“ਜਿੰਮੇਵਾਰੀਆਂ” !
ਜਦੋਂ ਤੱਕ ਗੁਰੂ ਸਾਹਿਬ ਜੀ ਦੀ ਸ਼ਬਦ ਸੁਰਤ ਦੇ ਮੇਲ ਵਾਲੀ ਵਿਚਾਰ ਸਮਝੇ ਬਿਨਾਂ ਮੱਥਾ ਟੇਕ ਕੇ ਮੁੜਦੇ ਰਹੇ।।
ਤਦ ਤੱਕ ਮੇਰੇ ਬਹੁਤ ਮਿੱਤਰ ਸੀ,ਕਦੀ ਕਿਸੇ ਨੇ ਮੇਰਾ ਵਿਰੋਧ ਨਹੀਂ ਕੀਤਾ।।
ਨਾ ਹੀ ਕਿਸੇ ਨੇ ਇਹ ਕਿਹਾ ਤੂੰ ਕਿੰਨੇ ਚੂਹੇ ਹੋਰ ਖਾਣੇ ਆ,
ਜਦੋਂ ਤੋਂ ਇਸ ਸੁਰਤ ਨੂੰ ਇਹ ਸਮਝ ਪਈ,ਕਿ ਮਨਾ ਹੁਣ ਤੱਕ ਤੇ ਗੁਰੂ ਨਾਲ ਮੱਥਾ ਹੀ ਲਾਉਦੇ ਰਹੇ,ਨਾਲੇ ਮੱਥੇ ਵੀ ਟੇਕਦੇ ਰਹੇ।।
ਪਰ ਗਲ ਕੁੱਝ ਹੋਰ ਹੀ ਆ,ਇਸ ਮੱਥੇ ਅੰਦਰ ਜੋ ਸੂਰਤ ਦਿੱਤੀ ਅਕਾਲ ਪੁਰਖ ਨੇ,ਉਸ ਵਿੱਚ ਗਿਆਨ ਸਵਰੂਪ ਗੁਰੂ ਦੇ ਸ਼ਬਦ ਵਸਾਉਣ ਵਾਲੇ ਨੂੰ ਹੀ ਸਿੱਖ
ਕਹਾਉਣ ਦਾ ਹੱਕ ਆ।।
ਮਨਾ ਤੂੰ ਇਸ ਸਰੀਰ ਨੂੰ ਗੁਰੂ ਘਰ ਤੇ ਲੈ ਜਾਨਾ,ਜਿੰਨ੍ਹਾਂ ਹੱਥਾਂ ਵਿੱਚ ਸਵੇਰੇ ਪ੍ਰਸ਼ਾਦ ਫੜਦਾਂ,ਉਹਨਾਂ ਹੀ ਹੱਥਾਂ ਵਿੱਚ ਸਾਮਾਂ ਪੈਣ ਤੇ ਗਲਾਸੀ ਫੜ ਲੈਨਾ,,
ਜਿਸ ਦਿਨ ਇਹ ਗਲ ਸਮਝ ਲੱਗੀ,ਗਲਾਸੀਆਂ ਛੁੱਟ ਗਈਆਂ,,
ਗੁਰਬਾਣੀ ਦੀਆਂ ਪੋਥੀਆਂ ਹੱਥਾਂ ਵਿੱਚ ਆ ਗਈਆਂ।।
ਪਰ ਅਫਸੋਸ ਨਾਲ ਕਹਿਣਾ ਪੈ ਰਿਹਾ,ਕਿ ਕੁਝ ਕ ਗਿਣਵੇਂ ਹੀ ਮਿੱਲੇ ਜਿੰਨਾਂ ਮੇਰੇ ਇਸ ਸਰੂਪ ਨੂੰ ਦੇਖ ਖੁਸ਼ੀ ਜਾਹਰ ਕੀਤੀ,ਜਿਆਦਾ ਤੇ 900 ਚੂਹੇ ਹੀ
ਗਿਣਨ ਵਾਲੇ ਮਿੱਲੇ।।ਕੋਈ ਮੱਛੀ ਨੂੰ ਪੱਥਰ ਚਟਾਉਦਾ ਰਿਹਾ।
ਇਹ ਹਰ ਉਸ ਸਿੱਖ ਨਾਲ ਵਾਪਰਨਾ ਹੀ ਹੈ,ਜੋ ਜਿੰਮੇਵਾਰ ਹੁੰਦਾ।।
ਦੁਨਿਆਵੀ ਰਿਸ਼ਤਿਆਂ ਵਿੱਚ ਵੀ ਅਗਰ ਅਸੀਂ ਕਿਸੇ ਨਾਲ ਗੈਰ ਜਿੰਮੇਵਾਰ ਬਣ ਕੇ ਰਿਸ਼ਤਾ ਰੱਖਦੇ ਹਾਂ,ਸਾਹਮਣੇ ਵਾਲਾ ਕੁਝ ਕ ਸਮੇਂ ਵਿੱਚ ਹੀ ਸਾਥੋਂ ਦੂਰੀ
ਬਣਾ ਲੈਂਦਾ ,ਉਹ ਸਾਥੋਂ ਸੱਚੇ ਸਾਥ ਦੀ ਆਸ ਕਰਦਾ।।
