Sub Categories

ਬਾਜਾਂ ਵਾਲਿਆ ਤੇਰੇ ਹੌਸਲੇ ਸੀ.
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ .
ਲੌਕੀ ਲੱਭਦੇ ਨੇ ਲਾਲ ਪੱਥਰਾਂ ਚੋਂ ਤੇ
ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ



ਅੱਖੀਆਂ ਦਾ ਨਾ ਵੀਜ਼ਾ ਲੱਗਦਾ
ਤੱਕਦੀਆਂ ਕੁੱਲ ਜਹਾਨ ਨੂੰ
ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ
ਬੜਾ ਕੁੱਝ ਯਾਦ ਕਰਾਉਂਦੇ ਇਨਸਾਨ ਨੂੰ !

ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ
ਪਰ ਕਦੋ, ਕਿੱਥੇ, ਤੇ ਕੀ ਬੋਲਣਾ
ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ

ਮੈਂ ਹੌਸਲਿਆਂ ਵਿੱਚ ਮੌਜੂਦ ਹਾਂ ਤੂੰ ਕਿਰਤ ਕਰਕੇ ਤਾਂ ਵੇਖ,
ਮੈਂ ਹਰ ਮਸਲੇ ਦਾ ਹੱਲ ਹਾਂ
ਤੂੰ ਬਾਣੀ ਪੜ੍ਹਕੇ ਤਾਂ ਵੇਖ…
ਵਾਹਿਗੁਰੂ ਜੀ🙏


ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ
ਤੂੰ ਬਸ ਸ਼ੀਸ਼ਾ ਦੇਖ ਤੇ ਦੱਸ
ਮੇਰੀ ਪਸੰਦ ਕਿੱਦਾਂ ਦੀ ਏ.

ਚੰਗੇ ਨਾ ਲਭ , ਚੰਗਾ ਬਨ ,
ਖੋਰੈ ਤੂੰ ਕਿਸੇ ਨੂੰ ਲੱਭ ਜੇ


ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥


ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ||
ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ||੧||

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ,
ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ ।

ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ।
ਸਬਰ ਜਿੱਤਿਆ, ਏਕਾ ਜਿੱਤਿਆ, ਸਦਾ ਯਾਦ ਰੱਖੂ ਸੰਸਾਰ।


ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ,
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ,
ਕਿੰਨੀਆਂ ਖਾਦੀਆਂ ਸੱਟਾ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ !!!
ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ 🙏🙏
🙌 ਧੰਨ ਜਿਗਰਾ ਕਲਗੀਆਂ ਵਾਲੇ ਦਾ


