Sub Categories

ਪਤੀ ਸ਼ਰਾਬੀ ,ਜੁਆਰੀ, ਬਦਮਾਸ਼, ਚੋਰ, ਕਾਤਲ ਹੋਵੇ ਤਾਂ ਵੀ
ਔਰਤ ਬਰਦਾਸ਼ਤ ਕਰ ਲੈਂਦੀ ਹੈ ਪਰ
ਚਰਿੱਤਰ ਹੀਣ ਨੂੰ ਕਦੇ ਵੀ ਕਬੂਲ ਨਹੀਂ ਕਰ ਸਕਦੀ !!



ਮੇਰੇ ਮਾਲਕਾ ਆਪਣੇ ਹਰ ਸਿੱਖ ਨੂੰ ਔਕਾਤ ਜੋਗਾ ਰੱਖੀ,
ਕਿਸੇ ਦਾ ਮੁਥਾਜ ਨਾ ਹੋਵੇ,
ਮੁਥਾਜ ਹੋਵੇ ਤੇ ਆਪ ਜੀ ਦੇ ਸੋਹਣੇ ਚਰਨਾਂ ਦਾ 🙏

ਉੱਚੇ ਮਹਿਲਾਂ ਵੱਲ ਦੇਖ ਕੇ ਘਰ ਆਪਣਾ ਨੀ ਢਾਹੀ ਦਾ
ਕਈ ਸਾਡੇ ਤੋਂ ਵੀ ਨੀਵੇਂ ਹੈਗੇ
ਸੋਚ ਲੈਣਾ ਚਾਹਿਦਾ

ਰੱਖੋ ਦਿਲਾਂ ਚ ਧਰਮਾਂ ਦਾ
ਕੋਈ ਝਗੜਾ ਝੇੜਾ ਨਈ
ਕੀ ਕ੍ਰਿਸ਼ਨ ਮੇਰਾ ਨਈਂ?
ਕੀ ਨਾਨਕ ਤੇਰਾ ਨਈਂ?


ਸਰਸਾ ਤੋੰ ਖਿਦਰਾਣੇ ਤਾਂਈ
ਕਿੰਨਾ ਬਣਦਾ ਪੰਧ ਦੱਸਿਓ
ਵਿੱਚ ਵਿਚਾਲੇ ਪੁੱਤ ਖੜ੍ਹੇ ਸੀ
ਕਿੰਨੀ ਉੱਚੀ ਕੰਧ ਦੱਸਿਓ
ਕਿਸ ਸੰਨ ਵਿੱਚ ਆਣ ਬੰਦੇ ਨੇ
ਖੜਕਾਈ ਸੀ ਸਰਹੰਦ ਦੱਸਿਓ
ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ
ਕੀ ਬਣਿਆ ਸਨਬੰਧ ਦੱਸਿਓ
ਨਨਕਾਣਾ ਕਦੋੰ ਅਜ਼ਾਦ ਹੋਇਆ ਸੀ
ਲਛਮਣ ਸਿੰਘ ਤੇ ਜੰਡ ਦੱਸਿਓ
ਤੱਤੀ ਤਵੀ ਦਾ ਸੇਕ ਕਿੰਨਾ ਸੀ
ਠੰਡੇ ਬੁਰਜ ਦੀ ਠੰਡ ਦੱਸਿਓ
ਕਦੋਂ ਆਰਤੀ ਗਾਈ ਬਾਬੇ ਨੇ
ਜਪੁਜੀ, ਜਾਪੁ, ਅਨੰਦ ਦੱਸਿਓ
ਕਾਹਤੋਂ ਸੂਰਮੇ ਲਹਾਈ ਖੋਪਰੀ
ਕਿਵੇਂ ਕਟੀਂਦੇ ਬੰਦ ਦੱਸਿਓ
ਕੀਹਨੇ ਨੀਲਾ ਤਾਰਾ ਚਾੜ੍ਹਿਆ
ਕਿਹੜੇ ਸੀ ਰਜ਼ਾਮੰਦ ਦੱਸਿਓ
ਘੁੱਦਿਆ ਕਾਹਤੋਂ ਕੌਮ ਸਾਡੀ ਤੇ
ਕਰੀਚਣ ਲੋਕੀਂ ਦੰਦ ਦੱਸਿਓ
ਕਿੰਨੇ ਪੁੱਤ ਕਮਾਦੋਂ ਲੱਭੇ
ਹਾਲੇ ਕਿੰਨੇ ਨਜ਼ਰਬੰਦ ਦੱਸਿਓ

