Sub Categories

ਦੁੱਖ ਕੱਟ ਦੁਨੀਆ ਦੇ
ਵੰਡ ਖੁਸ਼ੀਆਂ ਖੇੜੇ…..
ਅਰਦਾਸ ਦਾਤਿਆ
ਚਰਨਾਂ ਵਿੱਚ ਤੇਰੇ

Loading views...



ਇਹ ਜੋ ਤੈਨੂੰ ਤੋੜ੍ਹਿਆ ਗਿਆ ਹੈ
ਕਿਸੇ ਬਹਾਨੇ ਰੱਬ ਨਾਲ ਜੋੜ੍ਹਿਆ ਗਿਆ ਹੈ

Loading views...

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ
ਪੰਜ ਫੁੱਲਾਂ ਦੇ ਨਾਮ ਦੱਸੋ?

Loading views...

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ🙏🙏
ਜੋਤ ਸਰੂਪ ਅਕਾਲ ਪੁਰਖ ਦਾ ਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਖ਼ਸ਼ੀ ਗੁਰਾਂ ਨੇ ਬਾਣੀ ਸਾਨੂੰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਤਿ ਬੋਲਾਂ ਨਾਲ ਸਾਨੂੰ ਹਮੇਸ਼ਾ ਹੀ ਸੱਚ ਦੀ ਸੋਝੀ ਕਰਾਵੇ
ਸਿੱਧੇ ਰਸਤੇ ਪਾਵੇ ਸਾਨੂੰ ਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੋਈ ਸੋਹਦੇ ਵਿੱਚ ਦਰਗਾਹੀ ਜਿਸ ਸੱਚ ਦੀ ਸੋਝੀ ਪਾਈ
ਤਪਦੇ ਹਿਰਦੇ ਠੰਡੇ ਠਾਰ ਕਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੱਚ ਦਾ ਏਹ ਹੁਕਮ ਹੋਇਆ ਗੁਰੂਆਂ ਦੇ ਮੁੱਖੋਂ ਹੈ ਹੋਇਆ
ਜੁੱਗੋ ਜੁੱਗ ਅਟੱਲ ਰਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਭਗਤਾਂ,ਸਿੱਖਾਂ,ਗੁਰੂਆਂ ਤੇ ਭੱਟਾਂ ਦੀ ਬਾਣੀ ‘ਚੋਂ ਸੱਚ ਵਰਤੇ
ਧੰਨ ਹੋਇਆ ਜੀਵਨ ਜੁੜ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਏਕ ਦਾ ਰਸਤਾ,ਸੱਚ ਦਾ ਰਸਤਾ, ਏਕ ਦਾ ਹੀ ਵਰਤੇ ਭਾਣਾ
ਜੋਤ ਇਲਾਹੀ ਪ੍ਰਗਟ ਹੋਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਨ ਮਨ ਨਿਰਮਲ ਹੋਵੇ ਸੁਣਕੇ ਬਾਣੀ ਦਾ ਜਦ ਪ੍ਰਵਾਹ ਚੱਲੇ
ਨਿਕਲੇ ਕੁਸੱਤ ਮਨੋ ਪੜ੍ਹ ਸੁਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਏਕ ਏਕ ਸ਼ਬਦ ਰੂਹਾਨੀਅਤ ਦਾ ਪ੍ਰਤੀਕ ਇਲਾਹੀ ਬਾਣੀ ‘ਚ
ਮਤ ਪਤ ਦਾ ਰਾਖਾ ਬਣਨਾ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਤਕਰਿਆ ਦੀ ਭਾਵਨਾ ਮਿਟਾ ਕੇ ਸੱਚ ਦੀ ਉਪਜ ਜਗਾ ਕੇ
ਸਭਨਾਂ ਨੂੰ ਸਾਂਝਾ ਉਪਦੇਸ਼ ਦੇਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੇਵਾ ਨਿਭਾਈ ਗੁਰੂ ਅਰਜਨ ਸਤਿਕਾਰ ਨਾਲ ਕਰ ਬਾਣੀ ਕੱਠੀ
ਕਰਾਇਆ ਪ੍ਰਕਾਸ਼ ਹਰਮਿੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
‘ਪੋਥੀ ਸਾਹਿਬ’ ਸਜਾ ਤਖ਼ਤ ਤੇ ਗੁਰੂ ਅਰਜਨ ਥੱਲੇ ਆਸਣ ਲਾਏ
ਸਾਜੇ ਬਾਬਾ ਬੁੱਢਾ ਜੀ ਪਹਿਲੇ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਸਵੀਂ ਜੋਤ ਕੀਤਾ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਜ ਕੇ
ਝੁਕਾਵੇ ‘ਸੰਦੀਪ’ ਸਦਾ ਸੀਸ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੰਦੀਪ ਕੌਰ ਚੀਮਾ✍️

Loading views...


ਅਉੁਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

Aware of His innate nature, the Lord does not lets His slave see the difficult hour.

ਹਾਥ ਦੇਇ ਰਾਖੈ ਅਪਨੇ ਕਉੁ ਸਾਸਿ ਸਾਸਿ ਪ੍ਰਤਿਪਾਲੇ ॥੧॥

Lending His hand, He preserves His own slave and cherishes him at every breath. 1.

