ਉਹ ਦਰਦਾਂ ਨੂੰ ਨਾਲ ਕਲਮ ਦੇ
ਕਿਵੇ ਕਾਗਜ਼ ਉੱਪਰ ਪਰੋ ਲੈੰਦਾ ਸੀ
ਅੱਖਾਂ ਤਾਂ ਸੁੱਕੀਆਂ ਹੁੰਦੀਆਂ ਸੀ
ਫਿਰ ਕਿਵੇ ਉਹ ਰੋ ਲੈੰਦਾ ਸੀ
ਕਿੰਨਾ ਦਿਲ ਖਿੱਚਵਾ ਸੀ ਉਹ
ਗੱਲਾਂ ਦੇ ਨਾਲ ਸਭ ਨੂੰ ਮੋਹ ਲੈੰਦਾ ਸੀ
ਬਹੁਤੀ ਸਾਂਝ ਨਹੀਂ ਰੱਖਦਾ ਹਾਸਿਆਂ ਨਾਲ
ਢਿੱਲੋ ਭੈੜਾਂ ਕਿਵੇ ਇੰਨੇ ਦੁੱਖ ਲੁਕਾ ਲੈੰਦਾ ਸੀ
ਇਕ ਦਿਨ ਉਹਦੀ ਚੁੱਪ ਹੀ ਉਹਨੂੰ ਖਾਂ ਗਈ
ਜਿਹੜਾ ਮਿੱਧੇ ਹੋਏ ਗੁਲਾਬਾਂ’ਚੋ ਵੀ ਖ਼ੁਸ਼ਬੋ ਲੈੰਦਾ ਸੀ(ਢਿੱਲੋ)