ਸਬਰ, ਸੰਤੋਖ ਤੇ ਸਕੂਨ
ਤਿੰਨੇ ਬਖਸ਼ੀ ਮਾਲਕਾ
Sub Categories
ਅਵੇਸਲੇ ਕਰ ਕੇ ਪਿੱਛਿਓਂ ਵਾਰ ਕਰਨਾ ਦਿੱਲੀ ਦੀ ਪੂਰਾਣੀ ਆਦਤ ਏ..
ਦਸਮ ਪਿਤਾ ਨੂੰ ਅਨੰਦਪੁਰ ਸਾਬ ਕਿਲਾ ਛੱਡਣ ਲਈ
ਆਟੇ ਦੀਆਂ ਗਊਆਂ ਭੇਜ ਖਾਦੀਆਂ ਝੂਠੀਆਂ ਕਸਮਾਂ ਅਤੇ
ਦੋ ਜੂਨ ਚੁਰਾਸੀ ਨੂੰ ਇੰਦਰਾ ਵੱਲੋਂ ਦਿੱਤਾ ਸ਼ਾਂਤੀ ਦਾ ਸੰਦੇਸ਼ ਜਰੂਰ ਮਨ ਵਿਚ ਰੱਖੀਏ..
ਕਿਓੰਕੇ ਫੌਜਾਂ ਅੱਗੇ ਵੀ ਕਈ ਵੇਰ ਜਿੱਤ ਕੇ ਅੰਤ ਨੂੰ ਹਰ ਜਾਂਦੀਆਂ ਰਹੀਆਂ ਨੇ!
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ
ਅੰਦਰੂਨੀ ਚੋਟਾਂ ਦਾ ਇਲਾਜ਼ ਦਵਾਈ ਨਹੀਂ
ਬਾਣੀ ਕਰਦੀ ਹੈ
ਇਜਾਜ਼ਤ ਚੀਜ਼ ਤੇਰੀ ਕੋਈ,ਚੱਕਣ ਲਈ ਦੇ-ਦੇ ਵੇ,
ਤੇਰਾ ਕੋਈ ਪੁਰਾਣਾ ਮਫ਼ਲਰ,ਰੱਖਣ ਲਈ ਦੇ-ਦੇ ਵੇ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
ਅਸੀਂ ਗਰਦਨ ਉੱਚੀ ਕਰ ਕੇ
ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ
ਪਰ “ਉਹ” ਮਨ ਨੀਵਾਂ ਕਰਨ ਨਾਲ
ਨਜ਼ਰ ਆਉਂਦਾ ਹੈ।
ਕੀ ਏ ਉਹਦੇ ਦਿਲ ਵਿੱਚ
ਮੇਰਾ ਨਾਲ ਖੋਲਦਾ ਕਿਓਂ ਨਹੀਂ
ਚੁੱਪ ਚਾਪ ਰਹਿੰਦਾ ਏ ਕਿਓਂ
ਮੇਰੇ ਨਾਲ ਕਾਹਤੋ ਬੋਲਦਾ ਨਹੀਂ
ਕਿਸ ਵਾਸਤੇ ਭਰੀ ਬੈਠਾ ਅੱਖੀਆਂ ਨੂੰ
ਮੇਰੇ ਗਲ ਲੱਗਕੇ ਹੰਝੂ ਡੋਲਦਾ ਕਿਓਂ ਨਹੀਂ
ਹੱਸਦਿਆਂ ਵਾਰ ਦੇਵਾ ਆਪਣੀਆਂ ਖੁਸ਼ੀਆਂ ਤੇਰੇ ਤੋਂ
ਪਰ ਚੰਦਰਿਆਂ ਤੂੰ ਕੋਈ ਦੁੱਖ ਤਾਂ ਫਰੋਲਦਾ ਨਹੀਂ (
ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ , ਧਰਮ ਨਹੀਂ ਹਾਰਿਆ ਤਿੰਨਾ ਸਿੰਘਾਂ , ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਅਰਦਾਸ ਦੇ ਇਹ ਬੋਲ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ। ਇੰਨਾਂ ਵਿੱਚ ਉਹ ਮਰਜੀਵੜੇ ਸ਼ਾਮਿਲ ਹਨ ਜਿਨ੍ਹਾਂ ਨੇ ਧਰਮ ਕਮਾਇਆ ਹੈ , ਜਿਨ੍ਹਾਂ ਦੇ ਨਾਂਅ ਵੀ ਅਸੀਂ ਨਹੀਂ ਜਾਣਦੇ।
