ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥
Sub Categories
ਹਾਲ ਨੀ ਪੁੱਛਦੇ ਮੇਰਾ … ਵੇਸੈ ਖ਼ਬਰਾਂ ਰੱਖਦੇ ਨੇ ..!! ਮੈ ਸੁਣਿਆਂ ਕੁਝ ਲੋਕ ਮੇਰੇ ਤੇ ਨਜ਼ਰਾਂ ਰੱਖਦੇ ਨੇ ..!!
31 ਅਕਤੂਬਰ 1984 ਨੂੰ ਸ਼ਹੀਦ_ਭਾਈ_ਬੇਅੰਤ_ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਸੰਤ ਭਿੰਡਰਾਂਵਾਲ਼ਿਆ ਦੀ ਕਿਤਾਬ ਵਿਚੋਂ ਇਕ ਹੁਕਮਨਾਮੇ ਦੀ ਹੱਥ-ਲਿਖਤ ਮਿਲੀ ਜੋ ਕਿ 13 ਅਕਤੂਬਰ 1984 ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੀ ਤੇ ਜਿਸਨੂੰ ਭਾਈ ਬੇਅੰਤ ਸਿੰਘ ਨੇ ਅਪਾਣੇ ਹੱਥਾਂ ਨਾਲ ਪੀਲੀ ਸਿਆਹੀ ਨਾਲ ਲਿਖਿਆ ਹੋਇਆ ਸੀ।ਇੰਦਰਾ ਗਾਂਧੀ ਨੂੰ ਸੋਧਣ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਅਤੇ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀ।
ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਅੰਗ 651-652 ਉਪਰ ਸੁਸ਼ੋਭਿਤ ਹੈ …..
ਸਲੋਕੁ ਮਃ 3 ॥
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥
ਮੁੰਡਾ ਠੰਡੇ ਸੁਭਾਅ ਵਾਲਾ ਚਾਹੀਦਾ,
ਲੜਾਕੀ ਤਾਂ ਮੈਂ ਆਪ ਬਥੇਰੀ ਆਂ…😜
ਮਸਜਿਦ ਮੇਰੀ ਤੂੰ ਕਿਓਂ ਢਾਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ,
ਆ ਜਾ ਬਹਿ ਕਿ ਦੋਵੇਂ ਪੜੀਏ, ਇੱਕ ਦੂਜੇ ਦੇ ਅੰਦਰ ਨੂੰ,
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮੰਦਰ-ਮਸਜਿਦ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ,
ਰੱਬ ਕਰੇ ਤੂੰ ਮੰਦਰ ਵਾਂਗੂੰ ਵੇਖੇਂ ਮੇਰੀ ਮਸਜਿਦ ਨੂੰ,
ਰਾਮ ਕਰੇ ਮੈਂ ਮਸਜਿਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ।
ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ,
