹ ਜਹਾਜ਼ ਤੁਹਾਡੇ ਵਿਦਿਆਰਥੀਆਂ
ਨੇ ਬਣਾਇਆ ਹੈ , ਸਾਰੇ ਇੰਜੀਨਿਅਰ ਅਤੇ ਪ੍ਰੋਫੈਸਰ ਜਹਾਜ਼
ਵਿਚੋਂ ਉੱਤਰ ਗਏ ਪਰ ਪ੍ਰਿੰਸੀਪਲ ਵਿਚ ਹੀ ਬੈਠਾ ਰਿਹਾ
ਇੱਕ ਆਦਮੀ ਆਇਆ ਅਤੇ ਪੁੱਛਿਆ , ਤੁਹਾਨੂੰ ਡਰ ਨਹੀਂ
ਲੱਗਦਾ ? ਪ੍ਰਿੰਸੀਪਲ ਨੇ ਕਿਹਾ “ਮੈਨੂੰ ਆਪਣੇ ਵਿਦਿਆਰਥੀਆਂ ਤੇ
ਪੂਰਾ ਭਰੋਸਾ ਆ, ਮੈਨੂੰ ਪਤਾ ਇਹ ਜਹਾਜ਼ ਸਟਾਰਟ ਹੀ ਨਹੀਂ ਹੋਵੇਗਾ
ਮੈਂ ਅੱਜ ਤੱਕ ਕਦੇ ਘਮੰਡ ਨਹੀਂ ਕੀਤਾ
ਸਾਲੀ ਸ਼ਕਲ ਨੇ ਕਦੇ ਕਰਨ ਹੀ ਨਹੀਂ ਦਿੱਤਾ
ਚੌਂਕੀਦਾਰ ਚੋਰ ਹੈ ਦੀ ਬੇਹੱਦ ਸਫਲਤਾ ਤੋਂ ਬਾਅਦ
EVM ਬੇਵਫ਼ਾ ਹੈ ਰਿਲੀਜ ਨੂੰ ਤਿਆਰ
ਤਾਰੀਖ 23 ਮਈ
ਪਹਿਲਾ ਸ਼ੋ ਦੁਪਹਿਰ 12 ਵਜੇ
ਕੈਪਟਨ ਨੇ ਕਿਹਾ ਮੇਰੀ ਜਾਨ ਨੂੰ ਖਤਰਾ ਹੈ
ਪਾਕਿਸਤਾਨ ਨੇ ਅਰੂਸਾ ਦੀ ਸੁਰੱਖਿਆ ਵਧਾਈ
ਬੇਰੁਜ਼ਗਾਰਾਂ ਲਈ ਖੁਸ਼ਬਰੀ
ਸਾਰੀਆ ਪਾਰਟੀਆ ਨੂੰ ਝੂਠ ਬੋਲਣ ਲਾਰੇ ਲਾਉਣ ਵਾਲੇ ਤੇ ਚਾਪਲੂਸੀ ਕਰਨ ਵਾਲਿਆਂ ਬਹੁਤ ਲੋੜ ਹੈ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਜਿਆਦਾ ਝੂਠ ਬੋਲਣ ਵਾਲਿਆਂ ਨੂੰ ਤੇ ਚਾਪਲੂਸੀ ਕਰਨ ਵਾਲਿਆਂ ਟਿਕਟ ਦੇਕੇ ਨਿਵਾਜਿਆ ਜਾਵੇਗਾ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਗ੍ਰਾਹਮ ਬੈੱਲ ਨੇ ਜਿਵੇਂ ਹੀ ਟੈਲੀਫੋਨ ਦਾ
ਅਵਿਸ਼ਕਾਰ ਕੀਤਾ , ਉਸਤੇ ਪਹਿਲਾਂ ਹੀ
ਮੋਦੀ ਦੀਆਂ 3 ਮਿਸ ਕਾਲਾਂ ਆ ਚੁਕੀਆਂ ਸਨ
ਨਰਿੰਦਰ ਮੋਦੀ ਦਾ ਕਹਿਣਾ ਹੈ ਕੇ ਉਹਨਾਂ ਨੇ
1988 ਵਿੱਚ ਈ-ਮੇਲ ਦੀ ਵਰਤੋਂ ਕੀਤੀ ਸੀ
ਜਦਕਿ ਇੰਟਰਨੇਟ 1995 ਵਿੱਚ ਹੋਂਦ ਚ
ਆਇਆ ਸੀ , ਫਿਰ ਉਹਨਾਂ ਨੇ ਈ-ਮੇਲ
ਕਿੱਦਾਂ ਕੀਤੀ ਹਊ ? ਹੈ ਕੋਈ ਭਗਤ ਜੋ
ਜਵਾਬ ਦੇ ਸਕੇ ?
