ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।