ਬਹੁਤ ਜਾਣਦੇ ਆ ਮੈਨੂੰ,
ਪਰ ਕੋਈ ਹੀ ਜਾਣਦਾ ਮੈਨੂੰ..!
Sub Categories
ਐਸੀ ਮਸ਼ਹੂਰੀ ਦਾ ਕੀ ਫਾਇਦਾ
ਜਿਹਦੇ ਵਿੱਚ ਇੱਜ਼ਤ ਨਿਲਾਮ ਹੋ ਜਾਵੇ!🤞
ਦੁਨੀਆ ਵਿੱਚ ਇਨਸਾਨ ਨੂੰ ਹਰੇਕ ਚੀਜ਼ ਲੱਭ ਜਾਂਦੀ ਹੈ
ਪਰ ਸਿਰਫ ਆਪਣੀ ਗ਼ਲਤੀ ਨਹੀਂ ਲੱਭਦੀ ।
ਪਹਿਚਾਣ ਏਦਾਂ ਦੀ ਬਣਾਉ ਕਿ ਲੋਕ ਬਲੋਕ ਨਹੀ ਸਰਚਾਂ ਕਰਨ 😛🤚
ਧੇਲੇ ਦੀਆਂ ਘੁੱਗੀਆਂ ਨੂੰ ਕੀ ਪਤਾ
ਬਾਜਾਂ ਦੇ ਕਿੱਥੇ ਨਿਸ਼ਾਨੇ ਨੇ!
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ
ਹਰਿ ਸਿਮਰਨਿ ਲਗਿ ਬੇਦ ਉਪਾਏ
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ
ਹਰਿ ਸਿਮਰਨਿ ਧਾਰੀ ਸਭ ਧਰਨਾ
ਸਿਮਰਿ ਸਿਮਰਿ ਹਰਿ ਕਾਰਨ ਕਰਨਾ
ਹਰਿ ਸਿਮਰਨਿ ਕੀਓ ਸਗਲ ਅਕਾਰਾ
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ
ਕਰਿ ਕਿਰਪਾ ਜਿਸੁ ਆਪਿ ਬੁਝਾਇਆ
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥8॥
ਪ੍ਰਭ ਕਾ ਸਿਮਰਨੁ ਸਭ ਤੇ ਊਚਾ
ਪ੍ਰਭ ਕੈ ਸਿਮਰਨਿ ਉਧਰੇ ਮੂਚਾ
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ
ਪ੍ਰਭ ਕੈ ਸਿਮਰਨਿ ਪੂਰਨ ਆਸਾ
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ
ਪ੍ਰਭ ਜੀ ਬਸਹਿ ਸਾਧ ਕੀ ਰਸਨਾ
ਨਾਨਕ ਜਨ ਕਾ ਦਾਸਨਿ ਦਸਨਾ ॥4॥
ਕਲਾ ਚੜਦੀ ਚ ਰਹਿੰਦੇ ਆ
ਢਹਿੰਦੀ ਆਲੇ ਜਾਣੀ ਨਾ
ਕੜੇ ਆਲੇ ਗੁੱਟ ਸਾਡੇ
ਮਹਿੰਦੀ ਵਾਲੇ ਜਾਣੀ ਨਾ
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ,
ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ..
ਮੰਨਿਆ ਸੱਜਣਾ ਥੋੜਾ ਸੋਚਣਾ ਜਰੂਰੀ ਹੈ !!
