Sub Categories

ਰਿਸ਼ਤਿਆਂ ਦੀ ਕਦਰ ਕਰੋ
ਨਾਲ ਕੀਤੀਆਂ ਹੋਈਆਂ ਤਸਵੀਰਾਂ
ਕਦੇ ਕਿਸੇ ਦੀ ਕਮੀ ਪੂਰੀ ਨੀ ਕਰ ਦੀਆਂ



ਸੱਦਾ ਆ ਗਿਆ ਜਦੋਂ ਵੀ ਜਾਵਣੇ ਦਾ,
ਤੂੰ ਵੀ ਚੱਲ ਪੈਣਾ ਮੈਂ ਵੀ ਚੱਲ ਪੈਣਾ,
ਤੇਰਾ ਮੇਰਾ ਮੁਸਾਫ਼ਰਾ ਕੀ ਝਗੜਾ,
ਨਾ ਤੂੰ ਰਹਿਣਾ ਤੇ ਨਾ ਮੈਂ ਰਹਿਣਾ।।

ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ
ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.

ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ
ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ..
ਨਾ ਖੁਦਾ ਬੁਰਾ ਹੈ, ਨਾ ਭਗਵਾਨ ਬੁਰਾ ਹੈ
ਧਰਮ ਦੇ ਨਾਂ ਤੇ ਭੜਕਾਵੇ ਜੋ ਇਨਸਾਨ ਬੁਰਾ ਹੈ..


ਮੈਂ ਜਿੰਨਾਂ ਦੇ ਝੂਠ ਦਾ ਮਾਣ ਰੱਖ ਲੈਨਾ ..!!
ਉਹ ਸਮਝਦੇ ਨੇ ਮੈਨੂੰ ਬੇਵਕੂਫ਼ ਬਣਾ ਲਿਆ..

ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ।।
(ਫ਼ਰੀਦ ਜੀ/1383)
ਇਨਸਾਨ ਸੰਤਾਂ ਮਹਾਂਪੁਰਸ਼ਾਂ ਦੇ ਵਚਨਾਂ ਨੂੰ ਸੁਣਦਾ ਵੀ ਹੈ, ਪੜਦਾ ਵੀ ਹੈ,ਪਰ ਉਹਨਾਂ ਉਪਰ ਵਿਚਾਰ ਨਹੀਂ ਕਰਦਾ। ਇਸਦੀ ਹਾਲਤ ਬਗਲੇ ਵਰਗੀ ਹੈ, ਜਿਹੜਾ ਦਰਿਆ ਦੇ ਕਿਨਾਰੇ ਬੈਠਾ ਮੱਛੀ ਨੂੰ ਫੜ ਕੇ ਉਪੱਰ ਵੱਲ ਸੁੱਟਦਾ ਹੈ । ਇਸ ਤਰ੍ਹਾਂ ਇਹ ਮੱਛੀ ਦੇ ਨਾਲ ਕਲੋਲਾਂ ਕਰਦਾ ਹੈ। ਦੁਨੀਆ ਦੀ ਉਸਨੂੰ ਕੋਈ ਖ਼ਬਰ ਨਹੀਂ ਹੁੰਦੀ। ਅਚਾਨਕ ਇੱਕ ਬਾਜ਼ ਉਸ ਉਪੱਰ ਝਪਟ ਮਾਰਦਾ ਹੈ ਅਤੇ ਉਸ ਬਗਲੇ ਦੇ ਨਾਲ ਓਹ ਘਟਨਾ ਵਾਪਰ ਜਾਂਦੀ ਹੈਂ ਜਿਹੜੀ ਉਸਨੇ ਕਦੇ ਸੋਚੀ ਵੀ ਨਹੀਂ ਸੀ। ……….. ਇਹੀ ਹਾਲਤ ਇਨਸਾਨ ਦੀ ਹੈ ਉਹ ਵੀ ਮੋਹ ਮਾਇਆ ਦੇ ਦਰਿਆ ਦੇ ਵਿੱਚ ਬਗਲੇ ਦੀ ਤਰ੍ਹਾਂ ਮਸਤ ਹੈ।ਪਰ ਜਿਸ ਸਮੇਂ ਜਮ ਇਸਨੂੰ ਲੈਣ ਵਾਸਤੇ ਆ ਜਾਂਦਾ ਹੈ ਉਸ ਵੇਲੇ ਇਸ ਨੂੰ ਪਤਾ ਲੱਗਦਾ ਹੈ ਕਿ ਆਪਣਾ ਮਨੁੱਖਾ ਜੀਵਨ ਜੋ ਕਿ ਬਹੁਤ ਹੀ ਕੀਮਤੀ ਸੀ ਉਸਨੂੰ ਵਿਅਰਥ ਗੁਆ ਕੇ ਜਾ ਰਿਹਾ ਹਾਂ।


