ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੁੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
AmAn ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.