ਆਉ 14 ਨਵੰਬਰ ਬਾਲ ਦਿਵਸ ਦਾ ਦਿਨ ਸਹਿਬਜਾਦਿਆ ਦੀ ਯਾਦ ਵਿੱਚ ਮਨਾਈਏ ਸਾਧ ਸੰਗਤ ਜੀਉ…..
ਦਸ਼ਮੇਸ਼ ਪਿਤਾ ਦੇ ਲਾਲ ਦੁਲਾਰੇ
ਦੇਸ਼ ਕੌਮ ਤੋ ਵਾਰ ਤੇ ਚਾਰੇ
ਨਿੱਕੀਆਂ ਨਿੱਕੀਆਂ ਜਿੰਦਾਂ ਨੂੰ
ਸ਼ਰਧਾ ਨਾਲ ਸੀਸ ਝੁਕਾਈਏ…
ਆ ਜਾਉ ਸੰਗਤੋ ਰਲ ਮਿਲਕੇ
ਸਭ ਬਾਲ ਦਿਵਸ ਮਨਾਈਏ…
ਵਾਜੀਦੇ ਖਾਨ ਨੇ ਹੁਕਮ ਸੁਣਾਕੇ
ਬੱਚੇ ਨੀਹਾਂ ਵਿੱਚ ਚਿਣਾਤੇ
ਪਿਆਰੀਆਂ ਜਿੰਦਾਂ ਦੀ ਕੁਰਬਾਨੀ
ਸਭ ਨੂੰ ਯਾਦ ਕਰਾਈਏ…
ਆ ਜਾਉ ਸੰਗਤੋ ਰਲ ਮਿਲਕੇ
ਸਭ ਬਾਲ ਦਿਵਸ ਮਨਾਈਏ…
ਅਜੀਤ ਸਿੰਘ ਜੁਝਾਰ ਸੀ ਦੋਏ
ਵਿੱਚ ਚਮਕੌਰ ਸ਼ਹੀਦ ਸੀ ਹੋਏ
ਜੈਕਾਰੇ ਛੱਡ ਉੱਚੇ ਉੱਚੇ
ਗੁਰੂ ਦੀ ਫਤਿਹ ਬੁਲਾਈਏ
ਆ ਜਾਉ ਸੰਗਤੋ ਰਲ ਮਿਲਕੇ
ਸਭ ਬਾਲ ਦਿਵਸ ਮਨਾਈਏ…
ਠੰਡੇ ਬੁਰਜ ਵਿੱਚ ਮਾਂ ਸੀ ਗੁਜਰੀ
ਉਹਨਾਂ ਦੇ ਦਿਲ ਤੇ ਕੀ ਸੀ ਗੁਜਰੀ
ਪੰਥ ਉੱਤੋ ਪਰਿਵਾਰ ਵਾਰ ਤਾ
ਕਦੇ ਨਾ ਦਿਲੋਂ ਭੁਲਾਈਏ…
ਆ ਜਾਉ ਸੰਗਤੋ ਰਲ ਮਿਲਕੇ
ਸਭ ਬਾਲ ਦਿਵਸ ਮਨਾਈਏ…
ਦਸ਼ਮ ਪਿਤਾ ਗੁਰੂ ਤੇਗ ਬਹਾਦਰ
ਕਹਿਣ ਉਹਨਾਂ ਨੂੰ ਹਿੰਦ ਦੀ ਚਾਦਰ
ਭੁੱਲੇ ਭਟਕੇ ਲੋਕਾਂ ਨੂੰ ਅੱਜ
ਉਹਨਾਂ ਬਾਰੇ ਦਰਸਾਈਏ…
ਆ ਜਾਉ ਸੰਗਤੋ ਰਲ ਮਿਲਕੇ
ਸਭ ਬਾਲ ਦਿਵਸ ਮਨਾਈਏ…
ਕਹਿੰਨਾ ਕਰਕੇ ਯਾਦ ਹੈ ਰੱਬ ਨੂੰ
ਹੱਥ ਜੋੜ ਮੇਰੀ ਬੇਨਤੀ ਸਭ ਨੂੰ
ਜਾਤ ਪਾਤ ਨੂੰ ਭੁੱਲ ਕੇ “ਚੀਮੇਂ”
ਗੁਰਾਂ ਦਾ ਨਾਮ ਧਿਆਈਏ…
ਆ ਜਾਉ ਸੰਗਤੋ ਰਲ ਮਿਲਕੇ
ਸਭ ਬਾਲ ਦਿਵਸ ਮਨਾਈਏ…
ਲੇਖਕ:-ਅਮਰਜੀਤ ਚੀਮਾਂ (USA)
+1(716) 908-3631
Sub Categories
ਖਾਲਸਾ
ਗੂੰਜਦੇ ਜੈ ਕਾਰੇ ਤੇ ਨਗਾਰੇ ਵਜਦੇ .
ਜੰਗ ਵਿਚ ਗੁਰੂ ਕੇ ਪਿਆਰੇ ਗਜਦੇ .
ਬੋਲੇ ਸੋ ਨਿਹਾਲ ਹੈ ਬੁਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵਧਿਆ ਜ਼ੁਲਮ ਮਚੀ ਹਾਹਾਕਾਰ ਸੀ .
ਕਹਿਰ ਕਮਾਉਂਦੀ ਓਦੋਂ ਸਰਕਾਰ ਸੀ .
ਦਸਮ ਪਿਤਾ ਦਾ ਲੋਕੋ ਖੂਨ ਖੌਲਿਆ .
ਖਾਲਸਾ ਸਜਾਉਣਾ ਗੁਰੂ ਮੁੱਖੋਂ ਬੋਲਿਆ .
ਜ਼ੁਲਮ ਖਿਲਾਫ ਆਵਾਜ਼ ਉਠਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵੈਸਾਖੀ ਵਾਲੇ ਦਿਨ ਪੂਰਾ ਕੱਠ ਕਰਿਆ .
ਸੰਗਤਾਂ ਦੇ ਸਾਹਮਣੇ ਸੀ ਮਤਾ ਧਰਿਆ .
ਬਾਟੇ ਵਿਚ ਅੰਮ੍ਰਿਤ ਪਾਇਆ
ਗੁਰਾਂ ਨੇ .
ਆਪਣੇ ਹੀ ਹੱਥੀਂ ਸੀ ਛਕਾਇਆ
ਗੁਰਾਂ ਨੇ .
ਨਵੀਂ ਫੌਜ ਗੁਰੂ ਹੈ , ਸਜਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ
ਖਾਲਸਾ .
ਭੀੜ ਪਵੇ ਚੀਮਾਂ ਸਦਾ ਮੂਹਰੇ ਖੜਦਾ .
ਸੀਸ ਬਿਨਾਂ ਸੂਰਮਾ ਹੈ ਦੇਖੋ ਲੜਦਾ .
ਜਾਤ ਪਾਤ ਭੁੱਲ ਲਾਉਂਦਾ ਗਲੇ ਸਭ ਨੂੰ .
ਆਪਣਾ ਹੀ ਜਾਣਦਾ ਇਹ ਸਾਰੇ ਜੱਗ ਨੂੰ .
ਦੁਨੀਆਂ ਚ ਲੰਗਰ ਹੈ ਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਅਮਰਜੀਤ ਚੀਮਾਂ