ਸਾਡੇ ਰਾਹਾਂ ਚ ਕਿੱਲ ਵਿਛਾਏ
ਤੇ ਪਾਣੀ ਦੀਆ ਬੁਛਾੜਾਂ ਸੀ
ਤੀਜੇ ਦਿਨ ਸਿਵਾ ਸੀ ਮੱਚਦਾ
ਪਰ ਸੁਣੀ ਨਾਂ ਸਰਕਾਰਾਂ ਸੀ
ਇਹ ਉਹੀ ਨੇਂ ਹਾਕਮ
ਤੇ ਉਹੀ ਹਕੂਮਤ ਵਾਲੇ ਆ
ਜਿਨ੍ਹਾਂ ਨੇਂ ਸਾਡੇ
ਜਵਾਨ ਪੁੱਤ ਲਏ ਆ,,,
Sub Categories
ਹਾਂ, ਨਹੀਂ ਜਾਣਾ ਕਿਤੇ ਬਸ ਤੁਰਨ ਦਾ ਹੀ ਸ਼ੌਕ ਹੈ
ਮੇਰਿਆਂ ਪੈਰਾਂ ਨੂੰ ਏਨਾ ਇਸ਼ਕ ਹੈ ਰਾਹਵਾਂ ਦੇ ਨਾਲ
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥
ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਮੰਨ ਦੇ ਆ ਸ਼ਿਕਾਇਤਾਂ ਸਾਡੇ ਨਾਲ ਬਹੁਤ ਹੋਣਗੀਆਂ
ਪਰ ਸੱਜਣਾ ਇਹਨੇ ਮਾੜੇ ਵੀ ਨਹੀਂ ਕੋਈ ਸੌਖਾ ਭੁੱਲ ਜਾਵੇ
ਜਿੰਨੇ ਸਾਡੇ ਨਾਲ ਕਦੇ ਦਿਲ ਲਾਏ ਸੀ
ਮੈਂ ਸੁਣਿਆ ਸਾਨੂੰ ਖੁਸ਼ ਦੇਖਕੇ
ਅੱਜ ਕੱਲ ਦਿਮਾਗ ਲਾਏ ਜਾ ਰਹੇ ਨੇ
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥
ਪੱਤਰਕਾਰ- ਚੰਨੀ ਸਾਬ ਸੁਣਿਆ ਭਗਵੰਤ ਮਾਨ ਪੈੱਗ ਵੀ ਲਾਉਂਦਾ ਰਿਹਾ,
ਚੰਨੀ- ਕੀ ਗੱਲ ਕਰਦਾ ਯਾਰ ਮੈਂ ਤੇ ਸੁੱਕੀ ਪੀ ਜਾਂਦਾ ਹੁੰਦਾ ਸੀ,
ਨਰਾਜ ਹੋਣਾ ਛੱਡ ਦਿੱਤਾ ਹੈ ਸੱਜਣਾ,,
ਹੁਣ ਅਸੀਂ ਹੱਸ ਕੇ ਗੱਲ ਮੁਕਾ ਦਿੰਦੇ ਹਾ
ਪਿਓ ਦੇ ਘਰ ਜਾਦੀ ਹੈ ਪਤੀ ਤੋ ਪੁੱਛਕੇ,
ਬੇਟੀ ਜਦੋ ਵਿਦਾ ਹੁੰਦੀ ਹੈ,
ਹੱਕਦਾਰ ਬਦਲ ਜਾਦੇ ਨੇ
ਸਭ ਤੋਂ ਵੱਡਾ ਅੰਗ ਰੱਖਿਅਕ (Body Guard)
ਉਹ ਪਰਮਾਤਮਾ ਹੈ ਜੇਕਰ
ਉਹ ਤੁਹਾਡੇ ਨਾਲ ਹੈ ਤਾਂ
ਕੋਈ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ
ਜਿਹੜੇ ਲੋਕ ਮੂੰਹ ਲਮਕਾ ਕੇ ਹੋਲੀ ਜਿਹੀ ਦੱਸਦੇ ਆ ਕਿ
ਕੁੜੀ ਹੋਈ ਆ ਉਨਾ ਲੋਕਾ ਨੂੰ ਉਲੰਪਿਕ ਖੇਡਾਂ
ਜਰੂਰ ਦੇਖਣੀਆ ਚਾਹੀਦੀਆਂ ਹਨ
ਭਗਵਾਨ ਹਰ ਪਲ਼ ਸਾਡੇ ਚੇਤਿਆਂ ਵਿੱਚ ਰਹੀਂ
ਜੇ ਤੂੰ ਭੁੱਲ ਗਿਆ ਸਾਡੇ ਕੋਲ ਬਚੂਗਾ ਕੀ।।
ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ
ਮੈ ਰੱਬ ਦਾ ਨਾਂ,
ਲੋੜ ਪਈ ਨਾ ਸੋਚਣ ਦੀ , ਫਿਰ ਲਿਖ ਦਿੱਤਾ ਮੈ
“ਮਾਂ”
ਦੁਖ ਕੱਟ ਦੁਨੀਆਂ ਦੇ ਵੰਡ ਖ਼ੁਸ਼ੀਆਂ ਖੇੜੇ
ਅਰਦਾਸ ਮਾਲਕਾ ਚਰਨਾਂ ਵਿਚ ਤੇਰੇ
ਦੁੱਖ ਜੇ ਵੰਡਿਆ ਨਾ ਜਾਵੇ,,,,,, ਤਾਂ,,,,,
ਅੰਦਰ ਹੀ ਅੰਦਰ ,,,,,ਜਹਿਰ ਬਣ ਜਾਂਦਾ ਹੈ
ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ
ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ,
ਕੁੱਝ ਜਖਮਾਂ ਦੀ ਕੋਈ ਦਵਾਈ ਨਹੀਂ ਹੁੰਦੀ
ਮੁਸਕਰਾ ਕੇ ਸਹਿ ਲਏ ਜਾਂਦੇ ਨੇ ਨਾਸੂਰ ਹੋ ਜਾਣ ਤੱਕ,
ਕੁੱਝ ਸੁਪਨਿਆਂ ਦੀ ਪੂਰੇ ਹੋਣ ਦੀ ਆਸ ਨਹੀਂ ਹੁੰਦੀ
ਫਿਰ ਵੀ ਬੁਣ ਲਏ ਜਾਂਦੇ ਨੇ ਉੱਧੜ ਜਾਣ ਤੱਕ,
ਕੁੱਝ ਖਵਾਹਿਸ਼ਾ ਦੀ ਕੋਈ ਉਮਰ ਨਹੀਂ ਹੁੰਦੀ,
ਉਮਰਭਰ ਨਾਲ ਚੱਲਦੀ ਹੈ ਜਿਸਮ ਖਤਮ ਹੋਣ ਜਾਣ ਤੱਕ,
ਕੁੱਝ ਰਸਤਿਆਂ ਦੀ ਕੋਈ ਮੰਜਿਲ ਨਹੀਂ ਹੁੰਦੀ
‘ਮਨ’ ਸਫਰ ਕਰਦੀ ਹੈ ਫਿਰ ਵੀ ਸਾਹ ਰੁਕ ਜਾਣ ਤੱਕ,,,