ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਜੀ ਨੂੰ ਸਮਰਪਿਤ ਕਵਿਤਾ
(ਭਾਈ ਘਨ੍ਹੱਈਆ ਜੀ)
ਗੁਰੁ ਦਸਮੇਸ਼ ਤਕ ਜਾ,
ਸ਼ਿਕਾਇਤ ਲਾਈ ਸਿੱਖਾਂ,
ਘਨ੍ਹੱਈਆ ਦੁਸ਼ਮਣਾਂ ਨੂੰ ਹੀ,
ਪਾਣੀ ਪਿਲਾਈ ਜਾਂਵਦਾ ਜੇ,
ਮਰੀ ਹੋਈ ਤੁਰਕ ਫੌਜ ਚ’ ਨਵੀਂ ਜਾਨ,
ਪਾਈ ਜਾਂਵਦਾ ਜੇ,
ਸਿਰ ਰੱਖ ਕੇ ਪੱਟਾਂ ਤੇ ਦੁਸ਼ਮਣਾਂ ਦੇ,
ਦੇਂਦਾ ਹੌਸਲੇ ਜ਼ਖ਼ਮੀਆਂ ਨੂੰ,
ਪਿਆਸ ਦੁਸ਼ਮਣਾਂ ਦੀ ਬੁਝਾਈ ਜਾਂਵਦਾ ਜੇ,
ਸੁਣੋ ਫਰਿਆਦ ਦਸ਼ਮੇਸ਼ ਜੀਓ,
ਸਾਡੇ ਹੌਸਲੇ ਕਿਉਂ ੲੇ ਬੰਦਾ,
ਢਾਹੀ ਜਾਂਵਦਾ ਜੇ,
ਸੁਣ ਅਰਜ਼ ਗੁਰੂ ਜੀ ਨੇ ਸਿੱਖਾਂ ਦੀ,
ਸੱਦਾ ਭੇਜਿਆ ਭਾਈ ਘਨ੍ਹੱਈਏ ਤਕ ਭਾਈ,
ਗੁਰੂ ਦਾ ਹੁਕਮ ਸੁਣ ਸਿੱਖ ਹੋਇਆ ਹਾਜਰ,
ਗਲ ਵਿੱਚ ਪੱਲੂ ਤੇ ਹੱਥ ਨੇ ਜੁੜੇ ਹੋਏ,
ਧਿਆਨ ਗੁਰੂ ਦੇ ਚਰਨਾਂ ਵਿੱਚ ਹੈ ਭਾਈ,
ਗੁਰੂ ਦਸਮੇਸ਼ ਜੀ ਨੇ,
ਘਨ੍ਹੱਈਏ ਨੂੰ ਇਕ ਸਵਾਲ ਕੀਤਾ,
ਘਨ੍ਹੱਈਆ ਤੇਰੀ ਹੈ ਇਕ,
ਸ਼ਿਕਾਇਤ ਆਈ,
ਤੂੰ ਦੁਸ਼ਮਣਾਂ ਨੂੰ ਪਾਣੀ,
ਪਲਾਉਂਦਾ ੲੇ ਕਿਉਂ ਭਾਈ,
ਹੱਥ ਜੁੜੇ ਤੇ ਅੱਖਾਂ ਨੇ ਭਰ ਆਈਆਂ,
ਸਿਰ ਚੁੱਕਿਆ ਹੈ ਗੁਰੂ ਚਰਨਾਂ ਤੇ ਭਾਈ,
ਕਹਿੰਦਾ ਜਿੱਥੇ ਵੇਖਾਂ,
ਸਤਿਗੁਰੂ ਤੂੰ ਹੀ ਮੈਨੂੰ ਨਜ਼ਰ ਆਵੇ,
ਕੀ ਮੁਗਲ,ਤੁਰਕ ਤੇ ਕੀ ਸਿੱਖ ਤੇਰਾ,
ਮੈਨੂੰ ਹਰ ਇੱਕ ਨੂੰ ਵੇਖ ਕੇ ਮੇੈਨੁੂੱੰ ਸਬਰ ਆਵੇ,
ਹਰ ਇਕ ਵਿਚ ਮੈਨੂੰ ਤੇਰੀ ਜੋਤ ਦਿਸੇ,
ਹਰ ਇਕ ਵਿਚ,
ਤੇਰਾ ਬਣਿਆ ਨਜ਼ਰ ਇਨਸਾਨ ਆਵੇ,
ਜਿੱਧਰ ਵੇਖਾਂ ਮੈਂ ਸਤਿਗੁਰੂ,
ਹਰ ਪਾਸੇ ਹੀ ਮੈਨੂੰ ਤੇਰਾ ਧਿਆਨ ਆਵੇ,
ਸੁਣ ਸਿੱਖ ਦੇ ਦਸਮੇਸ਼ ਜੀ ਨੇ ਉਤੱਰ,
ਕਿਹਾ ਜ਼ਮੀਨ ਤੋਂ ਉਠ ਪੁੱਤਰ,
ਲਿਆ ਗਲਵੱਕੜੀ ਦੇ ਵਿਚ ਜਕੜ ਭਾਈ,
ਸਤਿਗੁਰੂਾ ਜੇਬ ਵਿੱਚੋਂ ਮਰਮ ਦੀ ਇਕ ਕੱਢ ਡੱਬੀ,
ਨਾਲ ਸਿੱਖ ਨੂੰ ਬਾਜਾਂ ਵਾਲੇ ਨੇ ਦਿੱਤੀ ਪੱਟੀ,
ਗੁਰੂ ਜੀ ਨੇ ਸਿੱਖ ਨੂੰ ਹੁਕਮ ਦਿੱਤਾ,
ਜਿੱਥੇ ਪਿਆਸਿਆਂ ਦੀ ਪਿਆਸ ਤੂੰ ਬੁਝਾਉਂਦਾ ਏ,
ਉਥੇ ਨਾਲ ਹੀ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਦੀ ਵੀ,
ਡਿਊਟੀ ਤੇਰੀ ਮੈਂ ਲਾਂਵਦਾ ਹਾਂ,
ਧੰਨ ਗੁਰੂ ਤੇ ਧੰਨ ਹੈ ਸਿੱਖੀ ,
ਜਿਹੜੀ ਦੁਸ਼ਮਣਾਂ ਨੂੰ ਵੀ ,
ਦੋਸਤ ਬਣਾਂਵਦੀ ਹੈ,
ਫੱਟ ਮਾਰਨ ਵਾਲੇ ਨੂੰ,
ਫਿਰ ਪਾਣੀ ਪਿਲਾਉਂਦੀ ਹੈ,
ਫਿਰ ਪਾਣੀ ਪਿਲਾਉਦੀ ਹੈ ……
ਲੇਖਕ -:ਪਰਵਿੰਦਰ ਸਿੰਘ ਪਿੰਡ ਮਲਕਪੁਰ ਜ਼ਿਲ੍ਹਾ ਅੰਮ੍ਰਿਤਸਰ