ਖੁਦਾ ਦਿਖਦਾ ਨੀ ਭਾਵੇਂ ਪਰ ਸਭ ਨੂੰ ਦੇਖਦਾ ਜਰੂਰ ਆ
ਕਰਮ ਚੰਗੇ ਕਰੋ
ਜੇਬ ਚਾਹੇ ਪੈਸਿਆਂ ਨਾਲ ਭਰੀ ਹੋਵੇ
ਮੌਤ ਆਉਣ ਤੇ ਮੌਤ ਨੂੰ ਖਰੀਦ ਨੀ ਸਕਦੇ
Sub Categories
ਭਰੋਸਾ ਵੀ ਇਕ ਸਟਿੱਕਰ ਦੀ ਤਰਾ ਹੀ ਹੁੰਦਾ ❣️
ਜ਼ੇ ਇਕ ਵਾਰ ਉਖੜ ਜੇ ਨਾ ਫਿਰ
ਦੁਬਾਰਾ ਪਹਿਲੇ ਵਰਗਾ ਨਹੀਂ ਜੁੜਦਾ 💞💔
ਪੈਸੇ ਖ਼ਾਤਰ ਜ਼ਮੀਰ ਵੇਚਣਾ ਗਰੀਬ ਬੰਦੇ ਦੀ
ਮਜਬੂਰੀ ਹੋ ਸਕਦੀ ਹੈ
ਪਰ ਪੈਸੇ ਵਾਲੇ ਧਨਾਢ ਲੋਕ ਆਪਣਾ
ਜ਼ਮੀਰ ਕਿਉਂ ਵੇਚ ਦਿੰਦੇ ਨੇ
ਪਰਾਏ ਲੋਕਾਂ ਨਾਲ ਸ਼ਿਕਵਾ ਕਾਹਦਾ
ਜਖਮ ਤਾਂ ਆਪਣੇ ਹੀ ਦਿੰਦੇ ਨੇ
ਖੰਡੇ ਵਾਲੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ
ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈਂ
ਉਹਨਾਂ ਨੂੰ ਯਾਦ ਕਰਦਿਆਂ ਹੋਇਆਂ
“ਬੋਲੋ ਜੀ ਵਾਹਿਗੁਰੂ ਜੀ”
26 ਜਨਵਰੀ 2022
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥
ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਭੁੱਖਿਆਂ ਨੂੰ ਪੁੱਛਦਾ ਕੋਈ ਨੀ
ਰੱਜਿਆਂ ਨੂੰ ਹੋਰ ਰਜਾਈ ਜਾਂਦੇ
ਮਰਨਾ ਤਾ ਇੱਕ ਦਿਨ ਸਭ ਨੇ ਹੈ
ਕਿਉ ਦੁਸ਼ਮਣ ਮਰੇ ਦੀ ਖ਼ੁਸ਼ੀ ਮਨਾਈ ਜਾਂਦੇ
ਖ਼ੁਸ ਰਹਿਣਾ ਸਿੱਖੋ
ਬਾਕੀ ਸਭ ਤਾ ਚਲਦਾ ਰਹੇਗਾ
ਕੋਈ ਆਪਣਾ ਵਿਛੜ ਜਾਵੇਗਾ ਤੇ
ਕੋਈ ਪਰਾਇਆ ਮਿਲ ਜਾਵੇਗਾ
ਦੁਆਵਾਂ ਖੱਟਿਆ ਕਰ ਜਿੰਦੜੀਏ ….
ਹਰ ਥਾਂ ਪੈਸਾ ਕਮ ਨਹੀਂ ਆਉਂਦਾ
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
. ਜਿਉਂਦੀ ਰਹੇ “ਮਾਂ” ਮੇਰੀ,
ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ…!!