ਪਰ ਐਨਾ ਵੀ ਨਹੀਂ ਕਿ ਗੁਲਾਮ ਹੋ ਜਾਈਏ ।।
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ,
ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ
ਚੇਤੇ ਰੱਖਿਓ ਨਹੀਂ ਮੁੱਕਿਆ…
ਨਹੀਂ ਮੁੱਕਿਆ ਘੋਲ ਕਿਸਾਨੀ ਦਾ 🌾🌾🌾
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾
ਪੁੱਤਾਂ ਵਾਂਗ ਜਿਨਸ ਜੋ ਪਾਲਦੇ ਨੇ,
ਤਲੀਆਂ ਤੇ ਰੱਖ ਕੇ ਜਾਨਾਂ ਨੂੰ,
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ,
”
”
ਕਈ ਵਾਰੀ ਉਠ ਕੇ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਨੇ,
ਤੂੰ ਹਾਲ ਤਾਂ ਪੁੱਛ ਕੇ ਵੇਖ ਕਦੇ ਉਹ ਸੁੱਖ ਦੀ ਨੀਂਦ ਨਾ ਸੌਂਦੇ ਨੇ,
ਉਹਦੇ ਜ਼ਖ਼ਮਾਂ ਤੇ ਲੂਣ ਪਾਉਣ ਲਈ,
ਨਿੱਤ ਲੱਭਦੀ ਨਵਾਂ ਬਹਾਨਾਂ ਤੂੰ,
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ,
”
”
ਉਹ ਠਰਦੇ ਠੰਡੀਆਂ ਰਾਤਾਂ ਵਿੱਚ, ਪਿੰਡੇ ਤੇ ਹੰਢਾਉਂਦੇ ਧੁੱਪਾਂ ਨੂੰ,
ਬੇਮੌਸਮੀ ਬਾਰਸ਼ ਆਜਾਵੇ, ਪਾ ਜ਼ਾਂਦੀ ਪੱਲੇ ਦੁੱਖਾਂ ਨੂੰ,
ਲੱਕ ਕਿੰਨੀ ਵਾਰੀ ਤੋੜ ਗਏ, ਪੁਛ ਲੈ ਬੇਦਰਦ ਤੂਫਾਨਾਂ ਨੂੰ,
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ,,
”
”
ਤੂੰ ਫ਼ਸਲਾਂ ਦਾ ਮੁੱਲ ਪਾਉਣਾ ਕੀ, ਤੂੰ ਤਾਂ ਮੂੰਹ ਚੋਂ ਰੋਟੀ ਖੋਹਣ ਲੱਗੀ।
ਅੱਜ ਖੋਹ ਕੇ ਹੱਕ ਕਿਸਾਨਾਂ ਦੇ, ਅਮੀਰਾਂ ਦੀ ਝੋਲੀ ਪਾਉਣ ਲੱਗੀ।
ਲੱਗੀ ਜਿਉਂਦੇ ਜਾਗਦੇ ਲੋਕਾਂ ਨੂੰ, ਸਿਵਿਆਂ ਨੂੰ ਕਰਨ ਰਵਾਨਾ ਤੂੰ।
ਸੁਣ ਬੇਦਰਦੀ ਸਰਕਾਰੇ ਨੀਂ, ਨਾ ਰੋਲ ਮੇਰੇ ਕਿਸਾਨਾਂ ਨੂੰ
,,,
“”
ਚੁੱਲ੍ਹੇ ਵਿਚ ਡਾਹ ਦੇ ਬਿੱਲਾਂ ਨੂੰ, ਨਾ ਗੱਡ ਛਾਤੀ ਵਿਚ ਕਿੱਲਾਂ ਨੂੰ,,
ਜੇ ਵਿਗੜ ਗਿਆ ਕਿਸਾਨ ਕਿਤੇ, ਤੇਰਾ ਮਾਸ ਖਵਾ ਦਊ ਇੱਲਾਂ ਨੂੰ,,
ਹੱਕ ਲੈਣ ਤੇ ਪਰਗਟ ਜੇ ਆ ਗਏ, ਕਰ ਦਿਆਂਗੇ ਚੂਰ ਚਟਾਨਾਂ ਨੂੰ,,
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ,,
ਹਕੀਕਤ ਸੜਕਾਂ ‘ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ
ਝੂਠ ਟੀਵੀ ਤੇ,
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਜਿਸਕੇ ਸਿਰ ਊਪਰ ਤੂ ਸਵਾਮੀ
ਸੋ ਦੁਖ ਕੈਸਾ ਪਾਵੈ ।।