ਰੱਬ ਨੂੰ ਦਿੱਤੀ ਦਰਖਾਸਤ ਦੀ ਸੁਣਵਾਈ ਭਾਵੇਂ ਦੇਰ ਨਾਲ਼ ਹੋਵੇ
ਪਰ ਫੈਸਲਾ ਹਮੇਸ਼ਾ ਇਨਸਾਫ ਲਈ ਹੀ ਹੁੰਦਾ ਹੈ….


ਇਹੀ ਰਸਤੇ ਲੈ ਜਾਣਗੇ ਮੰਜ਼ਿਲਾਂ ਤੱਕ
ਹੌਂਸਲਾ ਰੱਖ..
ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ।

ਔਰਤ ਦੇ ਲੱਖ ਜਜ਼ਬਾਤ ਸਿਵੇਆ ਤਕ ਨਾਲ ਹੀ ਜਾਂਦੇ ਨੇ
ਨਾ ਪੇਕੇ ਆ ਨੂੰ ਦਸ ਸਕਦੀ ਆ
ਤੇ ਨਾ ਸਹੁਰਿਆਂ ਨੂੰ

ਲੱਖ ਲਾਹਣਤਾ ਕੱਲਿਆ ਨੂੰ ਜੋ ਝੁੰਡ ਵਿੱਚ ਵੀ ਆ ਮਤਲਬ ਕਿ ਸਾਰੇ ਦੱਲਿਆ ਨੂੰ
ਅਸਲੀ ਮੁੱਦੇ ਕੀ ਸੀ ਖੇਤੀ ਦੇ ਕਿਸਾਨਾ ਦੇ ਮਜਦੂਰਾ ਦੇ ਚੜਦੇ ਤੋ ਦਿਨ ਢੱਲਿਆ ਤੋ
ਲੱਖ ਲਾਹਣਤਾ ਦੱਲਿਆ ਨੂੰ ਝੁੰਡਾ ਵਾਲਿਆ ਤੇ ਕੱਲਿਆ ਨੂੰ
ਬਾਪੂ ਮਾਤਾ ਮੋਰਚੇ ਤੇ ਪੁੱਤ ਖੜਾ ਏ ਬਾਡਰ ਤੇ
ਪੀਣਾ ਦੀਆ ਤੋਪਾ ਆਸੂ ਗੈਸ ਚੜਾਇਆ ਗੱਡੀਆ ਕਿਸ ਦੇ ਆਡਰ ਤੇ
ਫੇਰ ਦੁੱਖ ਲੱਗਦਾ ਕਿਓ ਭਾਈ ਆਪਸ ਵਿੱਚ ਰੱਲਿਆ ਨੂੰ
ਲੱਖ ਲਾਹਣਤਾ ਦੱਲਿਆ ਨੂੰ ਝੁੰਡਾ ਵਾਲੇ ਤੇ ਕੱਲਿਆ ਨੂੰ
ਮੁੱਦੇ ਤੋ ਭਟਕਾ ਰਹੇ ਨੇ ਗੁਰੂ ਦੀ ਬਾਣੀ ਵਿੱਚ ਲਿਆ ਰਹੇ ਨੇ
ਹਰ ਕੋਈ ਚਾਹੁੰਦਾ ਇੱਥੇ ਹੀਰੋਪੰਤੀ ਜਬਰਦਸਤੀ ਹੱਕ ਜਿਤਾ ਰਹੇ ਨੇ
ਓੁਹ ਵੀ ਇੱਥੇ ਰੋਹਬ ਝਾੜ ਦਿੰਦਾ ਜੋ ਕੱਡਿਆ ਹੁੰਦਾ ਘਰ ਦਿਆ ਬੰਦਿਆ ਤੋ
ਲੱਖ ਲਾਹਣਤਾ ਦੱਲਿਆ ਨੂੰ ਝੁੰਡਾ ਵਾਲੇ ਤੇ ਕੱਲਿਆ ਨੂੰ
ਦਿਸਦਾ ਨਹੀ ਸੰਘਰਸ ਵਿੱਚ ਅਪਣੇ ਮੁੱਦੇ ਲੈ ਬੈਠੇ
ਕਿਰਤ ਕਰੋ ਤੇ ਵੰਡ ਖਾਓ ਦੀ ਬਾਣੀ ਤੋ ਪਿੱਛੇ ਰਿਹ ਗਏ
ਹੁਣ ਕੀ ਕਰਣਾ ਕਿਰਸਾਨਾ ਤੂੰ ਵਿੱਚ ਮੋਰਚੇ ਦੇ ਰਲਿਆ ਨਕਲੀ ਖੱਲਾ ਤੋ
ਲੱਖ ਲਾਹਣਤਾ ਦੱਲਿਆ ਨੂੰ ਝੁੰਡਾ ਵਾਲਿਆ ਤੇ ਕੱਲਿਆ ਨੂੰ
ਗੁਰੂ ਅਮਰ ਹੈ ਅੰਤਰਜਾਮੀ ਪਈ ਮੁਸੀਬਤ ਰੱਬਾ ਆਪੀ ਸਾਭੀ
ਤੇਰੀ ਅਦਾਲਤ ਵਿੱਚ ਕੇਸ ਹੈ ਕਿਰਤੀ ਕਿਸਾਨਾ ਦਾ ਮਾੜਾ ਚੰਗਾ ਆਪੀ ਜਾਚੀ
ਜੋ ਨਾਲ ਨੇ ਸੁਕਰਾਨਾ ਸਰਬੱਤ ਦਾ ਭਲਾ ਬਚਾ ਕੇ ਝਾੜਨ ਵਾਲਿਆ ਪੱਲਿਆ ਤੋ
ਲੱਖ ਲਾਹਣਤਾ ਦੱਲਿਆ ਨੂੰ ….. … ….. ..
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਜੈ ਜਵਾਨ ਜੈ ਕਿਸਾਨ


