ਮੁੱਕ ਲੈਣ ਦੇ ਸਾਹ ਜਿਹੜੇ ਬਾਕੀ ਏ,
ਹਾਜੇ ਰੱਬ ਤੇ ਆਸ ਬਾਕੀ ਏ,
ਕੋਈ ਮੁਕਦਾ ਜਾਂਦਾ ਈ ਰੱਬਾ,
ਤੂੰ ਵੀ ਹੁਣ ਖੁਸ਼ ਹੋ ਰੱਬਾ,
ਜਿਹੜੀ ਰੱਬ ਤੇ ਆਸ ਬਾਕੀ ਸੀ,
ਹੁਣ ਕਰਲਾ ਰਾਖੀ ਸਾਹਾਂ ਦੀ,
ਕੋਈ ਰੁੱਕਦਾ ਜਾਂਦਾ ਰਾਹਾਂ ‘ਚ,
ਕੋਈ ਗਿਣਦਾ ਈ ਮੁੱਕਦੇ ਸਾਹਾਂ ਨੂੰ,
ਕੋਈ ਵਾਂਗ ਮੌਤ ਦੇ ਬੈਠਾ ਈ,
ਜਿਹੜਾ ਕਰਦਾ ਉਡੀਕ ਤੇਰੀ ਰਾਹਾਂ ‘ਚ,
ਹੁਣ ਖਫ਼ਾ-ਖਫ਼ਾ ਜਿੰਦਗੀ ਵੀ ਹੋ ਗਈ ਏ,
ਹੁਣ ਜਿੰਦਗੀ ਨਾਲੋਂ ਜਿਆਂਦਾ,
ਮੌਤ ਦਾ ਰਾਹ ਹੀ ਸੌਖਾ ਏ,
ਹੁਣ ਜਿੰਦਗੀ ਤੋਂ ਅੱਕ ਗਏ ਆ,
‘ਧਾਲੀਵਾਲ’ ਕੀ ਦੀ ਉਡੀਕ ‘ਚ ਬੈਠਾ ਏ,
ਤੂੰ ਹੁਣ ਮੁੱਕ ਜਾ ਦੁਨੀਆਂ ਤੇ ਤੇਰਾ ਹੂਣ ਕੀ ਬਾਕੀ ਏ,