Loading views...

ਗੁਰੂ ਪਿਆਰੀ ਸਾਧ ਸੰਗਤ ਜੀਓ!!
ਗੁਰੂ ਸਹਿਬ ਕਿ੍ਪਾ ਕਰਨ ਸਾਵਣ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ।
ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।
👏🏻ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।

Loading views...


ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਅੰਗ ੧੩੪
(ਗੁਰੂ ਜੀ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹਾੜ ਦੀ ਤਪਸ਼ ਉਹਨਾਂ ਨੂੰ ਦੁੱਖ ਦਿੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮਤਿ ਨਾਮ ਜਪ/ਸਿਮਰਨ ਦੁਆਰਾ ਪਤੀ ਪਰਮੇਸ਼ਰ ਨਹੀਂ ਵਸਦਾ। ਐਸੇ ਮਨੁੱਖ ਜਗਤ ਜੀਵਨ ਬਖਸ਼ਨ ਵਾਲੇ ਪ੍ਰਭੂ ਦਾ ਆਸਰਾ ਛਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।)
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
(ਅਕਾਲ ਪੁਰਖ ਪਤੀ ਪਰਮੇਸ਼ਰ ਤੋਂ ਬਿਨਾਂ ਕਿਸੇ ਦੂਜੇ ਨਾਲ ਪ੍ਰੇਮ ਪਾਇਆਂ ਖੁਆਰ ਹੋਈਦਾ ਹੈ ਤੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ। ਅਸਲ ਵਿੱਚ ਪਤੀ ਪਰਮੇਸ਼ਰ ਨੂੰ ਭੁੱਲ ਜਾਣਾ ਵੀ ਹੁਕਮ ਦਾ ਲੇਖ ਹੈ। ਜਿਸ ਮਨੁੱਖ ਦੇ ਮਸਤਕ ਤੇ ਕਰਮਾਂ ਦੇ ਜੋ ਲੇਖ ਲਿਖੇ ਹਨ ਉਹ ਵੈਸੇ ਹੀ ਕਰਮਾਂ ਦੇ ਬੀਜ ਬੀਜਦਾ ਹੈ ਤੇ ਉਸ ਨੂੰ ਵੈਸੇ ਹੀ ਫਲ ਪ੍ਰਾਪਤ ਹੁੰਦੇ ਹਨ।)
ਐਸੀ ਜੀਵਇਸਤਰੀ ਦੀ ਉਮਰ ਰੂਪੀ ਰਾਤ ਦੀ ਵਿਚਾਰ ਗੁਰੂ ਜੀ ਅੱਗੇ ਬਖਸ਼ਦੇ ਹਨ
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
(ਐਸੀ ਜੀਵਇਸਤ੍ਰੀ ਉਮਰ ਰੂਪੀ ਰਾਤ ਖ਼ਤਮ ਹੋਨ ਉਪਰੰਤ ਸੰਸਾਰ ਤੋਂ ਨਿਰਾਸ ਹੋ ਕੇ ਜਾਂਦੀ ਹੈ। ਜਿਨ੍ਹਾਂ ਨੂੰ ਸਾਧ ਗੁਰੂ ਦੀ ਸੰਗਤਿ ਨਸੀਬ ਹੋਈ ਹੈ ਉਹ ਸਿਮਰਨ/ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜੂਰੀ ਵਿੱਚ ਮਾਇਆ ਦੇ ਬੰਧਨਾਂ ਤੋਂ ਛੁੱਟ ਕੇ ਜਾਂਦੇ ਹਨ।)
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ ੫॥
(ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਪ੍ਰਭੂ ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੇਰੀ ਯਾਦ ਮੇਰੇ ਹਿਰਦੇ ਵਿੱਚ ਰਹੇ ਤੇ ਤੇਰੇ ਦਰਸ਼ਨ ਦੀ ਤਾਂਘ ਬਨੀਂ ਰਹੇ, ਤੈਥੋਂ ਬਿਨਾਂ ਦੂਜਾ ਕੋਈ ਨਹੀਂ। ਆਸਾੜ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਜੋ ਨਾਮ ਜਪ/ਸਿਮਰਨ ਦੁਆਰਾ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ।)

Loading views...


*ਪ੍ਰਮਾਤਮਾ ਦਾ ਭਾਣਾ*

*ਵਾਹਿਗੁਰੂ ਜੀ*
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ,
ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ,
ਜਾ ਰਹੇ ਸਨ।।
ਤਾਂ ਇਸ ਬਾਰੇ ਪਤਾ ਲੱਗਦਿਆਂ ਹੀ,
ਸਾਈਂ ਮੀਆਂ ਮੀਰ ਜੀ ਉੱਥੇ ਪੁੱਜੇ ਤੇ,
ਆਪਣੇ ਆਤਮਿਕ ਬਲ ਨਾਲ ਦਿੱਲੀ,
ਤੇ ਲਾਹੌਰ ਦੀ ਇੱਟ ਨਾਲ ਇੱਟ,
ਖੜਕਾਉਣ ਦੀ ਇੱਛਾ ਜਾਹਰ ਕੀਤੀ,
ਤਾਂ ਗੁਰੂ ਸਾਹਿਬ ਜੀ ਨੇ ਸਾਈਂ ਜੀ ਨੂੰ,
ਮਨਾਂ ਕਰਦਿਆਂ ਆਖਿਆ ਕਿ ਸਾਈਂ,
ਜੀ ਇਹ ਸਭ ਕੁਝ ਪ੍ਰਮਾਤਮਾ ਦੇ ਭਾਣੇ,
ਵਿੱਚ ਵਰਤ ਰਿਹਾ ਹੈ।।

