|| ਪਿੱਟ-ਬੁੱਲ ( Pitt Bull ) ਕੁੱਤੇ ਰੱਖਣ ਵਾਲੇ ਇਹ ਜ਼ਰੂਰ ਪੜਿਓ ||
ਕੱਲ੍ਹ ਦਾ ਮਨ ਬਹੁਤ ਦੁਖੀ ਆ..ਘੁੱਦੇ ਗਿਆ ਸੀ ਭੈਣ ਹੋਰਾਂ ਕੋਲ …ਬਿਮਾਰ ਪਏ ਮਾਸੀ ਜੀ ਦਾ ਪਤਾ ਲੈਣ….ਉਥੇ ਮਾਸੀ ਜੀ ਦਾ ਹਾਲ-ਚਾਲ ਪੁੱਛ ਰਹੀਆਂ ਉਹਨਾਂ ਦੇ ਪਿੰਡ ਦੀਆਂ ਕੁਝ ਔਰਤਾਂ ਵਿਚੋਂ ਇਕ ਨੇ ਅਜਿਹੀ ਦਰਦਨਾਕ ਘਟਨਾਂ ਸੁਣਾਈ ਜਿਸਨੂੰ ਸੁਣਕੇ ਮੈਂ ਸੁੰਨ ਹੋ ਗਿਆ
…..ਉਸਨੇ ਦੱਸਿਆ ਕਿ ਕਿਸੇ ਲੜਕੇ ਨੇ ਆਪਣੀ ਘਰਵਾਲੀ ਸਮੇਤ ਇਕ ਵਿਆਹ ਤੇ ਜਾਣਾਂ ਸੀ ਤਾਂ ਉਸਨੇ ਘਰ ਸਾਂਭਣ ਲਈ ਆਪਣੀ ਭੈਣ ਨੂੰ ਬੁਲਾ ਲਿਆ……
ਜਿਵੇਂ ਕਿ ਅੱਜਕਲ ਲੜਾਈਆਂ ਵਾਲੇ ਕੁੱਤੇ ਰੱਖਣ ਦਾ ਸ਼ੌਕ ਬਹੁਤਿਆਂ ਨੇ ਪਾਲ ਰੱਖਿਐ …ਉਸ ਮੁੰਡੇ ਦਾ ਵੀ ਬੜਾ ਖਤਰਨਾਕ ਕੁੱਤਾ ਪਾਲਿਆ ਹੋਇਆ ਸੀ…
ਪੈਲੇਸ ਚ ਜਾਣ ਲੱਗਿਆਂ ਕਹਿੰਦਾ ,ਭੈਣੇਂ ਤੁਸੀਂ ਕੁੱਤੇ ਦੇ ਪਿੰਜਰੇ ਦੇ ਨੇੜੇ ਵੀ ਨਈਂ ਜਾਣਾਂ ਤੇ ਇਹਨੂੰ ਜੋ ਕੁੱਛ ਖਾਣ ਪੀਣ ਨੂੰ ਪਾਉਣੈ ਉਹ ਆਪਣਾਂ ਸੀਰੀ ਪਾਊ’…
ਇੰਨਾਂ ਕਹਿ ਕੇ ਜਾਣ ਲੱਗਾ ਪਿੰਜਰੇ ਨੂੰ ਜਿੰਦਰਾ ਲਾਉਣਾ ਭੁੱਲ ਗਿਆ…ਦਿਨੇ ਭੈਣ ਅੰਦਰ ਰਸੋਈ ਚ ਕੁਸ਼ ਬਣਾ ਰਹੀ ਸੀ ਤੇ ਉਸਦਾ ਬੇਟਾ ਜੋ ਕਿ ਅੱਠ ਸਾਲਾਂ ਤੋਂ ਬੜੀਆਂ ਸੁੱਖਣਾਂ ਸੁਖਦਿਆਂ ਲਿਆ ਸੀ ਬਾੱਲ ਨਾਲ ਖੇਡਦਾ-ਖੇਡਦਾ ਕੁੱਤੇ ਦੇ ਪਿੰਜਰੇ ਕੋਲ ਚਲਾ ਗਿਆ …ਕੁੱਤੇ ਨੇ ਜੋਰ ਨਾਲ ਪੰਜੇ ਮਾਰੇ ਤੇ ਪਿੰਜਰਾ ਖੁੱਲ ਗਿਆ..
ਉਫ਼.!!!!!!!!!
ਮਾਸੂਮ ਨੁੰ ਦਬੋਚ ਲਿਆ…ਘੜੀਸ ਕੇ ਤੁੜੀ ਵਾਲੇ ਕਮਰੇ ਚ ਲੈ ਗਿਆ..
