Sub Categories

ਮੇਹਰ ਵਾਹਿਗੁਰੂ ..ਬਖਸ਼ਿਸ਼ ਵਾਹਿਗੁਰੂ
ਕਰੋ ਇਨਾਇਤਾਂ ਵਾਲੀ ਨਜ਼ਰ ਵਾਹਿਗੁਰੂ
ਜਾਣੇ ਅਣਜਾਣੇ ਕੀਤੇ ਮਾੜੇ ਕਰਮਾਂ ਨੂੰ
ਕਰ ਦਿਓ ਮੁਕਤੀ ਦੇ ਪਾਰ ਵਾਹਿਗੁਰੂ
ਦਿਓ ਸੁੱਮਤ… ਕੱਟੋ ਦੁਰਮੱਤ
ਨਾ ਆਏ ਮਾੜਾ ਵਿਚਾਰ ਵਾਹਿਗੁਰੂ
ਆਪਣੇ ਨਾਮ ਦੀ ਨੇਹਮਤ ਬਖਸ਼ ਦਿਓ
ਚਰਨਾਂ ਚ ਦਿਓ ਸਥਾਨ ਵਾਹਿਗੁਰੂ
ਔਗੁਣਾਂ ਭਰੇ ਮੇਰੇ ਸੰਸਕਾਰ
ਕਰੋ ਦਰਕਿਨਾਰ ਵਾਹਿਗੁਰੂ
ਐਸੀ ਰਹਿਮਤ ਵਰਸਾ ਦਿਓ
ਹੋ ਜਾਵਾਂ ਭਵਸਾਗਰ ਪਾਰ ਵਾਹਿਗੁਰੂ
🌹🌺🌹🌺🌹🌺🌹🌺🌹
..ਗੁਰਮੀਤ ਸਚਦੇਵਾ..

Loading views...



ਕਿੱਥੋਂ ਭਾਲੀਏ ਤੁਰ ਗਏ ਮਾਪੇ
ਕਿੱਥੋਂ ਲੱਭ ਲਿਆਈਏ…
ਏਹ ਨਾ ਕਰਨ ਵਾਪਸੀ ਜਗ ਤੇ
ਭਾਵੇਂ ਕਿੰਨਾ ਹੀ ਮੋਹ ਜਗਾਈਏ …
ਮਾਪਿਆਂ ਵਰਗਾ ਰਿਸ਼ਤਾ ਨਾ ਕੋਈ
ਆਂਦੇ ਰਹਿਣ ਹਰ ਦਮ ਯਾਦ…
ਵਿਛੋੜਾ ਜਿਓਂ ਤੀਰ ਚੁੱਭਦੇ ਦਿਲ ਤੇ
ਕਲੇਜੇ ਮੱਚਦੀ ਅੱਗ ਦੀ ਲਾਟ…
ਮਾਪਿਆਂ ਦਾ ਸਾਥ ਰੱਬ ਦਾ ਸਾਥ
ਤੁਰ ਜਾਣ ਤੇ ਹੀ ਹੋਵੇ ਆਭਾਸ…
ਬੀਤੇ ਪਲ ਨਾ ਵਾਪਸ ਆਣ
ਭਾਵੇਂ ਲੱਖ ਕਰ ਲਉ ਅਰਦਾਸ…
ਜੀੰਦੇ ਜੀਅ ਹੀ ਮਾਣ ਲਓ
ਰੱਜ ਕੇ ਏਨਾ ਦਾ ਸਾਥ…
ਮੁੜਕੇ ਨਾ ਏਹ ਲੱਭਣਗੇ
ਜਦੋਂ ਕਰ ਗਏ ਸਦੀਵੀ ਪ੍ਰਵਾਸ…
…ਗੁਰਮੀਤ ਸਚਦੇਵਾ…

Loading views...