Sub Categories

ਸੁਕੂਨ ਖੋਹ ਜਾਂਦਾ ਏ ਕਿੱਧਰੇ ਤੇ ਚੈਨ ਮਿਲਦਾ ਨਹੀਂ ਰੂਹ ਨੂੰ
ਕੋਈ ਇਸ਼ਕ ਵਾਲਾ ਹਾਲ ਇੰਝ ਸੁਣਾਵੇ ਰੱਬਾ ਮੇਰਿਆ..!!
ਐਸਾ ਕੀ ਜਾਦੂ ਚੱਲਦਾ ਏ ਕਿਸੇ ਆਸ਼ਿਕ਼ ਝੱਲੇ ‘ਤੇ
ਜੋ ਜਾਨ ਦੇਣ ਦੇ ਵੀ ਕਰਨ ਉਹ ਦਾਵੇ ਰੱਬਾ ਮੇਰਿਆ..!!
ਸੁਣਿਆ ਹਾਲਤ ਇਹ ਪਾਗਲਾਂ ਜਿਹੀ ਕਰ ਦਿੰਦਾ ਏ
ਦੱਸ ਕਿਉਂ ਇਹ ਇਸ਼ਾਰਿਆਂ ‘ਤੇ ਨਚਾਵੇ ਰੱਬਾ ਮੇਰਿਆ..!!
ਬੇਤਾਬ ਦਿਲ ਨਮ ਅੱਖਾਂ ਤੇ ਖਾਮੋਸ਼ ਚਿਹਰਾ
ਹੋਏ ਇਸ਼ਕ ਦੇ ਰੋਗ ਦਾ ਛੋਰ ਮਚਾਵੇ ਰੱਬਾ ਮੇਰਿਆ..!!
ਛੱਡ ਅੱਲਾਹ ਨੂੰ ਇਬਾਦਤ ਇਨਸਾਨ ਦੀ ਏ ਕਰਨੀ
ਐਸਾ ਕਿਉਂ ਦਿਲ ਚੰਦਰਾ ਇਹ ਚੌਹਾਨ ਚਾਹਵੇ ਰੱਬਾ ਮੇਰਿਆ..!!
ਜਦੋਂ ਮਿਲਾਂਗੇ ਭਵਨ ਨੇ ਤੈਨੂੰ ਅਸੀਂ ਪੁੱਛਣਾ ਜ਼ਰੂਰ
ਕਿਉਂ ਮੋਹੁੱਬਤ ਇਨਸਾਨ ਨੂੰ ਤੜਪਾਵੇ ਰੱਬਾ ਮੇਰਿਆ..!!

Loading views...



ਤੇਰੇ ਹੱਥਾ ਦੀਆਂ ਹਥੇਲੀਆਂ ਜਦੋ
ਮੇਰੇ ਹੱਥ ਨਾਲ ਟਕਰਾਉਦੀਆਂ ਨੇ
ਓਦੋ ਕੋਲੋ ਖਹਿੰਦੀਆਂ ਪੋਣਾ ਚੋ
ਮਹਿਕਾ ਇਸ਼ਕ ਦੀਆਂ ਆਉਦੀਆ ਨੇ
ਆਖਰੀ ਏ ਤੰਮੰਨਾ ਯਾਰਾ
ਮੈਂ ਤੈਂਨੂ ਮੰਨਾ ਯਾਰਾ
ਦੂਰ ਨਾ ਹੋਵੀ ਸੱਜਨਾ ਹੱਥ ਫੜਕੇ ਮੇਰਾ ਵੇ
ਜੋਤ ਦੀ ਤੇਰੇ ਨਾਲ ਹੀ ਸ਼ਾਮ
ਚੌਹਾਨ ਦਾ ਤੇਰੇ ਨਾਲ ਹੀ ਸਵੇਰਾ ਵੇ

Loading views...

ਕਈ ਕਰਦੇ ਤਰੀਫਾ ਕਈ ਸੜਦੇ….
ਡਰ ਲਗਦਾ ਏ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ….
ਭਵਨ Yaar ਨਹੀਉ ਮਿਲਦੇ ਬਾਜ਼ਾਰ ਚੋ !!!!

Loading views...