ਅਗਰ ਕਿਸੇ ਵੀ ਸਬੰਧ ਦੀ ਨਿਵ ਝੂਠ ਤੇ ਰੱਖੀ ਜਾਵੇ ਉਹ ਰਿਸ਼ਤਾ ਜਿਆਦਾ ਦੇਰ ਨਹੀਂ ਚਲਦਾ।।
((ਜੋ ਜੋ ਵੀਰ ਭੈਣਾਂ ਔਰ ਬਜੁਰਗ ਮਨੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ))
ਆਪਣਾ ਗੁਰੂ ਮੰਨਦੇ ਹਨ,ਜਦੋਂ ਤੱਕ ਆਪਣੀ ਜਿੰਮੇਵਾਰੀ ਨਹੀਂ
((ਸਮਝ ਲੈਂਦੇ,ਤਦ ਤੱਕ ਅਸੀਂ ਪ੍ਰਵਾਨ ਨਹੀਂ ਹੋ ਸਕਦੇ))
ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਜਿੰਨਾਂ ਵਿਰੋਧ ਹੋਇਆ,ਉਹ ਸਿਧਾਂਤ ਤੇ ਪਹਿਰਾ ਦੇਣ ਕਰਕੇ ਹੀ ਹੋਇਆ।
ਰਾਜ ਤੇ ਪਹਾੜੀ ਰਾਜੇ ਵੀ ਕਰ ਰਹੇ ਸੀ ਔਰੰਗਜ਼ੇਬ ਨੂੰ ਰਾਜ ਤੋਂ ਕੋਈ
ਤਕਲੀਫ ਨਹੀਂ ਸੀ,ਤਕਲੀਫ ਨਿਰਭਉ ਤੇ ਨਿਰਵੈਰ ਹੋ ਕੇ ਸੁਤੰਤਰ
ਵਿਚਰਨ ਵਾਲੇ ਸਿਧਾਂਤ ਨੂੰ ਮੰਨਣ ਵਾਲੇ ਸਰੀਰਾਂ ਤੋਂ ਸੀ।।
ਅਜੋਕੇ ਹਲਾਤ ਵੀ ਕੁੱਝ ਇਸ ਤਰ੍ਹਾਂ ਦੇ ਹੀ ਬਣੇ ਹੋਏ ਹਨ,ਅੱਜ ਵੀ ਜਿਸ ਜਗਾ
ਤੇ ਕੋਈ ਪਰਚਾਰਕ ਜਾਂ ਕੋਈ ਇਤਿਹਾਸਕ ਖੋਜ ਕਰਤਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਾਸਤੇ ਉਪਰ ਚੱਲਣ ਦੀ ਜੁਰਤ ਕਰਦਾ,
ਸ਼ਬਦ ਸੂਰਤ ਦੇ ਮਿਲਾਪ ਦੀ ਗੱਲ ਕਰਦਾ,ਉਸ ਨੂੰ ਸਰੀਰ ਤੋਂ ਵੀ
ਹੱਥ ਧੋਣੇ ਪੈ ਜਾਂਦੇ ਆ।।
((ਜਦੋਂ ਦੁਨਿਆਵੀ ਰਿਸ਼ਤਿਆਂ ਵਿੱਚ ਗੈਰ ਜਿੰਮੇਵਾਰ ਹੋਣ ਤੇ ਰਿਸ਼ਤੇ ਨਹੀਂ ))
ਨਿਭਦੇ ਫਿਰ ਗੁਰੂ ਨਾਲ ਸਿੱਖ ਦਾ ਰਿਸ਼ਤਾ ਕਿਵੇਂ ਨਿਵ ਸਕਦਾ,ਸੋ ਆਓ
ਆਪਣੀ ਆਪਣੀ ਜਿੰਮੇਵਾਰੀ ਸਮਝ ਕੇ,ਜੋ ਸਿੱਖੀ ਦਾ ਅਕਸ ਕੁਝ ਕ
ਵਿਕਾਉ ਗੈਰ ਜਿੰਮੇਵਾਰਾਂ ਮਸੰਦਾਂ ਨੇ ਬਿਗਾੜੇਆ,ਉਸ ਨੂੰ ਦੋਬਾਰਾ
ਹਰ ਮਨੁੱਖ ਦੇ ਦਿਲੋਂ ਦਿਮਾਗ ਵਿੱਚ ਰੋਸਨਾ ਦਈਏ।।
ਗੁਰਤੇਜ ਸਿੰਘ (ਦਾਸ)