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ,
ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ ਜੀ,

ਭੁੱਲ ਚੁੱਕ ਦੀ ਖਿਮਾਂ ਜੀ,

ਪ੍ਮਿੰਦਰਜੀਤ ਸਿੰਘ( ਔਲਖ) ਤਰਨਤਾਰਨ

Loading views...

ਸਾਰੇ ਸ਼ਹੀਦਾਂ ਦੇ ਨਾਮ 1984
1. ਸੰਤ ਜਰਨੈਲ ਸਿੰਘ ਜੀ
ਖਾਲਸਾ ਭਿੰਡਰਾਂਵਾਲੇ
2. ਸ਼ਹੀਦ ਭਾਈ ਬਲਜਿੰਦਰ ਸਿੰਘ ਚੌਕੀਮਾਨ
3. ਸ਼ਹੀਦ ਬਾਬਾ ਥੜਾ ਸਿੰਘ
4. ਸ਼ਹੀਦ ਭਾਈ ਅਮਰਜੀਤ ਸਿੰਘ ਖੇਮਕਰਨ
5. ਸ਼ਹੀਦ ਭਾਈ ਅਮਰੀਕ ਸਿੰਘ ਖਾਲਸਾ
6. ਸ਼ਹੀਦ ਭਾਈ ਬਖਸ਼ੀਸ਼ ਸਿੰਘ ਮੱਲੋਵਾਲ
7. ਸ਼ਹੀਦ ਭਾਈ ਬਲਰਾਜ ਸਿੰਘ ਮੂਧਲ
8. ਸ਼ਹੀਦ ਭਾਈ ਬਲਵਿੰਦਰ ਸਿੰਘ ਵੜਿੰਗ
9. ਸ਼ਹੀਦ ਭਾਈ ਬਲਵਿੰਦਰ ਸਿੰਘ ਜ਼ੀਰਾ
10. ਸ਼ਹੀਦ ਭਾਈ ਦਲਬੀਰ ਸਿੰਘ ਅਭਿਆਸੀ
11. ਸ਼ਹੀਦ ਭਾਈ ਦਲਬੀਰ ਸਿੰਘ ਭਲਵਾਨ
12. ਸ਼ਹੀਦ ਭਾਈ ਗੁਰਬਖਸ਼ ਸਿੰਘ ਲੰਗੇਆਣਾ
13. ਸ਼ਹੀਦ ਭਾਈ ਦਾਰਾ ਸਿੰਘ ਡਰਾਈਵਰ
14. ਸ਼ਹੀਦ ਭਾਈ ਗੁਰਭਜਨ ਸਿੰਘ ਅਸੰਧ
15. ਸ਼ਹੀਦ ਭਾਈ ਗੁਰਮੇਲ ਸਿੰਘ ਫੌਜੀ
16. ਸ਼ਹੀਦ ਭਾਈ ਗੁਰਮੇਜ ਸਿੰਘ ਮੀਆਂਵਾਲਾ
17. ਸ਼ਹੀਦ ਭਾਈ ਗੁਰਮੁਖ ਸਿੰਘ ਗਰਵਾਈ
18. ਸ਼ਹੀਦ ਭਾਈ ਗੁਰਨਾਮ ਸਿੰਘ ਹੌਲਦਾਰ
19. ਸ਼ਹੀਦ ਭਾਈ ਹਰਚਰਨ ਸਿੰਘ ਮੁਕਤਾ
20. ਸ਼ਹੀਦ ਭਾਈ ਜਗਦੀਸ਼ ਸਿੰਘ ਬਿੱਲੂ
21. ਸ਼ਹੀਦ ਭਾਈ ਜਗਤਾਰ ਸਿੰਘ ਲੋਹਗੜ
22. ਸ਼ਹੀਦ ਭਾਈ ਜਸਵਿੰਦਰ ਸਿੰਘ ਮੁਨਵਾ
23. ਸ਼ਹੀਦ ਭਾਈ ਜੋਗਿੰਦਰ ਸਿੰਘ ਹੁਸ਼ਿਆਰਪੁਰ
24. ਸ਼ਹੀਦ ਭਾਈ ਕਾਬਲ ਸਿੰਘ
25. ਸ਼ਹੀਦ ਭਾਈ ਕਸ਼ਮੀਰ ਸਿੰਘ ਹੋਤੀਅਨ
26. ਸ਼ਹੀਦ ਭਾਈ ਮੈਂਖਾ ਸਿੰਘ ਬੱਬਰ
27. ਸ਼ਹੀਦ ਭਾਈ ਰਾਮ ਸਿੰਘ ਚੌਲਾਧਾ
28. ਸ਼ਹੀਦ ਭਾਈ ਰਣਜੀਤ ਸਿੰਘ ਰਾਮਨਗਰ
29. ਸ਼ਹੀਦ ਭਾਈ ਰਸਾਲ ਸਿੰਘ ਆਰਿਫਕੇ
30. ਸ਼ਹੀਦ ਭਾਈ ਰਸ਼ਪਾਲ ਸਿੰਘ ਪੀ.ਏ.
31. ਸ਼ਹੀਦ ਭਾਈ ਸੁਖਵਿੰਦਰ ਸਿੰਘ ਦਹੇੜੂ
32. ਸ਼ਹੀਦ ਭਾਈ ਸੁਰਿੰਦਰ ਸਿੰਘ ਨਾਗੋਕੇ
33. ਸ਼ਹੀਦ ਭਾਈ ਸੁਰਜੀਤ ਸਿੰਘ ਬੰਬੇਵਾਲਾ
