ਖੋਰ ਦਿੰਦਾ ਹੱਡੀਆ ਵਿਛੋੜਾ ਧੁੱਪ ਦਾ।
ਫਾਇਦਾ ਚੁੱਕਦੇ ਨੇ ਵੈਰੀ ਸਦਾ ਕੀਤੀ ਚੁੱਪ ਦਾ।
ਕੈਪਸੂਲਾ ਵਾਲੀ ਨਾ ਖੁਰਾਕ ਖਾਈਦੀ
ਗੱਡੀਆ ਨੂੰ ਵੇਖ ਕੇ ਨਾ ਯਾਰੀ ਲਾਈਦੀ।
ਨਾ ਪੱਖੇ ਹੇਠਾਂ ਕਦੇ ਖੋਲੀਏ ਕਮੀਜ ਨੂੰ
ਤੋਰੀਏ ਨਾ ਕੱਲਾ ਦਿਲ ਦੇ ਮਰੀਜ ਨੂੰ ।
ਨਾ ਦਾਰੂ ਪੀ ਕੇ ਕਦੇ ਗੁਰੂਘਰ ਜਾਈਦਾ
ਚਾਈਨਾ ਡੋਰ ਬੰਨ ਨਾ ਪਤੰਗ ਉਡਾਇਦਾ।
ਬਿਨਾ ਗਲੋਂ ਕਿਸੇ ਤੇ ਚੜਾਈ ਚੰਗੀ ਨਹੀਂ
ਸ਼ਗਨਾਂ ਦੇ ਵਿਆਹ ਚ ਲੜਾਈ ਚੰਗੀ ਨਹੀ।
ਸਦਾ ਸੱਚ ਨਾਲ ਖੜੋ ਭਲਾ ਮੰਗੋ ਸਭ ਦਾ
ਅਮ੍ਰਿਤ ਵੇਲੇ ਲਈਏ ਨਾ ਰੱਬ ਦਾ।