ਮੈਨੂੰ ਹਾਸਾ ਤੇਰੇ ਤੇ ਆਵੇ ਸਰਕਾਰੇ,,
ਸਮੁੰਦਰਾਂ ਨੂੰ ਰੋਕਣ ਲਈ ਲਾਵੇ ਪਾਣੀ ਦੇ ਫੁਹਾਰੇ,,
ਸਾਡੀਆਂ ਜਮੀਨਾਂ ਖੋਹ ਕੇ ਤੂੰ ਕਰਨਾ ਚਾਹੇ ਰਾਜ,,
ਆਪਣੀਆਂ ਗੰਦੀਆਂ ਹਰਕਤਾਂ ਤੋਂ ਆਉਂਦੀ ਨਹੀਂ ਦਿੱਲੀਏ ਬਾਜ,,
ਤੇਰੇ ਅੱਥਰੂ ਗੈਸ ਦੇ ਗੋਲੇ ਸਾਡਾ ਕੀ ਲੈਣਗੇ ਵਿਗਾੜ,,
ਅਸੀਂ ਹਿੱਕ ਦੇ ਜ਼ੋਰ ਤੇ ਕਿਸਾਨੀ ਕਰਕੇ ਸੀਨੇ ਬਣਾਏ ਫੌਲਾਦ,,
ਤੈਨੂੰ ਕਾਹਦਾ ਮਾਣ ਟਿੱਡ ਸਾਡੇ ਸਿਰ ਤੋਂ ਭਰਦੀ,,
ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰਦੀ,,
ਤੇਰੇ ਵਰਗੇ ਜ਼ਾਲਿਮ ਹਾਕਮ ਬੜੇ ਇਥੋਂ ਭਜਾਏ,,
ਕਿਸਾਨ ਇੰਚ ਨਾ ਛੱਡੇ ਵੱਟ ਚੋ ਤੂੰ ਪੂਰਾ ਖੇਤ ਖਾਣ ਨੂੰ ਆਏ,,
ਜਸ ਮੀਤ