ਮੈਂ ਨਾਨਕ ਦੀ ਬਾਣੀ ਪੜਕੇ ਦਿਆਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਙਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ,
ਜਿੰਨਾਂ ਚੀਕਰ ਨੱਥ ਨਾਂ ਪਾਈ, ਨਫ਼ਰਤ ਵਾਲੇ ਡੰਗਰ ਨੂੰ।
ਬਾਬਾ ਨਜਮੀ ਦੀ ਲਿਖਤ
ਇੱਜਤ ਅਤੇ ਤਾਰੀਫ
ਮੰਗੀ ਨਹੀ ਜਾਦੀ ਕਮਾਈ ਜਾਦੀ ਹੈ
ਲੋਕ ਤੁਹਾਡੇ ਬਾਰੇ ਕੀ ਸੋਚਦੇ
ਇਹ ਨਾ ਸੋਚੋ
ਤੁਹਾਡੇ ਸੁਪਨੇ ਕਿਵੇਂ ਪੂਰੇ ਹੋਣ ਗਏ
ਇਹ ਸੋਚੋ
ਅੱਜ ਦਾ ਗਿਆਨ
ਸ਼ੂਰੁਆਤ ਕਰਕੇ ਥੋੜਾ ਸਬਰ ਰੱਖੋ ਕਿਉਂਕਿ
ਜਿਸ ਦਿਨ ਬੀਜ ਲਗਾਇਆ ਜਾਂਦਾ
ਉਸੀ ਦਿਨ ਫਲ ਨਹੀ ਮਿਲ ਜਾਂਦਾ
ਕਹਿ ਗਿਆ ਸੀ ਦਸ਼ਮੇਸ਼ ਪਿਤਾ ਕੁੱਝ ਪੰਜਾਬ ਨੂੰ।
ਹੱਥ ਨਾ ਲਾਇਓ ਮਾਸ ਤੇ ਸ਼ਰਾਬ ਨੂੰ।
ਅਮ੍ਰਿਤ ਵਾਟੇ ਦਾ ਹੈ ਤੂੰ ਘੁੱਟ ਭਰਨਾ।
ਪਖੰਡੀਆ ਦੇ ਡੇਰਿਆਂ ਤੇ ਬਹਿਣਾ ਛੱਡ ਦੇ।
ਅਕਾਲ ਪੁਰਖ ਦਾ ਹੈ ਤੂੰ ਲੜ ਫੜਨਾ।
ਛੱਡ ਕੇ ਝੂਠ ਫਸਾਦ ਦੇ ਪਖੰਡ ਨੂੰ।
ਗੁਰੂ ਮਾਨਿਓ ਗ੍ਰੰਥ ਨੂੰ।
ਬਾਪੂ ! ਮੇਰੇ ਬੂਟ ਟੁੱਟੇ ਪਏ ਨੇ, ਮੈਂ ਇਹ
ਪਾ ਕੇ ਸਕੂ਼ ਨੀ ਜਾਂਦਾ। ਮੇਰੇ
ਆੜੀ ਮੇਰਾ ਮਖੌਲ ਉਡਾਉਂਦੇ ਨੇ!”
ਦੀਪੇ
ਦੀ ਗੱਲ ਸੁਣ ਕੇ ਕਰਮ ਸਿੰਘ ਸੋਂਚੀ ਪੈ
ਗਿਆ।
“ਪੁੱਤਰ, ਪਰਸੋਂ ਸ਼ਹਿਰੋਂ ਜਰੂਰ ਲਿਆ
ਦੂੰ।
ਨਾਲੇ ਮੈਂ ਆੜਤੀਏ ਨੂੰ ਮਿਲ ਕੇ
ਆਉਣਾ।”
ਕਰਮ ਸਿੰਘ ਨੇ ਚੁੱਪ ਤੋੜੀ।
ਆਪਣੀ ਘਰਵਾਲੀ ਨੂੰ ਪੱਠਿਆਂ
ਦਾ ਕਹਿ ਕੇ ਸੋਚੀਂ ਪਿਆ ਉਹ
ਖੇਤਾਂ ਵੱਲ
ਨੂੰ ਹੋ ਤੁਰਿਆ। ਕਰਮ ਸਿਓੁਂ ਕੋਲ ਕੁੱਲ
ਚਾਰ ਕੁ ਏਕੜ ਜ਼ਮੀਂਨ ਸੀ । ਘਰ
ਵਾਲੀ ਦਿ ਬਿਮਾਰੀ, ਬੱਚਿਆਂ
ਦੇ ਖਰਚ
ਅਤੇ ਥੋੜ੍ਹੀ ਜ਼ਮੀਨ ਹੋਣ ਕਰਕੇ
ਉਸਦਾ ਲੱਕ ਟੁੱਟਿਆ ਪਿਆ ਸੀ।
ਦੋ ਸਾਲ ਪਹਿਲਾਂ ਲਏ ਕਰਜ਼ੇ
ਦਾ ਤਾਂ ਵਿਆਜ਼ ਵੀ ਨਹੀਂ ਸੀ ਮੁੜ
ਰਿਹਾ ।
ਉਪਰੋਂ ਵੱਡੀ ਕੁੜੀ ਦੇ ਵਿਆਹ ‘ਚ ਕੁਝ
ਹੀ ਦਿਨ ਰਹਿਣ ਕਰਕੇ ਉਹ ਹੁਣ
ਆੜਤੀਏ ਤੋਂ ਵਿਆਜੂ ਪੈਸੇ ਲੈਣ ਲਈ
ਮਜ਼ਬੂਰ ਹੋ ਗਿਆ ਸੀ। ਪੈਸੇ
ਦਾ ਇੰਤਜ਼ਾਮ
ਕਰਕੇ ਉਸ ਨੇ ਕੁੜੀ ਦੇ ਹੱਥ ਪੀਲੇ ਕਰ
ਦਿੱਤੇ। ਕਰਮ ਸਿਓੁਂ ਨੂੰ ਕਰਜ਼ੇ
ਦਾ ਫਿਕਰ
ਲਗਾਤਾਰ ਖਾਈ
ਜਾ ਰਿਹਾ ਸੀ। ਪਰ ਪੱਕ
ਰਹੀ ਫਸਲ ਨੇ ਆਸ ਨੂੰ ਜਗਾਈ
