ਸਿਆਸਤ ਦੇ ਰੰਗ
ਮੰਗਨੀ ਵੇਲੇ ਜਾਖੜ੍ ਵਿਖਾ ਦਿੱਤਾ
ਸ਼ਗਨ ਰੰਧਾਵੇ ਨੂੰ ਪਵਾ ਦਿੱਤਾ
ਲਾਵਾ ਤੇ ਚੰਨੀ ਨੂੰ ਬਿਠਾ ਦਿੱਤਾ 😂😂
ਅੱਗੇ ਤਾ ਪੰਜ ਛੱਡਣੇ ਔਖੇ ਸੀ ਹੁਣ 10 ਹੋ ਗਏ–
ਕਾਮ, ਕਰੋਧ, ਲੋਭ, ਮੋਹ, ਹੰਕਾਰ
ਤੇ ਹੁਣ
ਫੇਸਬੁਕ, ਇੰਟਾਗਰਾਮ, ਟਿਕ ਟੋਕ, ਟਵਿੱਟਰ ਤੇ ਵੱਟਸਐਪ।
😐😐😂😂
ਇਸਕ ਆ ਸੱਜਣਾ ਕੁਰਸੀਆ ਤਿਆਗ ਗਿਆ ਅਗਲਾ 😃😃😃
ਰੰਧਾਵੇ ਦੇ ਮੂੰਹ ਵਿਚੋਂ ਲੱਡੂ ਕੱਢ ਕੇ
ਚੰਨੀ ਦੇ ਮੂੰਹ ਚ ਪਵਾਤਾ ,,,
ਬੁੱਝੋ ਕਿਹਨੇ ?
Love Marriage ਦੇ ਕਈ ਚਿਰ ਬਾਅਦ
ਪਤਾ ਲੱਗਦਾ ਹੈ ਕਿ ਤੁਸੀਂ ਸ਼ਿਕਾਰੀ ਨਹੀਂ
ਸ਼ਿਕਾਰ ਹੋ
😂😂
ਅਗਲਿਆਂ ਕਪਤਾਨ ਨੂੰ ਚੁੱਕ ਕੇ ਬਾਹਰ ਮਾਰਿਆ
ਜਿਵੇਂ ਕੰਡਕਟਰ ਬੱਸ ਉੱਤੋਂ ਲਾਵਾਰਿਸ ਸਮਾਨ ਸੁੱਟਦਾ।
ਹੁਣ ਸੀਤਫਲਾਂ ਤੇ ਚੀਕੂਆਂ ਦੀ ਸਪਲਾਈ ਲਈ
ਚੋਬਰ ਵਿਹਲਾ। 😂😂😂
ਇਹ ਉਹ ਦੌਰ ਆ ਜਨਾਬ ਜਿੱਥੇ ਬੰਦਾ ਡਿੱਗਣ ਤੇ
ਹਾਸਾ ਨਿਕਲ ਜਾਂਦਾ ਏ, ਤੇ ਮੋਬਾਇਲ ਡਿੱਗਣ ਤੇ ਜਾਨ
ਕੈਪਟਨ ਕਹਿੰਦਾ ਸਿੱਧੂ ਦੇ ਪਾਕਿਸਤਾਨ ਨਾਲ ਸੰਬੰਧ ਨੇ
ਬੰਦਾ ਪੁੱਛੇ ਕਿ ਮਾਮਾ ਅਰੂਸਾ ਕਿਹੜਾ ਚੰਦ ਤੇ ਰਹਿੰਦੀ ਆ
😂😂😂😂
ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲਾ ਵਾਲਾ ਅੱਜ ਖੁਦ ਬੇਰੁਜ਼ਗਾਰ ਹੋ ਚੱਲਿਆ
ਪੱਟਤਾ ਝੂਠੀ ਸੌਹ ਨੇ
ਔਖੇ ਵੇਲੇ ਯਾਰ ਖੜਦੇ , ਕੰਮ ਆਉਣ ਨਾ ਸੁਨੱਖੀਆਂ ਨਾਰਾਂ
ਕਹਿੰਦੇ ਕੈਪਟਨ ਨੇ ਸਿਸਵਾ ਹਾਊਸ ਵਿਚ ਸਵੇਰ ਦਾ ਆਹੀ ਗਾਣਾ ਰਪੀਟ ਤੇ ਰਪੀਟ ਚਲਾ ਰੱਖਿਆ 😀😀
ਵਕਤ ਦੇ ਨਾਲ ਲੋਕ ਵੀ ਬਦਲ ਜਾਂਦੇ ਨੇ
ਇਕ ਅਸੀਂ ਆ ਗਰਮੀ ਚ ਵੀ ਚਾਹ ਪੀਣੋ ਨੀ ਹੱਟਦੇ 😆
ਛਾਪਾ ਤਾਂ ਪੈਣਾ ਹੀ ਸੀ,
ਸੋਨੂੰ ਸੂਦ ਦੀ ਤਸਵੀਰ ਜਹਾਜ਼ ਤੇ ਛਪ ਗਈ,
ਅਤੇ ਸਾਹਬ ਦੀ ਝੋਲੇ ਤੇ…!
ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ
😂😂😂😂
ਪਹਿਲਾਂ ਮੇਰਾ ਕੰਮ ਕਰਨ ਲਈ ਬਿਲਕੁੱਲ ਵੀ
ਦਿਲ ਨਹੀਂ ਕਰਦਾ ਸੀ , ਫਿਰ ਮੈਂ ਮਿਹਨਤੀ
ਲੋਕਾਂ ਨਾਲ ਰਹਿਣ ਲੱਗ ਪਿਆ
ਹੁਣ ਉਹਨਾਂ ਦਾ ਵੀ ਨਹੀਂ ਕਰਦਾ
ਤਾਲੀਬਾਨ ਦਾ ਅਫਗਾਨਿਸਤਾਨ ਵਿੱਚ ਅਗਲਾ
ਕਦਮ ਕੀ ਹੋਵੇਗਾ ?
ਇਹ ਜਾਨਣ ਲਈ ਤਾਲਿਬਾਨੀ ਖੁਦ ਗੋਦੀ ਮੀਡਿਆ
ਦੇ ਚੈਨਲ ਦੇਖ ਰਹੇ ਆ
😂😂
ਕੁੜੀਆਂ ਚ ਇਕ ਛੁਪਿਆ ਹੋਇਆ ਟੈਲੇਂਟ ਆ
ਜਦੋਂ ਇਹਨਾਂ ਨੂੰ ਜੁਕਾਮ ਹੁੰਦਾ ਨਲੀ ਥੱਲੇ ਨੀ ਸੁੱਟ ਦੀਆ
ਸਰੱਰੱਰੱਰਰਰੱ ਕਰਕੇ ਉਪਰ ਨੂੰ ਚੜਾ ਲੈਂਦੀਆਂ 😂👈
ਪਤੀ – ਮੈਨੂੰ ਕਿਸੇ ਸਮਝਦਾਰ ਔਰਤ ਨਾਲ ਵਿਆਹ ਕਰਨਾ ਚਾਹੀਦਾ ਸੀ।
ਪਤਨੀ – ਸਮਝਦਾਰ ਔਰਤ ਤੇਰੇ ਨਾਲ ਕਦੇ ਵਿਆਹ ਨਹੀਂ ਕਰਵਾਉਂਦੀ
ਪਤੀ – ਬਸ ਮੈਂ ਇਹੀ ਸਾਬਿਤ ਕਰਨਾ ਸੀ।