ਮੱਥਾ ਟੇਕਣ ਦਾ ਅਸਲ ਮਤਲਬ ਆਪਣੀ ਮੱਤ ਛੱਡਕੇ
ਗੁਰੂ ਜੀ ਦੀ ਮੱਤ ਦਿਮਾਗ(ਮੱਥੇ)ਵਿੱਚ ਵਸਾ ਲੈਣੀਂ ਹੁੰਦਾ ਹੈ,
ਅਫਸੋਸ ਅਸੀਂ ਮੱਥੇ ਰਗੜ੍ਹਨ ਤੱਕ ਹੀ ਸੀਮਤ ਹੋ ਗਏ


ਅੱਜ ਦੇ ਲੋਕ ਕਿਸੇ ਧੀ ਭੈਣ ਦੀ ਇੱਜ਼ਤ ਤੋਂ ਕੱਪੜਾ ਚਕਦੇ ਆ,
ਪਹਿਲਾਂ ਜਮਾਨੇ ਵਿਚ ਇੱਜ਼ਤ ਤੇ ਪੜਦਾ ਪਾਉਂਦੇ ਸੀ , ਕਲਜੁਗ

ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ
ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ


ਸਕਲਾਂ ਵੀ ਸੋਹਣੀ ਹੋ ਜਾਣਗੀਆਂ
ਪੈਸਾ ਹੋਣਾ ਚਾਹੀਦਾ,ਪਰ ਇਜ਼ਤ ਨੂੰ
ਦਾਗ ਇੱਕ ਵਾਰੀ ਲੱਗ ਜਾਵੇ
ਉਹ ਵਾਪਿਸ ਨਾਹੀ ਲਹਿੰਦਾ !!
ਇਸ ਲਈ ਇਜ਼ਤ ਅਸੂਲ ਚੰਗੇ ਰੱਖੋ
ਜਿਹਨਾ ਦਾ ਕੋਈ ਰੇਟ ਤੇ ਮੁੱਲ ਨਹੀਂ

ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ

ਗਲਤੀਆਂ ਲੱਭਣਾ ਗਲਤ ਨਹੀਂ …
ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!