ਹੁਣ ਤੱਕ ਸੌ ਤੋਂ ਵੱਧ ਲੋਕਾਂ ਨੇ ਜਪੁਜੀ ਸਾਹਿਬ ਦੇ ਅਰਥ ਕੀਤੇ ਹਨ ਅਤੇ ਕਿਸੇ ਦੇ ਅਰਥ ਦੂਜੇ ਨਾਲ ਨਹੀਂ ਮਿਲਦੇ ,
ਮਸਕੀਨ ਜੀ ਨੂੰ ਪੁੱਛਿਆ ਇਹਨਾਂ ਵਿਚੋਂ ਸਹੀ ਕਿਹੜੇ ਹਨ ਤਾਂ ਕਹਿਣ ਲੱਗੇ ਕਿ ਸਾਰੇ ਹੀ ਸਹੀ ਹਨ ,ਕਿਉਂਕਿ ਬਾਣੀ ਅਗੋਚਰ ਅਪੰਰਪਾਰ ਹੈ, ਜਿਸ ਨੂੰ ਜਿੰਨੀ ਕੁ ਸੋਝੀ ਹੁੰਦੀ ਹੈ ੳਹ ੳਸੇ ਤਰਾਂ ਨਾਲ ਵਿਖਿਆਨ ਕਰ ਦੇਂਦਾ ਹੈ 🙏
ਵੋਟ ਜਿਸ ਨੂੰ ਮਰਜ਼ੀ ਪਾਉ ਪਰ
ਭਾਈਚਾਰਾ ਨਾ ਖਾਰਾਬ ਕਰਿਓੁ,
ਬਹੁਤ ਮੁਸ਼ਕਲਾਂ ਨਾਲ ਬਣਦਾ ਏ।
ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,
ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ
ਮਨ ਮੂਰਖ ਕਾਹੇ ਬਿਲਲਾਈਐ ॥
ਪੁਰਬ ਲਿਖੇ ਕਾ ਲਿਖਿਆ ਪਾਈਐ ॥
ਦੂਖ ਸੂਖ ਪ੍ਰਭ ਦੇਵਨਹਾਰੁ ॥
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
ਭੂਲਾ ਕਾਹੇ ਫਿਰਹਿ ਅਜਾਨ ॥
#ਵਾਹਿਗੁਰੂ_ਜੀ 🙏
ਅੱਧਸੜੀਆਂ ਲਾਸ਼ਾਂ, ਕੁੱਤੇ ਨੋਚ ਨੋਚ ਖਾ ਗਏ,
ਕਦੇ ਪੁੱਛਿਓ ਹਿਸਾਬ, ਅੱਗ ਦੀਆਂ ਲਪਟਾਂ ਨੂੰ,
ਸਿੱਖੀ ਦੇ ਪੁੰਗਰਦੇ ਫੁੱਲ, ਧਕੇਲੇ ਜੇਲ੍ਹਾਂ ਚ,
ਕਦੇ ਪੁੱਛਿਓ ਹਿਸਾਬ, ਝੂਠੀਆਂ ਰਪਟਾਂ ਨੂੰ…
#ਬੰਦੀ_ਸਿੰਘ_ਰਿਹਾ_ਕਰੋ
#FreeJaggiNow
ਸਮਝਦਾਰੀ
1. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਬਦਲਣ ‘ਤੇ ਧਿਆਨ ਦਿੰਦੇ ਹੋ।
2. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨੂੰ ਜਿਸ ਤਰਾਂ ਦੇ ਵੀ ਉਹ ਹੋਣ ਉਵੇਂ ਹੀ ਸਵੀਕਾਰਦੇ ਹੋ।
3. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਇਹ ਸਮਝਦੇ ਹੋ ਹਰ ਕੋਈ ਆਪਣੇ ਹਿਸਾਬ ਨਾਲ ਸਹੀ ਹੈ।
4. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਚਲੋ ਕੋਈ ਨਾ “ ਸਿੱਖਦੇ ਹੋ।
5. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਰਿਸ਼ਤਿਆਂ ਤੋਂ “ਉਮੀਦਾਂ” ਨੂੰ ਛੱਡ ਕੇ ਦੂਸਰਿਆਂ ਲਈ ਵਾਜਬ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹੋ।
6. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਸਮਝਦੇ ਹੋ ਕਿ ਤੁਸੀਂ ਜੋ ਵੀ ਕਰਦੇ ਹੋ, ਆਪਣੀ ਮਾਨਸਿਕ ਸ਼ਾਂਤੀ ਲਈ ਕਰਦੇ ਹੋ।
7. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੁਨੀਆਂ ਨੂੰ ਇਹ ਸਾਬਤ ਕਰਨਾ ਬੰਦ ਕਰਦੇ ਹੋ, ਕੇ ਤੁਸੀਂ ਕਿੰਨੇ ਬੁੱਧੀਮਾਨ ਹੋ।
8. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਤੋਂ ਸਲਾਹ ਲੈ ਕੇ ਉਹਨਾਂ ਦੀ ਮਹੱਤਤਾ ਦਾ ਅਹਿਸਾਸ ਕਰਾਉਂਦੇ ਕਰਦੇ ਹੋ।
9. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨਾਲ ਅਪਣੀ ਤੁਲਨਾ ਕਰਨਾ ਬੰਦ ਕਰਦੇ ਹੋ।
10. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਵਿੱਚ ਸ਼ਾਂਤ ਰਹਿੰਦੇ ਹੋ।
11. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਜ਼ਰੂਰਤ” ਅਤੇ “ਖਾਹਿਸ਼” ਦੇ ਵਿਚਕਾਰ ਅੰਤਰ ਕਰਨ ਦੇ ਯੋਗ ਹੋ ਅਤੇ ਆਪਣੀ ਇੱਛਾ ਤੇ ਕਾਬੂ ਪਾਉਣ ਦੇ ਯੋਗ ਹੋ।
ਅਤੇ ਆਖਰੀ ਪਰ ਸਭ ਤੋਂ ਵੱਧ ਅਰਥਪੂਰਨ !!!!
12. ਤੁਸੀਂ ਉਦੋਂ ਸਮਝਦਾਰ ਬਣਦੇ ਹੋ ਜਦੋਂ ਤੁਸੀਂ ਪਦਾਰਥਕ ਚੀਜ਼ਾਂ ਨਾਲ “ਖੁਸ਼ੀ” ਜੋੜਨਾ ਬੰਦ ਕਰਦੇ ਹੋ.