34. ਸ਼ਹੀਦ ਭਾਈ ਸੁਰਜੀਤ ਸਿੰਘ ਪਿਥੋ
35. ਸ਼ਹੀਦ ਭਾਈ ਸੁਰਜੀਤ ਸਿੰਘ ਰਾਗੀ
36. ਸ਼ਹੀਦ ਭਾਈ ਸਵਰਨ ਸਿੰਘ ਰੋਡੇ
37. ਸ਼ਹੀਦ ਭਾਈ ਤਰਲੋਚਨ ਸਿੰਘ ਦਹੇੜੂ
38. ਸ਼ਹੀਦ ਭਾਈ ਤਰਲੋਚਨ ਸਿੰਘ ਲੱਧੂਵਾਲਾ
39. ਸ਼ਹੀਦ ਭਾਈ ਤਰਸੇਮ ਸਿੰਘ ਗੁਰਦਾਸਪੁਰ
40. ਸ਼ਹੀਦ ਬੀਬੀ ਪਰਮਜੀਤ ਕੌਰ ਸੰਧੂ
41. ਸ਼ਹੀਦ ਬੀਬੀ ਪ੍ਰੀਤਮ ਕੌਰ
42. ਸ਼ਹੀਦ ਬੀਬੀ ਉਪਕਾਰ ਕੌਰ
43. ਸ਼ਹੀਦ ਬੀਬੀ ਵਾਹਿਗੁਰੂ ਕੌਰ ਅਤੇ
44. ਸ਼ਹੀਦ ਬੀਬੀ ਸਤਨਾਮ ਕੌਰ
45. ਸ਼ਹੀਦ ਜਨਰਲ ਸੁਬੇਗ ਸਿੰਘ
46. ​​ਸ਼ਹੀਦ ਗਿਆਨੀ ਮੋਹਰ ਸਿੰਘ
47. ਸ਼ਹੀਦ ਭਾਈ ਅਜੈਬ ਸਿੰਘ ਜਲਵਾਨਾ
48. ਸ਼ਹੀਦ ਭਾਈ ਅਜੈਣ ਸਿੰਘ ਡਰਾਈਵਰ
49. ਸ਼ਹੀਦ ਭਾਈ ਅਜੀਤ ਸਿੰਘ ਫਿਰੋਜ਼ਪੁਰ
50. ਸ਼ਹੀਦ ਭਾਈ ਅਮਰਜੀਤ ਸਿੰਘ ਲਸ਼ਕਰੇ
ਨੰਗਲ
51. ਸ਼ਹੀਦ ਭਾਈ ਅਮਰੀਕ ਸਿੰਘ ਵਰਪਾਲ
52. ਸ਼ਹੀਦ ਭਾਈ ਅਵਤਾਰ ਸਿੰਘ ਫਿਰੋਜ਼ਪੁਰ
53. ਸ਼ਹੀਦ ਭਾਈ ਅਵਤਾਰ ਸਿੰਘ ਪੱਖੋਕੇ
54. ਸ਼ਹੀਦ ਭਾਈ ਬਲਜਿੰਦਰ ਸਿੰਘ ਭੂਰਾ ਕੋਹਨਾ
55. ਸ਼ਹੀਦ ਭਾਈ ਬਲਰਾਜ ਸਿੰਘ ਓਥੀਆਂ
56. ਸ਼ਹੀਦ ਭਾਈ ਬਲਵਿੰਦਰ ਸਿੰਘ ਬਾਬਾ ਬਕਾਲਾ
57. ਸ਼ਹੀਦ ਭਾਈ ਬੂਆ ਸਿੰਘ ਮੱਲੀਆਂ
58. ਸ਼ਹੀਦ ਭਾਈ ਚਮਕੌਰ ਸਿੰਘ ਮੋਗਾ
59. ਸ਼ਹੀਦ ਭਾਈ ਦਲਬੀਰ ਸਿੰਘ ਮਾਨ
60. ਸ਼ਹੀਦ ਭਾਈ ਦਲਬੀਰ ਸਿੰਘ ਤਰਨ ਤਾਰਨ
61. ਸ਼ਹੀਦ ਭਾਈ ਦਰਸ਼ਨ ਸਿੰਘ ਫਰੀਦਕੋਟ
62. ਸ਼ਹੀਦ ਭਾਈ ਦਵਿੰਦਰ ਸਿੰਘ ਬੱਬੂ
63. ਸ਼ਹੀਦ ਭਾਈ ਗੁਰਦੀਪ ਸਿੰਘ ਵਰਪਾਲ
64. ਸ਼ਹੀਦ ਭਾਈ ਗੁਰਦੇਵ ਸਿੰਘ ਬਿਸ਼ਨੰਦੀ
65. ਸ਼ਹੀਦ ਭਾਈ ਗੁਰਮੁਖ ਸਿੰਘ ਡਮਨੀਵਾਲ
66. ਸ਼ਹੀਦ ਭਾਈ ਗੁਰਮੁਖ ਸਿੰਘ ਮੋਗਾ
67. ਸ਼ਹੀਦ ਭਾਈ ਗੁਰਤੇਜ ਸਿੰਘ ਮੋਗਾ
68. ਸ਼ਹੀਦ ਭਾਈ ਹਰਦੀਪ ਸਿੰਘ ਰੋਡੇ
69. ਸ਼ਹੀਦ ਭਾਈ ਇੰਦਰ ਸਿੰਘ ਲਾਧੇਵਾਲ
70. ਸ਼ਹੀਦ ਭਾਈ ਜੰਗੀਰ ਸਿੰਘ ਰੋਡੇ
71. ਸ਼ਹੀਦ ਭਾਈ ਜਤਿੰਦਰ ਸਿੰਘ ਥਾਰੂ
72. ਸ਼ਹੀਦ ਭਾਈ ਜੁਗਰਾਜ ਸਿੰਘ ਚੁਗਾਵਾਂ
