Sub Categories

ਉੱਡੀਂ ਉੱਡੀਂ ਵੇ ਸ਼ਹੀਦਾਂ ਦਿਆ ਤੋਤਿਆ

ਮੈੰਨੂੰ ਖਬਰ ਲਿਆਦੇ ਉਸ ਅੱਲਾ ਦੇ ਘਰ ਦੀ

ਕਿੱਥੇ ਸੀ ਖਿੱਚੀ ਲਕੀਰ ਬਾਬੇ ਸਿੰਘ ਦੀਪ ਨੇ

ਕਿੱਥੇ ਦੱਸ ਬਿਨਾਂ ਸੀਸ ਤੋਂ ਕੱਲੀ ਧੜ ਲੜਗੀ

ਉੱਡੀਂ ਉੱਡੀਂ ਵੇ ਸ਼ਹੀਦਾਂ ਦਿਆ ਤੋਤਿਆ

ਮੈੰਨੂੰ ਖਬਰ ਲਿਆਦੇ ਉਸ ਅੱਲਾ ਦੇ ਘਰ ਦੀ



ਜਦੋਂ ਗੁਰੂ ਨਾਨਕ ਪਾਤਸ਼ਾਹ ਲੋਧੀਆਂ ਦੇ ਮੋਦੀ-ਖਾਨੇ ਵਿੱਚ ਨੌਕਰੀ ਕਰਨ ਆਪਣੀ ਭੈਣ ਬੇਬੇ ਨਾਨਕੀ ਪਾਸ ਲਗਪਗ ਸੌ ਮੀਲ ਦਾ ਸਫਰ ਕਰਕੇ ਸੁਲਤਾਨਪੁਰ ਆਏ ਤਾਂ ਭੈਣ ਨਾਨਕੀ ਆਪਣੇ ਛੋਟੇ ਵੀਰ ਦੇ ਚਰਨ ਛੂਹਣ ਨਿਉਂ ਪਈ। ਨਾਨਕ ਜੀ ਨੇ ਇਸ ਗੱਲ ਦਾ ਰੋਸ ਕਰਦਿਆਂ ਕਿਹਾ ਕਿ ਚੂੰਕਿ ਤੁਸੀਂ ਵੱਡੇ ਭੈਣ ਜੀ ਹੋ ਇਸ ਲਈ ਮੇਰਾ ਹੀ ਤੁਹਾਡੇ ਪੈਰ ਛੂਹਣ ਦਾ ਫ਼ਰਜ਼ ਬਣਦਾ ਹੈ। ਤਾਂ ਜਿਵੇਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਦੀ ਹੈ, ਨਾਨਕੀ ਜੀ ਨੇ ਉੱਤਰ ਦਿੱਤਾ :
“ ਤੂੰ ਸੱਚ ਆਖਦਾ ਹੈਂ, ਪਰ ਤੂੰ ਆਦਮੀ ਹੋਵੇ ਤਾਂ ਇਹ, ਬਾਤਾਂ ਕਰਾਂ ਅਤੇ ਤੂੰ ਤਾਂ ਮੈਨੂੰ ਪਰਮੇਸ਼ਰ ਹੀ ਨਜ਼ਰ ਆਂਵਦਾ ਹੈਂ……..”
ਜਿਹਾ ਕਿ ਭੱਟ ਸਾਹਿਬਾਨ ਨੇ ਵੀ ਫ਼ੁਰਮਾਇਆ ਹੈ “ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਉ”॥
ਧੰਨ ਬਾਬਾ ਨਾਨਕ 📿🙏🏽

ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ,
ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਹਢੇ ਨਾਲ ਪ੍ਰੀਤ।।

ਅੱਥਰੂ ਆਣ ਤਾਂ ਦੋਸਤਾਂ ਖ਼ੁਦ ਪੂੰਝ ਲਈ
ਲੋਕ ਪੂੰਝਣ ਆਣ ਗੇ ਤਾਂ ਸੋਦਾ ਕਰਨਗੇ !


ਸਿਰਫ਼ ਦੋ ਹੀ ਇਸ਼ਕ ਕਾਮਯਾਬ ਨੇ
ਇੱਕ ਰੱਬ ਨਾਲ
ਦੂਜਾ ਮਾਂ ਬਾਪ ਨਾਲ

ਕਦੇ ਹੱਸਣ ਦੀ ਵਜ੍ਹਾ ਭਾਲਦੇ ਸੀ ਅਸੀਂ…!!!
ਫਿਰ ਕੁੱਝ ਇਸ ਕਦਰ ਟੁੱਟੇ ਕਿ…!!!
ਬੇਵਜ੍ਹਾ ਗੱਲ ਗੱਲ ਤੇ ਹੱਸਣਾ ਸਿੱਖ ਗਏ..


ਅਕਾਲ ਪੁਰਖ ਨੂੰ ਸੱਚੇ ਦਿਲੋ ਯਾਦ ਕਰਨ ਨਾਲ
ਦੁੱਖ ਤਾਂ ਦੂਰ ਹੁੰਦੇ ਨੇ।
ਜਿੰਦਗੀ ਵਿੱਚ ਕਿੱਸੇ ਚੀਜ ਦਾ
ਘਾਟਾ ਨਹੀ ਰਹਿੰਦਾ ਜੀ 🙏
ਵਾਹਿਗੁਰੂ ਜੀ


ਜ਼ਿੰਦਗੀ ਇੱਕ ਖੇਡ ਵਰਗੀ ਹੈ,
ਬਹੁਤ ਸਾਰੇ ਖਿਡਾਰੀ ਹਨ.
ਜੇ ਤੁਸੀਂ ਉਨ੍ਹਾਂ ਨਾਲ ਨਹੀਂ ਖੇਡਦੇ,
ਤਾਂ ਉਹ ਤੁਹਾਡੇ ਨਾਲ ਖੇਡਣਗੇ।