ਪਿੱਛੇ ਜਿਹੇ ਪਤਾ ਲੱਗਾ ਕਿਸੇ ਰਿਸ਼ਤੇਦਾਰ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ । ਉਨਾਂ ਨੂੰ ਜਾਣਦਾ ਨਹੀਂ ਸੀ ਪਰ ਨੇੜੇ ਦੇ ਰਿਸ਼ਤੇਦਾਰ ਦੇ ਨੇੜਲੇ ਰਿਸ਼ਤੇਦਾਰ ਸਨ ਇਸ ਕਰਕੇ ਜਾਣ ਦਾ ਮਨ ਹੀ ਬਣਾ ਰਿਹਾ ਸੀ ।ਜਾ ਚੁੱਕੀ ਆਤਮਾ ਬਾਰੇ ਸੰਖੇਪ ਜਿਹੀ ਜਾਣਕਾਰੀ ਲੈਣੀ ਚਾਹੀ ਤੇ ਪਤਾ ਲੱਗਿਆ ਉਹ ਸ਼ਖ਼ਸ ਬਲਾਇੰਡ ਸੀ ।ਮੇਰਾ ਅੱਗਲਾ ਸਵਾਲ ਸੀ ਕੀ ਬਚਪਨ ਤੋਂ ਹੀ ਉਨ੍ਹਾਂ ਨੂੰ ਨਹੀਂ ਦਿੱਖਦਾ ਸੀ। ਉਨਾਂ ਦੱਸਿਆ ਨਹੀਂ ਭਰ ਜਵਾਨੀ ਦੀ ਉਮਰ ਸੀ । ਉਨਾਂ ਦੱਸਿਆ ਕਿ ਉਹ ਬੀਮਾਰ ਹੋ ਗਏ ਸਨ। ਦਵਾਈਆਂ ਦੇ ਅਸਰ ਕਰਕੇ ਨਜ਼ਰ ਚਲੀ ਗਈ । ਡਾਕਟਰ ਕਹਿੰਦੇ ਸਨ ਸਿਰ ਦਾ ਅਪ੍ਰੇਸ਼ਨ ਕਰਕੇ ਨੁਕਸ ਠੀਕ ਕੀਤਾ ਜਾ ਸਕਦਾ ਹੈ , ਨਜ਼ਰ ਵਾਪਸ ਆ ਸਕਦੀ ਹੈ ਪਰੰਤੂ ਉਨ੍ਹਾਂ ਨੇ ਅਪ੍ਰੇਸ਼ਨ ਨਹੀਂ ਕਰਵਾਇਆ ਤੇ ਬਗੈਰ ਬਾਹਰੀ ਨਜ਼ਰ ਦੇ ਰਹਿਣਾਂ ਕਬੂਲ ਕਰ ਲਿਆ । ਉਨਾਂ ਨੂੰ ਉਨ੍ਹਾਂ ਨੂੰ ਮੰਨਜ਼ੂਰ ਨਹੀਂ ਸੀ ਬਾਹਰੀ ਨਜ਼ਰਾਂ ਲਈ ਗੁਰੂ ਸਾਹਿਬ ਦੀ ਕੀਮਤੀ ਦਾਤ ਕੇਸਾਂ ਨੂੰ ਕਤਲ ਕਰ ਦਿੱਤਾ ਜਾਵੇ । ਸਾਰੀ ਉਮਰ ਉਨਾਂ ਅੰਦਰੂਨੀ ਨਜ਼ਰ ਨਾਲ਼ ਹੀ ਦੁਨੀਆਂ ਦੇਖੀ। ਧਰਮ ਨਹੀਂ ਹਾਰਿਆ।
ਵਿੱਦਵਾਨ ਕਿਤਾਬਾਂ ਲਿੱਖਦੇ ਹਨ , ਸਿੱਖ ਨਿਗਲਿਆ ਗਇਆ ,ਜਦ ਤੱਕ ਅਜਿਹਾ ਇੱਕ ਵੀ ਸਿੱਖ ਮੋਜੂਦ ਹੈ ਸਿੱਖ ਨਹੀਂ ਨਿਗਲਿਆ ਜਾ ਸਕਦਾ। ਅਰਦਾਸ ਦਾ ਬੋਲ ਅਮਰ ਹਨ।
ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ , ਧਰਮ ਨਹੀਂ ਹਾਰਿਆ ਤਿੰਨਾ ਸਿੰਘਾਂ , ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਕਰਮ ਜੀਤ ਸਿੰਘ
ਸਫਲ ਜਨਮੁ ਮੋ ਕਉ ਗੁਰ ਕੀਨਾ ॥
ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥
ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥
ਨਾਮਦੇਵ ਜੀ ਕਹਿੰਦੇ :ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ, ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ
ਉਸ ਅਕਾਲ ਪੁਰਖ ਜੀ ਦਾ ਨਾਮ
ਚੌਂਕੜਾ ਮਾਰਕੇ ਜਪਣ ਨਾਲ
ਹਰ ਸੁੱਖ ਮਿਲਦਾ ਹੈ ਜੀ,
ਵਾਹਿਗੁਰੂ ਜੀ,
ਸ਼ਰੇਆਮ ਸ਼ਿਕਾਇਤ ਹੈ ਮੈਨੂੰ ਜ਼ਿੰਦਗੀ ਨਾਲ
ਕਿਉਂ ਮਿਲਦਾ ਨਹੀਂ ਮਿਜਾਜ਼ ਮੇਰਾ ਕਿਸੇ ਨਾਲ ਵੀ,,
ਚੁੱਪ ਦੀ ਜ਼ੁਬਾਨ ਹੁੰਦੀ
1. ਪਿਉ ਦੀ ਚੁੱਪ ਆਪਣੇ ਘਰ ਦੀ ਤੰਗੀ ਲੁਕੋ ਲੈਂਦੀ ਹੈ ।
2. ਮਾਂ ਦੀ ਚੁੱਪ ਔਲਾਦ ਦਾ ਦੁੱਖ ਝੋਲੀ ਵਿਚ ਸਮੋ ਲੈਂਦੀ ਹੈ ।
3. ਧੀ ਦੀ ਚੁੱਪ ਪੇਕਿਆਂ ਦੀ ਇੱਜ਼ਤ ਬਚਾ ਲੈਂਦੀ ਹੈ ।
4. ਪੁੱਤ ਦੀ ਚੁੱਪ ਮਾਪਿਆਂ ਦਾ ਬੁਢਾਪਾ ਮੋਢੇ ਹੰਢਾ ਲੈਂਦੀ ਹੈ ।
5. ਨੂੰਹ ਦੀ ਚੁੱਪ ਘਰ ਦੀਆਂ ਤਰੇੜਾਂ ਨੂੰ ਲੁਕੋ ਲੈਂਦੀ ਹੈ ।
ਸਮਾਜ ਦੀ ਚੁਪ ਅਗਿਆਨੀ ਨੂੰ ਰਾਜ ਕਰਾ ਸਕਦੀ ਏ
ਕੁੜੀ ਦੀ ਚੁਪ ਪਾਪੀ ਨੂੰ ਬਚਾ ਸਕਦੀ ਏ
ਦੇਸ਼ਵਾਸੀਆਂ ਦੀ ਚੁਪ ਜ਼ੁਲਮ ਵੱਧਵਾ ..
ਰਾਜੇ ਦੀ ਚੁਪ ਜਨਤਾ ਦਾ ਘਾਣ ਕਰਵਾ ..
ਇਕ ਅਗਿਆਨੀ ਦੀ ਚੁਪ ਗਿਆਨੀ ਨੂੰ ਸੜਕ ਤੇ ਬਿਠਾ ..
ਚੁਪ ਚੁਪ ਦੀ ਖੇਡ ਚੋਂ ਡਰ ਜਨਮ ਲੈ ਭਰਮ ਤੇ ਭੱਟਕਾ ਗੁੰਮਰਾਹ ਕਰ ..
ਚੁਪ ਦੀ ਚੁਪ ਨੂੰ ਤੋੜ ਸਮਝ ਪੈਦਾ ਕਰਾ ਸਕਦੀ ਏ
ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ,
ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਜਿਹਨਾ ਨੂੰ ਭਰੋਸਾ ਹੈ ਕਿ ਗੁਰੂ ਸਾਹਿਬ ਸੁਣਦੇ ਨੇ
ਓਹ ਆਪਣੇ ਦੁਖੜੇ ਕਿਸੇ ਹੋਰ ਨੂੰ ਨਹੀਂ ਸੁਣਾਓਦੇ।