ਦੁੱਖਾਂ ਚ ਤੂੰ ਏ,
ਸੁੱਖਾ ਚ ਤੂੰ ਏ,
ਧੁੱਪਾ ਚ ਤੂੰ ਏ ,
ਛਾਂਵਾ ਚ ਤੂੰ ਏ,
ਤੇਰਾ ਨਾਮ ਏ ਵਾਹਿਗੁਰੂ


ਚਮਚੇ ਦਾ ਕੰਮ ਭਰੇ ਬਰਤਨ ਨੂੰ ਖਾਲੀ ਕਰਨਾ ਹੁੰਦਾ
ਇਨਸਾਨੀ ਜਿੰਦਗੀ ਚ ਚਮਚੇ ਉਦੋ ਬਣਦੇ ਆ ਜਦੋ ਕੋਈ ਪਾਵਰ ਚ ਹੋਵੇ ਇੰਨਾ ਚਮਚਿਆ ਦਾ ਕੰਮ ਤੁਹਾਡੇ ਭਰੇ ਬਰਤਨ ਨੂੰ ਖਾਲੀ ਕਰਨਾ ਹੁੰਦਾ ਜਿਉ ਹੀ ਤੁਹਾਡਾ ਬਰਤਨ ਖਾਲੀ ਹੋਵੇਗਾ ਏ ਚਮਚੇ ਸਾਥ ਛਡ ਜਾਦੇ !


ਮੋਬਾਇਲ ਗਲਤ ਨਹੀਂ , ਲੋਕਾਂ ਦੀ ਸੋਚ ਗਲਤ ਹੈ
ਜਿਹੜੇ ਭੈੜੀਆਂ ਚੀਜ਼ਾਂ ਦੀਆਂ ਆਦਤਾਂ ਪਾਉਂਦੇ ਹਨ
ਮੋਬਾਇਲ ਵਿੱਚ ਤਾਂ ਪ੍ਰਮਾਤਮਾ ਦੀ ਬਾਣੀ ਵੀ ਹੈ
ਪੜ੍ਹੇ ਕੌਣ ਸੁਣੇ ਕੌਣ ਤੇ ਅਮਲ ਕਰੇ ਕੌਣ

ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ,
ਸਾਨੂੰ ਤੱਕ ਤੱਕ ਮਾਰ ਮੁਕਾਇਆ ਏ..

ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…
ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!


ਪੈਸੇ ਨਾ ਹੋਣ ਤੇ ਨਿਆ ਦੇ ਲਈ
ਅਦਾਲਤ ਵੱਲ ਦੇਖਣਾ ਵੀ
ਗੁਨਾਹ ਹੈ


ਭੁੱਲਣ ਤੇ ਆਇਆ ਕੋਈ ਵੀ ਭੁੱਲ ਹੀ ਜਾਵੇਗਾ ਤੁਹਾਨੂੰ,
ਕਿਸ਼ਤੀ ਵੀ ਤਾਂ ਪਾਣੀ ਚ ਹੀ ਡੁੱਬਦੀ ਪਾਣੀ ਚ ਰਹਿ ਕੇ ਵੀ,,

ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ


ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ
ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ

ਜੇਕਰ ਖੁਦ ਨੂੰ ਯਕੀਨ ਹੈ ਤਾਂ
.
.
ਅੰਧੇਰੇ ਵਿੱਚ ਵੀ ਰਸਤੇ ਮਿਲ ਜਾਂਦੇ ਹਨ।