73. ਸ਼ਹੀਦ ਭਾਈ ਕਸ਼ਮੀਰ ਸਿੰਘ ਬਹਾਵਲਪੁਰ
74. ਸ਼ਹੀਦ ਭਾਈ ਕਸ਼ਮੀਰ ਸਿੰਘ ਡਰਾਈਵਰ
75. ਸ਼ਹੀਦ ਭਾਈ ਕ੍ਰਿਪਾਲ ਸਿੰਘ ਮਹਿਤਾ
76. ਸ਼ਹੀਦ ਭਾਈ ਕੁਲਬੀਰ ਸਿੰਘ ਬੁੰਡਾਲਾ
77. ਸ਼ਹੀਦ ਭਾਈ ਕੁਲਵੰਤ ਸਿੰਘ ਫੌਜੀ
78. ਸ਼ਹੀਦ ਭਾਈ ਕੁਲਵੰਤ ਸਿੰਘ ਗੁਰਦਾਸਪੁਰ
79. ਸ਼ਹੀਦ ਭਾਈ ਕੁਲਵੰਤ ਸਿੰਘ ਮੋਗਾ
80. ਸ਼ਹੀਦ ਭਾਈ ਲਖਬੀਰ ਸਿੰਘ ਭੂਰਾ ਕੋਹਨਾ
81. ਸ਼ਹੀਦ ਭਾਈ ਮੇਜਰ ਸਿੰਘ ਬਾਸਰਕੇ
82. ਸ਼ਹੀਦ ਭਾਈ ਮੇਜਰ ਸਿੰਘ ਮੋਗਾ
83. ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ
84. ਸ਼ਹੀਦ ਭਾਈ ਮੇਜਰ ਸਿੰਘ ਓਥੀਆਂ
85. ਸ਼ਹੀਦ ਭਾਈ ਮਨਧੀਰ ਸਿੰਘ
86. ਸ਼ਹੀਦ ਭਾਈ ਮਹਿੰਦਰ ਸਿੰਘ ਬਠਲ
87. ਸ਼ਹੀਦ ਭਾਈ ਮੁਖਤਿਆਰ ਸਿੰਘ ਤੇਰਾ
88.ਸ਼ਹੀਦ ਭਾਈ ਨਾਇਬ ਸਿੰਘ ਪੱਲੂ
89. ਸ਼ਹੀਦ ਭਾਈ ਪ੍ਰਕਾਸ਼ ਸਿੰਘ
90. ਸ਼ਹੀਦ ਭਾਈ ਰਾਮ ਸਿੰਘ ਘੁਵਿੰਡ
91. ਸ਼ਹੀਦ ਭਾਈ ਸਾਹਿਬ ਸਿੰਘ ਸੰਘਣਾ
92. ਸ਼ਹੀਦ ਭਾਈ ਸੰਤੋਖ ਸਿੰਘ ਟੇਪਸ ਵਾਲਾ
93. ਸ਼ਹੀਦ ਭਾਈ ਸਰਬਜੀਤ ਸਿੰਘ ਦੱਦਰ ਸਾਹਿਬ
94. ਸ਼ਹੀਦ ਭਾਈ ਸ਼ਿੰਗਾਰਾ ਸਿੰਘ ਫਿਰੋਜ਼ਪੁਰ
95. ਸ਼ਹੀਦ ਭਾਈ ਸੁਜਾਨ ਸਿੰਘ ਸਰਬਾਲਾ
96. ਸ਼ਹੀਦ ਭਾਈ ਸੁਖਦੇਵ ਸਿੰਘ ਬਠਲ
97. ਸ਼ਹੀਦ ਭਾਈ ਸੁਖਦੇਵ ਸਿੰਘ ਬੰਬੇ
98. ਸ਼ਹੀਦ ਭਾਈ ਸੁਖਦੇਵ ਸਿੰਘ ਮੁਕਤਸਰ
99. ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦਾ
100. ਸ਼ਹੀਦ ਭਾਈ ਸੁਰਿੰਦਰ ਸਿੰਘ ਵਾਲੀਪੁਰ
101. ਸ਼ਹੀਦ ਭਾਈ ਸੁਰਜੀਤ ਸਿੰਘ ਠੰਡੇ
102. ਸ਼ਹੀਦ ਭਾਈ ਤਰਲੋਚਨ ਸਿੰਘ ਬਿੱਟੂ
103. ਸ਼ਹੀਦ ਭਾਈ ਤਰਲੋਕ ਸਿੰਘ ਲੋਹਗੜ
104. ਸ਼ਹੀਦ ਭਾਈ ਵਿਰਸਾ ਸਿੰਘ ਭਾਂਬੇ
105. ਸ਼ਹੀਦ ਭਾਈ ਯਾਦਵਿੰਦਰ ਸਿੰਘ
106. ਸ਼ਹੀਦ ਭਾਈ ਅਜੈਬ ਸਿੰਘ ਮਹਾਕਾਲ
107. ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ
108. ਸ਼ਹੀਦ ਭਾਈ ਬੱਗਾ ਸਿੰਘ ਢੋਟੀਆਂ
109. ਸ਼ਹੀਦ ਭਾਈ ਬਲਦੇਵ ਸਿੰਘ ਭਲੋਵਾਲੀ
