Sub Categories

ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ„
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ ਚਰਨੇ
ਵੀਰੇ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲ੍ਹਾਂ„
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ„
ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ„
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ„
ਸੁਣਿਆ ਕਦੇ ਨਾ ਮਿਲਦੀ ਪੱਤਣ„
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ„
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ„
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ„
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ„
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ
ਮਨਪ੍ਰੀਤ



ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ…
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ ..
ਮਨਪ੍ਰੀਤ

ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ
ਮੈਂ ਤਾਂ ਆਪ ਬੇਸਹਾਰਾ ਹਾਂ
ਮਨਪਰੀਤ

ਛੱਡ ਕੇ ਚਲੀ ਗਈ ਉਹ ਸਾਨੂੰ ਭੁੱਲ ਗਈ ਏ
ਉਸਨੂੰ ਯਾਦ ਕਰਾੰ ਜੋ ਗੈਰਾੰ ਤੇ ਡੁੱਲ ਗਈ ਏ,