ਭੈਣ ਆਂਢ-ਗੁਆਂਢ ਚ ਲੱਭਦੀ ਫਿਰੇ
ਤਾਂ ਸੀਰੀ ਆ ਕੇ ਕਹਿੰਦਾ ਭੇਣੇਂ ਇੱਥੇ ਈ ਹੋਣਾਂ ਮੈਂ ਪੱਠੇ ਪਾ ਲਵਾਂ ਫੇਰ ਭਾਲਦਾਂ ਉਸਨੂੰ…..ਜਦ ਤੁੜੀ ਵਾਲੇ ਕਮਰੇ ਵੱਲ ਗਿਆ ਅੱਗੋਂ ਖੂਨ ਨਾਲ ਮੂੰਹ-ਸਿਰ ਲਿਬੜੇ ਕੁੱਤੇ ਨੂੰ ਦੇਖ ਹੈਰਾਨ ਹੋਇਆ ਵੀ ਇਹ ਸਾਲਾ ਕਿਵੇਂ ਖੁੱਲ ਗਿਆ ਤੇ ਆਹ ਇਹਨੇ ਕੀ ਖਾ ਲਿਆ ਜੋ ਇੰਨਾ ਖੂਨ ਨਾਲ ਮੂੰਹ ਲਿਬੜਿਆ ਹੋਇਆ……
ਛੇਤੀ ਦੇਣੇ ਕੁੱਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਜਦ ਅੰਦਰ ਵੜਿਆ ਤਾਂ ਕੀ ਦੇਖਦਾ ਤੁੜੀ ਤੇ ਇਕ ਵਾਲਾਂ ਦਾ ਗੁੱਛਾ ਜਿਹਾ ਪਿਆ ਸੀ ਜੋ ਫਰੋਲ ਕੇ ਦੇਖਣ ਤੇ ਪਤਾ ਲੱਗਾ ਕਿ ਮਾਸੂਮ ਦਾ ਜੂੜੇ ਵਾਲਾ ਸਿਰ ਸੀ ਜਿਹੜਾ ਉਸ ਖੂਨੀ ਪਿੱਟ-ਬੁੱਲ ਤੋ ਬਚਿਆ ਸੀ…
ਸੀਰੀ ਦੇਖ ਕੇ ਕੰਬ ਉੱਠਿਆ ..ਤੂੜੀ ਵਾਲੇ ਕਮਰੇ ਚ ਵੜ ਕੇ ਹੀ ਵਿਆਹ ਗਏ ਮੁੰਡੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ…..ਮੁੰਡਾ ਉਸੇ ਵੇਲੇ ਭੱਜਿਆ ਆਇਆ ਤੇ ਆਉਂਦਿਆਂ ਹੀ ਪਹਿਲਾਂ ਕੁੱਤੇ ਨੂੰ ਗੋਲੀ ਮਾਰੀ ਤੇ ਬਾਅਦ ਚ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਗੋਲੀ ਮਾਰ ਕੇ ਹੀ….ਸ਼ਾਇਦ ਇਹ ਸੋਚ ਕਿ ਵੀ ਹੁਣ ਭੈਣ ਦਾ ਦੁੱਖ ਨਈਂ ਦੇਖ ਪਾਵਾਂਗਾ ਤੇ ਉਸ ਨਾਲ ਨਜ਼ਰਾਂ ਕਿਸ ਤਰਾਂ ਮਿਲਾਵਾਂਗਾ…..
ਹੁਣ ਮੈਂ ਸੋਚ ਰਿਹਾ ਸੀ ਕਿ ਕਸੂਰਵਾਰ ਕੌਣ..??
ਇਹ ਕਿਸ ਤਰਾਂ ਦੇ ਸ਼ੌਕ ਪਾਲ ਰਹੇ ਆਂ ਅਸੀਂ….ਅਜਿਹੇ ਖੂਨੀ ਜਾਨਵਰ ਤੇ ਬੇਲੋੜੇ ਹਥਿਆਰਾਂ ਦਾ ਕਰੇਜ਼ …ਇਹ ਕਿਸ ਤਰਾਂ ਦੀ ਮਾਨਸਿਕਤਾ ਬਣ ਗਈ ਸਾਡੀ. .!!!
ਇਸ ਘਟਨਾਂ ਨੂੰ ਇਸ ਕਰਕੇ ਸਾਂਝਾ ਕੀਤਾ ਤਾਂ ਜੋ ਅਜਿਹੇ ਸ਼ੌਕ ਤੇ ਸੋਚ ਰੱਖਣ ਵਾਲਿਆਂ ਦੀਆਂ ਕੁਝ ਅੱਖਾਂ ਖੁੱਲਣ ਅਤੇ ਭਵਿੱਖ ਚ ਅਜਿਹੀ ਦਿਲ ਕੰਬਾਊ ਘਟਨਾ ਨਾ ਵਾਪਰੇ…!!!!!!!