110. ਸ਼ਹੀਦ ਭਾਈ ਬਲਕਾਰ ਸਿੰਘ ਬਕਾਲਾ
111. ਸ਼ਹੀਦ ਭਾਈ ਬਲਵਿੰਦਰ ਸਿੰਘ ਵਰਪਾਲ
112. ਸ਼ਹੀਦ ਭਾਈ ਭਾਨ ਸਿੰਘ ਲੀਲ
113. ਸ਼ਹੀਦ ਭਾਈ ਬਲਵਿੰਦਰ ਸਿੰਘ ਚਮਿਆਰੀ
114. ਸ਼ਹੀਦ ਭਾਈ ਦਲਜੀਤ ਸਿੰਘ ਬਿੱਲੂ
115. ਸ਼ਹੀਦ ਭਾਈ ਦਵਿੰਦਰ ਸਿੰਘ ਫੌਜੀ
116. ਸ਼ਹੀਦ ਭਾਈ ਦਿਲਬਾਗ ਸਿੰਘ ਬਹਿਲਾ
117. ਸ਼ਹੀਦ ਭਾਈ ਦਿਲਬਾਗ ਸਿੰਘ ਵਰਪਾਲ
118. ਸ਼ਹੀਦ ਭਾਈ ਦੂਲਾ ਸਿੰਘ ਫਾਂਗਰੀ
119. ਸ਼ਹੀਦ ਭਾਈ ਗੁਰਭੇਜ ਸਿੰਘ ਖਾਰਾ
120. ਸ਼ਹੀਦ ਭਾਈ ਗੁਰਮੀਤ ਸਿੰਘ ਗੁਰਦਾਸਪੁਰ
121. ਸ਼ਹੀਦ ਭਾਈ ਚੰਨਣ ਸਿੰਘ ਜਲਾਲਾਬਾਦ
122. ਸ਼ਹੀਦ ਭਾਈ ਗੁਰਮੀਤ ਸਿੰਘ
123. ਸ਼ਹੀਦ ਭਾਈ ਗੁਰਨਾਮ ਸਿੰਘ ਵੈਰੋਵਾਲ
124. ਸ਼ਹੀਦ ਭਾਈ ਗੁਰਸ਼ਰਨ ਸਿੰਘ ਮੁਕਤਸਰ
125. ਸ਼ਹੀਦ ਭਾਈ ਹਰਦੇਵ ਸਿੰਘ ਭੋਲੀ ਪੰਡਿਤ
151. ਸ਼ਹੀਦ ਭਾਈ ਰਾਜ ਸਿੰਘ ਜਲਾਲਾਬਾਦ
152. ਸ਼ਹੀਦ ਭਾਈ ਮਹਿੰਦਰ ਸਿੰਘ ਮੁਕਤਸਰ
153. ਸ਼ਹੀਦ ਭਾਈ ਰਵੇਲ ਸਿੰਘ ਵਰਪਾਲ
154. ਸ਼ਹੀਦ ਭਾਈ ਰੇਸ਼ਮ ਸਿੰਘ ਕਪੂਰਥਲਾ
155. ਸ਼ਹੀਦ ਭਾਈ ਰੇਸ਼ਮ ਸਿੰਘ
156. ਸ਼ਹੀਦ ਭਾਈ ਸਤਕਰਤਾਰ ਸਿੰਘ ਬਿੱਲੂ
157. ਸ਼ਹੀਦ ਭਾਈ ਸਵਿੰਦਰ ਸਿੰਘ
158. ਸ਼ਹੀਦ ਭਾਈ ਸ਼ਿੰਗਾਰਾ ਸਿੰਘ ਕਪੂਰਥਲਾ
159. ਸ਼ਹੀਦ ਭਾਈ ਸੁਬੇਗ ਸਿੰਘ ਫੌਜੀ
160. ਸ਼ਹੀਦ ਭਾਈ ਸੁਖਚੈਨ ਸਿੰਘ ਜਲਾਲਾਬਾਦ
161. ਸ਼ਹੀਦ ਭਾਈ ਸੁਖਦੇਵ ਸਿੰਘ ਝੱਲੜੀ
162. ਸ਼ਹੀਦ ਭਾਈ ਸੁਖਵਿੰਦਰ ਸਿੰਘ ਖਾਰਾ
163. ਸ਼ਹੀਦ ਭਾਈ ਅਮਰਜੀਤ ਸਿੰਘ ਖਵਾਸਪੁਰ
164. ਸ਼ਹੀਦ ਭਾਈ ਅਮਰੀਕ ਸਿੰਘ ਗੁਰਦਾਸਪੁਰ
165. ਸ਼ਹੀਦ ਭਾਈ ਅਵਤਾਰ ਸਿੰਘ ਹੁਸ਼ਿਆਰਪੁਰ
166. ਸ਼ਹੀਦ ਭਾਈ ਬਾਜ ਸਿੰਘ ਮੋਗਾ
167. ਸ਼ਹੀਦ ਭਾਈ ਬੱਗਾ ਸਿੰਘ ਲੁਧਿਆਣਾ
168. ਸ਼ਹੀਦ ਭਾਈ ਬਲਦੇਵ ਸਿੰਘ ਭਵਲਪੁਰ
169. ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ
170. ਸ਼ਹੀਦ ਭਾਈ ਬਲਦੇਵ ਸਿੰਘ ਲਾਲੇ
171. ਸ਼ਹੀਦ ਭਾਈ ਬਲਦੇਵ ਸਿੰਘ hਧੋਨੰਗਲ
