ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਮੈਨੂੰ ਟਾਈਫਾਈਡ ਸੀ। ਮੈਂ ਮੰਮੀ ਪਾਪਾ ਨੂੰ ਕਿਹਾ ਕਿ ਮੈਂ ਠੀਕ ਹਾਂ ਪਰ ਮਾਂ ਪਿਉ ਦਾ ਦਿਲ ਹੀ ਇਦਾਂ ਦਾ ਹੁੰਦਾ। ਉਨ੍ਹਾਂ ਨੇ ਮੇਰਾ ਯਕੀਨ ਨਹੀਂ ਕੀਤਾ ਕਹਿੰਦੇ.. ਅਸੀ ਤਾਂ ਗੁਰਦਾਸਪੁਰ ਆਵਾਂਗੇ। ਫਿਰ ਜਿਆਦਾ ਮਨਾਂ ਮੈਂ ਵੀ ਨਹੀਂ ਕੀਤਾ ਕਿਉਂਕਿ ਮੈਂ ਬਿਮਾਰ ਸੀ। ਉਹਨਾ ਦੇ ਆਉਣ ਤੋਂ ਬਾਅਦ ਮੈਂ ਬੈਂਕ ਵਿਚੋਂ ਛੁੱਟੀਆਂ ਲੈ ਲਈਆਂ ਤੇ ਸੋਚਿਆ ਕਿ ਘਰ ਜਾ ਕੇ ਹੀ ਦਵਾਈ ਲੈ ਲਵਾਂਗੀ ਤੇ ਅਗਲੇ ਹੀ ਦਿਨ ਅਸੀਂ ਇਥੋਂ ਚਲ ਪਏ | ਰਸਤੇ ਵਿਚ ਅਸੀਂ ਸੋਚਿਆ ਕਿ ਦਰਬਾਰ ਸਾਹਿਬ(GOLDEN TEMPLE) ਦਰਸ਼ਨ ਕਰਕੇ ਚੱਲੀਏ, ਫੇਰ ਮੰਮੀ ਹੁਨਾਂ ਤੋਂ ਪਤਾ ਨਹੀਂ ਕਦੋਂ ਆਇਆ ਜਾਣਾ।

ਹਾਲੇ ਅਮ੍ਰਿਤਸਰ ENTER ਹੀ ਹੋਏ ਸੀ ਤਾਂ TRAFFIC POLICE ਵਾਲੇ ਨੇ ਸਾਡੀ ਗੱਡੀ ਨੂੰ ਹੱਥ ਮਾਰਿਆ ਤਾਂ ਪਾਪਾ ਨੇ ਕਾਰ ਰੋਕ ਲਈ। TRAFFIC POLICE ਵਾਲਾ ਪਾਪਾ ਨੂੰ ਕਹਿਣ ਲੱਗਾ ਵੀ Document ਵਿਖਾਓ ਕਾਰ ਦੇ, ਪਾਪਾ ਨੇ ਸਾਰੇ ਵਿਖਾ ਦਿੱਤੇ। Seat Belt ਵੀ ਲੱਗੀ ਹੋਈ ਸੀ। ਪਾਪਾ ਨੂੰ ਕਹਿਣ ਲੱਗਾ ਭਾਈ ਸਾਬ ਬਾਹਰ ਆਇਓ, ਇਹ ਸੁਣ ਕੇ ਮੈਂ ਵੀ ਕਾਰ ਚੋ ਉਤਰ ਗਈ। ਕਹਿੰਦਾ 3000 ਰੁਪਏ ਦਿਉ, ਨੀ ਤਾਂ ਅੱਗੇ ਨੀ ਜਾਣ ਦਿੰਦਾ ਤੇ ਚਲਾਣ ਕੱਟੂ। ਪਾਪਾ ਨੇ ਪੁੱਛਿਆ ਵੀ ਚਲਾਣ ਕਾਹਦਾ.. ਕਹਿੰਦਾ ਐ ਕਰੋ 1000 ਦੇ ਦੋ ਚਲੋ, ਮੈ ਕਿਹਾ ਵੀ 1000 ਕਾਹਦਾ ਦੇਈਏ, ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ ਦਰਸ਼ਨ ਕਰਨ ਤੁਸੀਂ ਸਾਨੂੰ ਹਰਾਨ ਕਰ ਰਹੇ ਹੋ। ਕਹਿੰਦਾ ਮੈਂ ਤਾਂ ਅਪਣੀ Duty ਕਰ ਰਿਹਾ ਹਾਂ। ਰਾਹ ਜਾਂਦੀਆ ਨੂੰ ਇਸ ਤਰ੍ਹਾਂ ਰੋਕ ਕੇ ਪਤਾ ਨਹੀਂ ਉਹ ਕਿਹੜੀ Duty ਕਰ ਰਿਹਾ ਸੀ?

ਆਖਰ ਨੂੰ ਉਹਨੇ ਹਦ ਹੀ ਕਰਤੀ ਕਹਿੰਦਾ 100 ਹੀ ਦੇਦੋ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ.. ਕਿ ਜੇਕਰ ਇਨ੍ਹਾਂ ਦਾ ਸਰਕਾਰ ਦੀਆਂ ਦਿੱਤੀਆਂ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਤਾਂ ਇਸ ਤਰ੍ਹਾਂ ਲੋਕਾਂ ਤੋਂ 100, 100 ਲੈਕੇ ਵੀ ਨਹੀਂ ਭਰਨਾ ਤੇ ਅਜਿਹੇ ਲੋਕ
ਅਪਣੇ ਬੱਚਿਆਂ ਨੂੰ ਕੀ ਸਿਖਿਆ ਦੇਣਗੇ, ਜੋ ਆਪ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ।
ਰਮਨਦੀਪ ਕੌਰ


Related Posts

Leave a Reply

Your email address will not be published. Required fields are marked *