ਸ਼ਹੀਦੀ ਦਿਹਾੜੇ ਕੁਝ ਦਿਨਾਂ ਵਿਚ ਆ ਰਹੇ ਨੇ ਸਾਡੇ ਵਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਮ ਇੱਕ ਸੰਦੇਸ਼ ਹੋ ਸਕੇ ਤਾਂ ਅਮਲ ਜਰੂਰ ਕਰਿਓ :———
ਜਦੋ ਸਿਰ ਤੇ ਬੰਨ ਕੇ ਰੁਮਾਲ ਤੁਰੋਗੇ ,,,
ਦੱਸੋ ਕਿਹੜੇ ਮੂੰਹ ਦੇ ਨਾਲ ਤੁਰੋਗੇ ,,,
ਟੇਕ ਕੇ ਮੱਥਾ ਸਾਹਿਬਜ਼ਾਦਿਆਂ ਉੱਤੇ ਕੋਈ ਅਹਿਸਾਨ ਜਤਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਕਲਗੀਆਂ ਵਾਲਾ ਬਾਪੂ ਤੁਹਾਡੇ ਵਿੱਚੋ ਅਜੀਤ ,ਜੁਝਾਰ ਨੂੰ ਲੱਭਦਾ ਹੋਊ ,,,
ਪਰ ਹੁੰਦਾ ਹੋਣਾ ਨਿਰਾਸ਼ ਜਦੋ ਤੁਹਾਨੂੰ ਸ਼ਹੀਦੀ ਦਿਹਾੜੇ ਤੇ ਕਰਦੇ ਮਸਤੀਆਂ ਤੱਕਦਾ ਹੋਊ ,,,
ਬਣ ਕੇ ਆਇਓ ਪੁੱਤ ਬਾਜਾਂ ਵਾਲੇ ਦੇ ਕੀਤੇ ਖਾਲੀ ਹੱਥ ਇਸ ਵਾਰ ਵੀ ਆਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਇਜ਼ਤਾਂ ਦੇ ਰਾਖਿਓ ਕੀਤੇ ਜਾ ਕੇ ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਤਕਿਓ ਨਾ ,,,
ਸ਼ਰਧਾ ਦੇ ਨਾਲ ਜਾ ਸੀਸ ਝੁਕਾਇਉ ਤਾਂਘ ਸੈਲਫੀਆਂ ਖਿੱਚਣ ਦੀ ਰੱਖਿਓ ਨਾ ,,,
ਅੱਗੇ ਰੋ ਰਹੀ ਸਿੱਖੀ ਬਹੁਤ ਹੈ ਹੋਰ ਜਿਆਦਾ ਇਸ ਨੂੰ ਰਵਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਹੈਰਾਨੀ ਵਾਲੀ ਗੱਲ ਹੈ ਅਜੀਤ ,ਜੁਝਾਰ ਵੀਰੇ ਤੁਹਾਡੀ ਕੌਮ ਦੇ ਕੈਸੇ ਦਿਨ ਇਹ ਆ ਗਏ ਨੇ ,,,
ਸ਼ਹੀਦੀ ਦਿਹਾੜੇ ਤੱਕ ਤੁਹਾਨੂੰ ਯਾਦ ਨੇ ਰੱਖਦੇ ਸਾਰਾ ਸਾਲ ਹੀ ਦਿਲੋਂ ਭੁਲਾ ਗਏ ਨੇ ,,,
ਬਣੋ ਨੋਜਵਾਨੋ ਪੋਤਰੇ ਦਾਦੀ ਗੁਜਰੀ ਜੀ ਦੇ ਕੀਤੇ “ਅੰਮ੍ਰਿਤ” ਵਰਗੇ ਪਾਪੀ ਬਣ ਜਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ

ਕਿਵੇਂ ਜਿੱਤ ਗਏ ਜੋ ਬਿਨਾਂ ਹਥਿਆਰ ਆਏ ਸੀ ,
ਦਿੱਲੀ ਚੀਕ ਚੀਕ ਕੇ ਦੱਸੂ ਏਥੇ
ਗੁਰੂ ਗੋਬਿੰਦ ਸਿੰਘ ਦੇ ਲਾਲ ਆਏ ਸੀ


ਇਹ ਜਰੂਰੀ ਨੀ ਹੁੰਦਾ ਸਾਰੇ ਹੀ ਲੋਕ ਸਾਨੂੰ ਸਮਝਣ
ਇੱਕ ਤੱਕੜੀ ਚੀਜ਼ ਦਾ ਵਜ਼ਨ ਦੱਸ ਸਕਦੀ ਉਹ ਚੀਜ਼ ਦੀ ਕਵਾਲਿਟੀ ਨੀ

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ!!!

ਪੁਰਾਣੇ ਵਕਤਾਂ ਦੇ ਲੋਕ
ਦਿਲਾਂ ਦੇ ਪੂਰੇ ਸਾਫ,ਰੂਹਾਂ ਤੋਂ ਪਾਕ ਸੀ..”
ਅੱਜ ਕੱਲ ਦਿਆਂ ਵਾਗੂੰ
ਮਨਾ ਦੇ ਮੈਲੇ, ਦਿਮਾਗਾਂ ਤੋਂ ਚਲਾਕ ਨੀ..”