ਰੱਖਿਆ
ਸੀ।
“ਬਾਪੂ ! ਮੰਜੇ ਅੰਦਰ ਕਰੀਏ ਮੀਂਹ ਆ
ਗਿਐ।” ਦੀਪੇ ਨੇ ਰਾਤ ਨੂੰ ਵਿਹੜੇ
‘ਚ ਸੁੱਤੇ
ਬਾਪੂ ਨੂੰ ਹਲੂਣਿਆ, ਕੁਝ
ਚਿਰਾਂ ਪਿਛੋਂ
ਝੱਖੜ ਹਨੇਰੀ ਨਾਲ ਗੜ੍ਹੇ ਪੈ ਰਹੇ
ਸਨ।
ਕਰਮ ਸਿਉਂ ਦਾ ਦਿਲ ਧੜਕ
ਰਿਹਾ ਸੀ।
ਸਵੇਰੇ ਖੇਤਾਂ’ਚ ਜਾ ਕੇ ਦੇਖਿਆ
ਤਾਂ ਸਾਰੀ ਫਸਲ ਤਬਾਹ ਹੋ ਗਈ
ਸੀ।
ਉਹ ਚੁੱਪਚਾਪ ਵਾਪਸ ਆ ਕੇ ਕਮਰੇ ਚ
ਲੇਟ ਗਿਆ।
ਅਚਾਨਕ ਉਠ ਕੇ ਸਿਰ
ਦਾ ਪਰਨਾ ਲਾਹ
ਕੇ ਕਰਮ ਸਿਉਂ ਨੇ ਆਪਣੇ ਗਲ’ਚ ਬੰਨ੍ਹ
ਲਿਆ।
“ਬਾਪੂ !ਬਾਪੂ ! ਸਰਕਾਰ ਨੇ
ਆਪਣਾ ਕਰਜ਼ਾ ਮੁਆਫ਼ ਕਰ ਦਿੱਤੇ।
ਹੁਣੇ
ਟੀ. ਵੀ. ‘ਚ ਖਬਰ ਆਈ ਏ। ਭੱਜੇ
ਆਉਂਦੇ
ਦੀਪੇ ਨੇ ਕਮਰੇ
ਦਾ ਦਰਵਾਜ਼ਾ ਖੋਲਿ੍ਆ।
ਕਰਮ ਸਿਊਂ ਦੀ ਲਾਸ਼ ਪੱਖੇ ਨਾਲ
ਲਟਕ
ਰਹੀ ਸੀ।”
ਕਰਜ਼ਾ ਮੁਕਤੀ ਦੀ ਖਬਰ ਆਉਣ ਤੋਂ
ਕੁਝ
ਚਿਰ ਪਹਿਲਾਂ ਹੀ ਉਹ ਕਰਜ਼ੇ ਤੋਂ
ਮੁਕਤ
ਹੋ ਚੁੱਕਿਆ ਸੀ…..
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ ।।
ਵਾਲ ਵਾਲ ਵਿੱਕ ਗਿਆ ਬਾਪ ਦਾ
ਧੀ ਦੇ ਤਨ ਲਈ ਕੱਪੜੇ ਖਰੀਦਦੇ
ਧੀ ਨੇ ਮਸ਼ਹੂਰ ਹੋਣ ਲਈ ਵਕਤ ਨਾ ਲਾਇਆ
ਤਨੋ ਕੱਪੜੇ ਖਿਸਕਾਉਂਦਿਆ!
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।
ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ
ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਆਪ ਸਭ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆ ਜੀ
ਸਾਡੇ ਦੇਸ਼ ਦੇ ਜਵਾਨਾਂ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ
ਕੁੜੀਆ ਦੇ inbox ਚੋ ਬਾਹਰ ਨਿਕਲਣ ਦੀ ਲੋੜ ਹੈ 😂😅
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਚੌਥੀ ਪਾਤਸ਼ਾਹੀ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
ਸਤਿਗੁਰੂ ਜੀ ਸਾਰਿਆਂ ਉੱਤੇ ਆਪਣੀ ਮਿਹਰ ਬਖਸ਼ਿਸ਼ ਕਰਨ।
ਬਚਾਉਣ ਵਾਲੇ ਕੱਚ ਵਰਗੇ ਰਿਸ਼ਤਿਆਂ ਨੂੰ ਵੀ ਬਚਾ ਲੈਂਦੇ ਨੇਂ,,,,,!!