ਸੱਚੀ ੲੇ ਪਾਕ ਮੁਹੱਬਤ, ਨਾਟਕ ਜਿਹਾ ਕਰਦੇ ਨੇ
ਜਿਸਮਾਂ ਦੀ ਭੁੱਖ ਚੰਦਰੀ, ਪਿਅਾਰਾਂ ਦੇ ਪਰਦੇ ਨੇ..
.
ਦਿਲਾਂ ਦੇ ਵਪਾਰ ਚਲਾ ਲੲੇ ਹੁਸਣਾ ਦੇ ਠੱਗਾਂ ਨੇ
ਰੂਹਾਂ ਦੇ ਮੇਲ ਬਹਾਨੇ ਅਜ ਬੁਝਦੀਅਾਂ ਅੱਗਾਂ ਨੇ
..
ਸੁਅਾਰਥ ਦੀ ਭੂਮੀ ਵਿਚ ਕਦਰਾਂ ਦੇ ਫੁੱਲ ਖਿਲੇ ਨੇ
ਪਲਕਾਂ ਦੇ ਧੋਖੇ ਮਿੱਤਰਾ, ਨੈਣ ਦਸ ਕਿਥੇ ਮਿਲੇ ਨੇ
..
ਬੋਲਾਂ ਵਿਚ ਰਸ ਘੁਲੇ ਚਾਹੇ ਨੀਤ ਤਾਂ ਜਿਹਰੀ ੲੇ
ਨਵ ੲਿਹੋ ਜਿਹੇ ਸੱਜਣਾ ਨਾਲੋ ਚੰਗੇ ਤੇ ਵੈਰੀ ੲੇ….