ਸਰਗੁਣ – ਬਿੰਨੂ ਤੁਸੀਂ ਕਿਤੇ ਗਰਮੀਆਂ ਚ ਘੁੰਮਣ ਨੀਂ ਗਏ ?
ਬਿੰਨੂ – ਨਹੀਂ ਯਾਰ , ਗਰਮੀ ਹੀ ਸਾਡੇ ਘਰ ਰੋਜ਼
ਘੁੰਮਣ ਆ ਜਾਂਦੀ ਆ
ਇੱਕ ਹੁੰਦੀਆਂ ਚਲਾਕ ਕੁੜੀਆਂ
ਦੂਜੀਆਂ ਹੁੰਦੀਆਂ ਸ਼ਾਤਿਰ ਕੁੜੀਆਂ
ਫਿਰ ਆਉਂਦੀਆਂ ਉਹ ਕੁੜੀਆਂ ਜੋ
ਬੱਚਿਆਂ ਨੂੰ ਪਿਆਰ ਕਰਨ ਦੇ ਬਹਾਨੇ
ਉਹਨਾਂ ਦੇ ਚਿਪਸ ਤੇ ਚੌਕਲੇਟ ਖਾ
ਜਾਂਦੀਆਂ ਨੇ
ਕੀ ਤੁਹਾਨੂੰ ਪਤਾ
ਕਿਸੇ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਕਦੇ ਹਾਰ ਨਹੀਂ ਹੋਈ
ਕਿਸੇ ਵੀ ਜੰਗ ਵਿਚ ਗੁਰੂ ਜੀ ਨੇ ਪਹਿਲਾਂ ਹਮਲਾ ਨਹੀਂ ਕੀਤਾ
ਸਾਰੀ ਜ਼ਿੰਦਗੀ ਅਤੇ ਕਿਸੇ ਵੀ ਜੰਗ ਵਿਚ ਕਿਸੇ ਦਾ ਵੀ ਧਰਮ
ਤਬਦੀਲ ਨਹੀਂ ਕਰਾਇਆ
ਕਿਸੇ ਵੀ ਦੁਸ਼ਮਣ ਦੀਆਂ ਇਸਤਰੀਆਂ ਵੱਲ ਕਦੇ ਅੱਖ ਚੁੱਕ ਕੇ
ਨਹੀਂ ਦੇਖਿਆ
ਕਿਸੇ ਯੁੱਧ ਵਿੱਚ ਵੀ ਗੁੱਸੇ ਦੇ ਅਭਾਵ ਨਹੀਂ ਦਿਸੇ
ਯੁੱਧ ਵਿੱਚ ਫੱਟੜ ਹੋਣ ਵਾਲੇ ਦੁਸ਼ਮਣ ਨੂੰ ਕਦੇ ਦੁਸ਼ਮਣ ਭਾਵ ਨਾਲ
ਨਹੀਂ ਦਿਸਿਆ, ਸਗੋਂ ਭਾਈ ਘਨਈਆ ਨੂੰ ਕਹਿ ਕੇ ਮਲ੍ਹਮ ਪੱਟੀ
ਕਰਨ ਦਾ ਹੁਕਮ ਦਿੱਤਾ
ਇੱਕ ਹੁੰਦੇ ਆ ਹਰਾਮੀ
ਦੂਜੇ ਹੁੰਦੇ ਆ ਬਹੁਤ ਵੱਡੇ ਹਰਾਮੀ
ਫਿਰ ਆਉਂਦੇ ਆ ਪੈਸੇ ਹੋਣ ਦੇ ਬਾਵਜੂਦ
ਵੀ ਗਰੀਬ ਹਾਂ ਬਾਈ ਬੋਲਣ ਵਾਲੇ
ਜੇ ਸਲਮਾਨ ਖ਼ਾਨ ਅਕਾਲੀ ਦਲ ਚ ਸ਼ਾਮਿਲ ਹੋ ਜਾਣ ਤਾਂ
ਸੁਖਬੀਰ ਬਾਦਲ ਇਹ ਸਾਬਿਤ ਕਰ ਦੇਣਗੇ ਕਿ
ਹਿਰਨ ਨੇ ਆਤਮ ਹੱਤਿਆ ਕੀਤੀ ਸੀ