ਜ਼ੁਲਫ਼ਾਂ ਸਵਾਰਨ ਦਾ ਸੀ ਵੇਲਾ„
ਓਦੋਂ ਵਖ਼ਤ ਸਵਾਰਦਾ ਰਿਹਾ„
ਸੌਚਿਆ ਕਦੇ ਜੀਵਾਂਗਾ ਆਪਦੇ ਲਈ„
ਆਪਣਿਆਂ ਲਈ ਆਪਾ ਮਾਰਦਾ ਰਿਹਾ„
ਨਾ ਜ਼ੁਲਫ਼ਾਂ ਸਵਾਰ ਸਕਿਆ„
ਨਾ ਵਖਤੋਂ ਜਾ ਪਾਰ ਸਕਿਆ„
ਨਾ ਆਪਣਿਆਂ ਲਈ ਜੀਅ ਸਕਿਆ„
ਨਾ ਆਪਣਾ ਆਪ ਮਾਰ ਸਕਿਆ„
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ..
Loading views...