172. ਸ਼ਹੀਦ ਭਾਈ ਬਲਵੀਰ ਸਿੰਘ ਗੁਰਦਾਸਪੁਰ
173. ਸ਼ਹੀਦ ਭਾਈ ਬਲਵੀਰ ਸਿੰਘ ਕਾਲਾ
174. ਸ਼ਹੀਦ ਭਾਈ ਬਲਵੰਤ ਸਿੰਘ ਬੰਤਾ
175. ਸ਼ਹੀਦ ਭਾਈ ਬਲਵਿੰਦਰ ਸਿੰਘ ਬਿੱਲਾ
176. ਸ਼ਹੀਦ ਭਾਈ ਭੁਪਿੰਦਰ ਸਿੰਘ ਭੁੱਲਰ
177. ਸ਼ਹੀਦ ਭਾਈ ਭੁਪਿੰਦਰ ਸਿੰਘ ਬਿੱਟੂ
178. ਸ਼ਹੀਦ ਭਾਈ ਦਲਬੀਰ ਸਿੰਘ ਡਾਲਾ
179. ਸ਼ਹੀਦ ਭਾਈ ਦਲੀਪ ਸਿੰਘ ਵਰਪਾਲ
180. ਸ਼ਹੀਦ ਭਾਈ ਦਿਲਬਾਗ ਸਿੰਘ ਮੰਝਪੁਰ
181. ਸ਼ਹੀਦ ਭਾਈ ਦਿਲਬਾਗ ਸਿੰਘ ਰਾਜਦਾ
182. ਸ਼ਹੀਦ ਭਾਈ ਗੁਰਚਰਨ ਸਿੰਘ ਚੰਨਾ
183. ਸ਼ਹੀਦ ਭਾਈ ਗੁਰਦਿਆਲ ਸਿੰਘ ਲਲਹਿੰਦੀ
184. ਸ਼ਹੀਦ ਭਾਈ ਗੁਰਿੰਦਰ ਸਿੰਘ ਫਿਰੋਜ਼ਪੁਰ
185. ਸ਼ਹੀਦ ਭਾਈ ਹਰਬਿੰਦਰ ਸਿੰਘ
186. ਸ਼ਹੀਦ ਭਾਈ ਹਰਦੀਪ ਸਿੰਘ ਭਿੰਡਰ
187. ਸ਼ਹੀਦ ਭਾਈ ਹਿੰਦਵੀਰ ਸਿੰਘ
188. ਸ਼ਹੀਦ ਭਾਈ ਜਗੀਰ ਸਿੰਘ
189. ਸ਼ਹੀਦ ਭਾਈ ਜੋਗਿੰਦਰ ਸਿੰਘ ਚੌੜਾ
190. ਸ਼ਹੀਦ ਭਾਈ ਜੋਗਿੰਦਰ ਸਿੰਘ ਹੁਸ਼ਿਆਰਪੁਰ
191. ਸ਼ਹੀਦ ਭਾਈ ਕਪੂਰ ਸਿੰਘ ਹਰਚੋਵਾਲ
192. ਸ਼ਹੀਦ ਭਾਈ ਕਰਮਜੀਤ ਸਿੰਘ
193. ਸ਼ਹੀਦ ਭਾਈ ਕ੍ਰਿਪਾਲ ਸਿੰਘ
194. ਸ਼ਹੀਦ ਭਾਈ ਕੁਲਵੰਤ ਸਿੰਘ ਪੰਡੋਰੀ ਗੋਲਾ
195. ਸ਼ਹੀਦ ਭਾਈ ਮੇਜਰ ਸਿੰਘ ਚੱਕੀਆਂ
196. ਸ਼ਹੀਦ ਭਾਈ ਮੋਹਰ ਸਿੰਘ ਭਾਊ
197. ਸ਼ਹੀਦ ਭਾਈ ਨਿਰਮਲ ਸਿੰਘ ਫਿਰੋਜ਼ਪੁਰ
198. ਸ਼ਹੀਦ ਭਾਈ ਨਿਰਮਲ ਸਿੰਘ ਖੁਕਰਾਨਾ
199. ਸ਼ਹੀਦ ਭਾਈ ਪਰਮਾਤਮਾ ਸਿੰਘ
200. ਸ਼ਹੀਦ ਭਾਈ ਰਾਮ ਸਿੰਘ ਵਰਪਾਲ
201. ਸ਼ਹੀਦ ਭਾਈ ਸਾਧੂ ਸਿੰਘ ਕੈਥਲ
202. ਸ਼ਹੀਦ ਭਾਈ ਸਲਵਿੰਦਰ ਸਿੰਘ ਸਖੀਰਾ
203. ਸ਼ਹੀਦ ਭਾਈ ਸਤਨਾਮ ਸਿੰਘ ਗੁੱਜਰ
204. ਸ਼ਹੀਦ ਭਾਈ ਸ਼ਮਸ਼ੇਰ ਸਿੰਘ ਸ਼ੈਰੀ
205. ਸ਼ਹੀਦ ਭਾਈ ਸੁਖਦੇਵ ਸਿੰਘ ਦੰਗੜ
206. ਸ਼ਹੀਦ ਭਾਈ ਸੁਖਦੇਵ ਸਿੰਘ ਫਤਿਆਬਾਦ
207. ਸ਼ਹੀਦ ਭਾਈ ਸੁਰਿੰਦਰ ਸਿੰਘ ਫਤਿਆਬਾਦ
208. ਸ਼ਹੀਦ ਭਾਈ ਸੁਰਜੀਤ ਸਿਡੰਗ ਪਧਰੀ
209. ਸ਼ਹੀਦ ਬੀਬੀ ਰਵਿੰਦਰ ਕੌਰ ਰਾਣੋ
210. ਸ਼ਹੀਦ ਗਿਆਨੀ ਨਿਹਾਲ ਸਿੰਘ