ਓਹੀ ਦਿੱਲੀ ਤੇ ਓਹੀ ਚਾਂਦਨੀ ਚੌਂਕ ”
ਤਿੰਨ ਸੂਰਬੀਰ ਯੋਧਿਆਂ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ, ਕਾਜ਼ੀ ਕਹਿੰਦਾ, ਅਜੇ ਵੀ ਸਮਾਂ ਹੈ, “ਹਕੂਮਤ ਨਾਲ ਸਾਂਝ ਪਾ ਲਓ ਤੇ ਆਪਣਾ ਖ਼ਿਆਲ ਛੱਡ ਦਿਓ, ਬੱਸ ਸਾਡੀ ਹਾਂ ਵਿੱਚ ਹਾਂ ਮਿਲਾਓ ਤੇ ਜਾਨ ਬੱਚ ਸਕਦੀ ਹੈ”। ਕਾਜ਼ੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ— “ਦੇਖੋ ਅਸਾਂ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ ਹੈ”। ਸ਼ਾਂਤ ਚਿੱਤ ਗੁਰਦੇਵ ਪਿਤਾ ਜੀ ਨੇ ਕੇਵਲ ਇਤਨਾਂ ਹੀ ਕਿਹਾ ਕਿ, “ਐ ਕਾਜ਼ੀ ਮੈਨੂੰ ਖ਼ੁਸ਼ੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਦੇ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਦੇ ਪੂਰੇ ਨੰਬਰ ਲੈ ਕੇ ਇਮਤਿਹਾਨ ਵਿਚੋਂ ਪਾਸ ਹੋਏ ਹਨ”। ਫਿਰ ਜਲਾਦ ਬੋਲਿਆ ਤੇ ਕਹਿੰਦਾ, ਮੈਂ, “ਖ਼ਾਨਦਾਨੀ ਜਲਾਦ ਹਾਂ”। ਗੁਰੂ ਜੀ ਨੇ ਕਿਹਾ – “ਜਲਾਦ ਤੂੰ ਭੁੱਲਦਾ ਏਂ, ਤੈਨੂੰ ਨਹੀਂ ਪਤਾ ਅਸੀਂ ਸ਼ਹੀਦੀਆਂ ਪਾਉਣ ਵਾਲੇ ਖ਼ਾਨਦਾਨੀ ਸ਼ਹੀਦ ਹਾਂ”।
ਗੁਰਦੇਵ ਪਿਤਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਰੁੜ੍ਹਦੇ ਜਾਂਦੇ ਹਿੰਦੂ-ਧਰਮ ਨੂੰ ਬਚਾਇਆ ਹੈ, ਓਥੇ ਸਮੁੱਚੀ ਮਨੁਖਤਾ ਨੂੰ ਸੁੱਖ ਸ਼ਾਂਤੀ ਦੇਣ ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ, ਪਰ ਉਸੇ #ਹਿੰਦੂ ਧਰਮ ਦੇ #ਵਾਰਿਸਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ #ਸਿੱਖਾਂ ਦੀ ਘਰਾਂ ਵਿਚੋਂ ਕੱਢ ਕੱਢ #ਇੱਜਤ ਲੁੱਟੀ ਤੇ #ਜਿਓੰਦੇ ਗਲ਼ਾਂ ਚ ਟਾਇਰ ਪਾ ਕੇ ਸਾੜ੍ਹ ਦਿੱਤੇ I

ਸਾ ਧਰਤੀ ਭਈ ਹਰੀਆਵਲੀ
ਜਿਥੈ ਮੇਰਾ ਸਤਿਗੁਰੁ ਬੈਠਾ ਆਇ ।।
ਸੇ ਜੰਤ ਭਏ ਹਰੀਆਵਲੇ
ਜਿਨੀ ਮੇਰਾ ਸਤਿਗੁਰੁ ‌ਦੇਖਿਆ ਜਾਇ।।


ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ
ਮੱਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ।।


ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ
ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ

ਆਪੇ ਬੀਜਿ ਆਪੇ ਹੀ ਖਾਹੁ
ਨਾਨਕ ਹੁਕਮੀ ਆਵਹੋ ਜਾਹੋ ।।


ਕੀ ਮਾਣ ਕੋਠੀਆਂ ਕਾਰਾਂ ਦਾ,
ਤੇਰੇ ਨਾਲ ਬੈਠੀਆਂ ਨਾਰਾਂ ਦਾ
ਗੱਲ ਕਿੰਨੀ ਟੁੱਚੀ ਲੱਗਦੀ ਏ,
ਹੁੱਕਾ ਪੀਂਦਾ ਪੁੱਤ ਸਰਦਾਰਾ ਦਾ!!!

ਜਿਹਨਾਂ ਦਾ ਗੁਰੂ ਆਪਣਾ ਹੁੰਦਾ
ਉਹਨਾਂ ਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਪੈਂਦੀ।
ਉਹਨਾਂ ਦੇ ਜਵਾਬ ਦੇਣ ਵਾਲਾ ਉਹਨਾਂ ਦਾ ਸਮਰੱਥ ਪਿਤਾ ਹੁੰਦਾ ਹੈ।

ਮਾਂ ਕਦੇ ਮਰਦੀ ਨਹੀਂ
ਉਹ ਹਮੇਸ਼ਾਂ ਆਪਣੇ ਬੱਚਿਆਂ ਦੇ ਦਿਲ,
ਦਿਮਾਗ, ਸੁਭਾਅ, ਸੰਸਕਾਰਾਂ ਚ ਜਿਓਂਦੀ ਰਹਿੰਦੀ ਹੈ