Sub Categories

ਸਾਡੇ ਪਿੰਡ ਆਵੀਂ ਤੈਨੂੰ
ਗਲੀਆਂ ਦਿਖਾਵਾਂਗੇ,
ਕੱਚੀਆਂ ਤੇ ਟੁੱਟੀਆਂ
ਨਾਲੀਆਂ ਦਿਖਾਵਾਂਗੇ,
ਨਾਲੀਆਂ ਦੇ ਵਿੱਚੋਂ ਵਹਿੰਦਾ
ਪਾਣੀ ਦਿਖਾਵਾਂਗੇ,
ਪਾਣੀ ਨਾਲ ਹੋਇਆ
ਤੈਨੂੰ ਚਿੱਕੜ ਦਿਖਾਵਾਂਗੇ,
ਚਿੱਕੜ ਉੱਤੇ ਬੈਠਾ
ਮੱਖੀ ਮੱਛਰ ਦਿਖਾਵਾਂਗੇ,
ਚਿੱਕੜ ਨਾਲ ਤਿਲਕਦੇ
ਲੋਕ ਦਿਖਾਵਾਂਗੇ,
ਭਾਸ਼ਣਾਂ ਚ ਕੀਤਾ ਤੈਨੂੰ
ਵਿਕਾਸ ਦਿਖਾਵਾਂਗੇ,
ਵਿਕਾਸ ਦਿਖਾਵਾਂਗੇ ਤੈਨੂੰ
ਗਲੀਆਂ ਚ ਭਜਾਵਾਂਗੇ,
ਸਾਡੇ ਪਿੰਡ ਆਵੀਂ ਤੈਨੂੰ
ਗਲੀਆਂ ਦਿਖਾਵਾਂਗੇ।
ਅੰਗਰੇਜ ਉੱਪਲੀ
62395
62036

Loading views...