Loading views...

ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ।।
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ।l
ਮਾਧੋ ਹਮ ਐਸੇ ਤੂ ਐਸਾ ।।
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ।।

✿🙏✿ DHAN SRI GURU NANAK DEV JI ✿🙏✿

Loading views...


ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥
ਕਰਿ ਕਰਿ ਵੇਖੈ ਸਿਰਜਣਹਾਰੁ॥
ਨਾਨਕ ਸਚੇ ਕੀ ਸਾਚੀ ਕਾਰ॥

Loading views...


ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥
ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥

Loading views...

ਕਿੰਨੀ ਅਜੀਬ ਹੈ ਗੁਨਾਹਾਂ ਦੀ ਇਹ ਗਲ ਜੋਰਾਵਰ ,
ਬਾਣੀ ਵੀ ਜਲਦੀ ਨਾਲ ਪੜਦੇ ਹਾ ਫੇਰ ਗੁਨਾਹ ਕਰਨ ਲਈ।

Loading views...


ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ 400 ਸਾਲਾ ਆਗਮਨ ਪੁਰਬ ਦੀਆਂ
ਦੇਸ਼ ਵਿਦੇਸ਼ ਚ ਵਸਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈਆਂ

Loading views...

ਜੇ ਤੁਸੀਂ ਗੁਰਬਾਣੀ ਤੇ ਗੁਰੂ ਤੇ ਭਰੋਸਾ ਰੱਖਦੇ ਹੋ ..
ਕੋਈ ਬੀਮਾਰੀ ਤੁਹਾਨੂੰ ਬੀਮਾਰ ਨਹੀਂ ਕਰ ਸਕਦੀ।

Loading views...

ਬਲਦੀ ਅੱਗ ਨੇ ਪੁੱਛਿਆ
ਤੱਤੀ ਤਵੀ ਕੋਲੋਂ
ਇਨ੍ਹਾਂ ਸੇਕ ਕਿਵੇਂ ਜਰ ਗਏ ਸੀ ?
ਤੱਤੀ ਤਵੀ ਨੇ ਕਿਹਾ ਮੈਂ ਕੀ ਦੱਸਾਂ
ਸਤਿਗੁਰ ਅਰਜਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ

Loading views...