ਅੱਜ ਦਿਨਾਂ ਬਾਅਦ ਪੁੱਛਿਆ ਓਏ ਕਲਮ ਨੇ ਹਾਲ ਪੁੱਛਣ ਓ ਲੱਗੀ ਮੈਂਥੋਂ ਬੜੇ ਅਜੀਬ ਜੇ ਸਵਾਲ
,.ਪਿਆਰ ਅਜਕਲ ਜਿਸਮਾ ਦੇ ਉੱਤੇ ਕਿਉਂ ਖੜਾ ਏ
ਦੇਸ਼ ਵਿਚ ਅਜਕਲ ਨਸ਼ਾ ਵਿੱਕਦਾ ਬੜਾ ਏ
ਮਰਨ ਪਿੱਛੋਂ ਭੋਗ ਉੱਤੇ ਹੁੰਦੀਆਂ ਜਲੇਬੀਆਂ
ਭੁੱਖ ਵਿੱਚ ਬਾਪੂ ਦਾ ਸਿਵਾ ਸਿੱਕਦਾ ਬੜਾ ਏ
10 ਫੇਲ ਬੰਦਾ ਉਹ ਬੈਠਾ ਕੁਰਸੀ ਤੇ
ਡਿਗਰੀ ਵਾਲਾ ਨੌਕਰੀ ਲਈ ਲਾਈਨ ਵਿਚ ਖੜਾ ਏ
ਚਿਟੇ ਨਾਲ ਪੁੱਤ ਚਿੱਟਾ ਹੁੰਦਾ ਜਾਂਦਾ ਏ
ਬੁੱਢੀ ਮਾ ਉੱਤੇ ਮੈਨੂ ਤਰਸ਼ ਆਉਂਦਾ ਬੜਾ ਏ
ਹਿਟਲਰ ,,ਤੇਰੇ ਸਵਾਲ ਮੈਨੂੰ ਜਾਇਜ਼ ਲੱਗਦੇ
ਪਰ ਪੈਣ ਨਾਂ ਸਮਝ ਇਸ ਚੰਦਰੇ ਜੇ ਜੱਗ ਦੇ
ਐਥੇ ਜੋ ਸੱਚ ਲਿਖੇ ਓਹਨੂੰ ਗਲਤ ਬੋਲਦੇ ਆ
ਸੱਚ ਨੂੰ ਲੋਕ ਅਜਕਲ ਪੈਸੇ ਨਾਲ ਤੋਲਦੇ ਆ
ਮਾਪੇ ਕਹਿੰਦੇ ਸਾਡੇ ਜਵਾਕ ਨੇਟ ਉੱਤੇ ਪੜਦੇ ਆ
ਅੱਧ ਨੰਗੀ ਛਾਤੀ ਵਿਚ ਵੀਡੀਓ ਵਿਚ ਖੜਦੇ ਆ
ਲਿਖ ਲਿਖ ਪਾਉਣ ਦਾ ਕੀ ਫਾਇਦਾ ਮੈਨੂੰ ਝੱਲੀਏ ਸੀ
ਲੋਕ ਕੇਹੜਾ ਮੇਰੇ ਸਟੇਟਸ ਧਿਆਨ ਨਾਲ ਪੜ੍ਹਦੇ ਆ
ਅੱਜ ਤੇਰੀ ਕੱਲ ਮੇਰੀ ਵਾਰੀ ਆ,ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,ਜਦ ਰੱਬ ਦੀ ਹੋ ਗਈ ਮੇਹਰ⌚ਵਕ਼ਤ ਸਾਡਾ ਵੀ ਆ ਜਾਣਾ……..