ਪੋਹਾਂ ਦੀ ਧੂੰਦ ਵਰਗਾ ਸੀ ਸੰਘਣਾ ਇਤਬਾਰ ਜਿਨ੍ਹਾਂ ਤੇ ,,
ਫੁੱਲਾਂ ਤੇ ਪਈ ਔਸ ਜਿਓਂ ਆਉਂਦਾ ਸੀ ਪਿਆਰ ਜਿਨ੍ਹਾਂ ਤੇ ,
ਹਾਸਿਆਂ ਦੇ ਗਰਭ ਚੋਂ ਉਪਜੇ ਹੰਝੂਆਂ ਦੀਆਂ ਛੱਲਾਂ ਨੂੰ ,,
ਮੁੜ ਮੁੜ ਕੇ ਕੰਨ ਤਰਸਦੇ ਸੱਜਣਾਂ ਦੀਆਂ ਗੱਲਾਂ ਨੂੰ ,,
ਨੀਂਦਰ ਨੂੰ ਪੈਣ ਭੁਲੇਖੇ ਸੀਨੇਂ ਵਿੱਚ ਤੜਪਨ ਜਗ ਪਏ ,,
ਰੁਸੀ ਜਦ ਅੱਖ ਕਿਸੇ ਦੀ ਸੁਪਨਿਆਂ ਵਿੱਚ ਝਾਕਣ ਲਗ ਪਏ ,,
ਹੁੰਦੀ ਹੈ ਸੋਚ ਹੈਰਾਨੀ ਯਾਦਾਂ ਕਿੰਝ ਖੋਵਾਂਗੇ ,,
ਉਹਨੂੰ ਵੀ ਧੁੰਦਲੇ ਜਿਹੇ ਤਾਂ ਚੇਤੇ ਅਸੀਂ ਹੋਵਾਂਗੇ
tuc kitho ho didi ji
Nyc g