ਪੱਥਰ ਦਾ ਹੈ ਬੁੱਤ ਬਣ ਗਿਆ,
ਪੈਸੇ ਦਾ ਹੈ ਪੁੱਤ ਬਣ ਗਿਆ,
ਭੁੱਲ ਕੇ ਇਨਸਾਨੀ ਜ਼ਿੰਦਗੀ,
ਬਣ ਬੈਠਾ ਹੈ ਸ਼ੈਤਾਨ,
ਅੱਜ ਦਾ ਇਨਸਾਨ,
ਖ਼ਾਤਿਰ ਦਾਜ ਦੀ ਬਲੀ ਚੜਾਵੇ,
ਧੀਆਂ ਨੂੰ ਕੁੱਖਾਂ ਵਿੱਚ ਮਰਾਵੇ,
ਹੈਵਾਨੀ ਤਾਡਵ ਕਰ ਰਿਹਾਏ,
ਵੇਚ ਇੱਜਤ ਇਮਾਨ,
ਅੱਜ ਦਾ ਇਨਸਾਨ,
ਕੁੱਤੀ ਚੋਰਾ ਨਾਲ ਮਿਲੀ ਪਈ ਆ,
ਜੁਬਾਨ ਜਮਾਂ ਸਿਲੀ ਪਈ ਆ,
ਸਭ ਕੁਝ ਅੱਖੀ ਦੇਖਕੇ ਵੀ
ਬਣ ਬੈਠਾ ਹੈ ਅਣਜਾਣ,
ਅੱਜ ਦਾ ਇਨਸਾਨ,
ਗੈਰਤ ਧੁਰ ਅੰਦਰ ਤੋਂ ਮਰਗੀ,
ਬੇਈਮਾਨੀ ਨਸ ਨਸ ਵਿੱਚ ਭਰਗੀ,
ਸਦਰਪੁਰੀਏ ਰੱਬ ਤੋਂ ਵੀ ਡਰਦਾ ਨਾ,
ਜਿਸਨੂੰ ਦੇਣੀ ਹੈ ਜਾਨ,
ਅੱਜ ਦਾ ਇਨਸਾਨ….!!
ਬਿੱਟੂ ਸਦਰਪੁਰੀਆ